ਕਰਵਾ ਚੌਥ (Karva Chauth 2025)ਦਾ ਵਰਤ ਦਸ ਅਕਤੂਬਰ ਨੂੰ ਸੁਹਾਗਣਾਂ ਦੇ ਵੱਲੋਂ ਰੱਖਿਆ ਜਾ ਰਿਹਾ ਹੈ। ਸੁਹਾਗਣਾਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਲਈ ਇਹ ਵਰਤ ਰੱਖਦੀਆਂ ਹਨ ।ਇਸ ਦਿਨ ਦੀ ਉਡੀਕ ਸੁਹਾਗਣਾਂ ਦੇ ਵੱਲੋਂ ਬੜੀ ਬੇਸਬਰੀ ਦੇ ਨਾਲ ਕੀਤੀ ਜਾਂਦੀ ਹੈ। ਸਵੇਰੇ ਤੜਕਸਾਰ ਨਹਾ ਧੋ ਕੇ ਸੁਹਾਗਣਾਂ ਦੇ ਵੱਲੋਂ ਸਰਗੀ ਖਾ ਕੇ ਇਸ ਵਰਤ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਪਰ ਸਰਗੀ ਕਦੋਂ ਖਾਣੀ ਚਾਹੀਦੀ ਹੈ, ਇਸ ਦੇ ਸ਼ੁਭ ਮਹੂਰਤ ਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ।ਕੱਤਕ ਮਹੀਨੇ ‘ਚ ਰੱਖੇ ਜਾਣ ਵਾਲੇ ਇਸ ਵਰਤ ਦਾ ਖ਼ਾਸ ਮਹੱਤਵ ਹੈ। ਇਸ ਦਿਨ ਸੁਹਾਗਣਾਂ ਨਿਰਜਲ ਵਰਤ ਰੱਖਦੀਆਂ ਨੇ ਅਤੇ ਸ਼ਾਮ ਨੂੰ ਚੰਨ ਦੇ ਦੀਦਾਰ ਕਰਨ ਤੋਂ ਬਾਅਦ ਹੀ ਵਰਤ ਖੋਲਿ੍ਹਆ ਜਾਂਦਾ ਹੈ।ਜੋ ਵੀ ਸੁਹਾਗਣਾਂ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ ਉਨ੍ਹਾਂ ਨੂੰ ਅਖੰਡ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ ।
ਸਰਗੀ ਦਾ ਮਹੱਤਵ
ਸਰਗੀ ਦਾ ਕਰਵਾ ਚੌਥ ਦੇ ਵਰਤ ‘ਚ ਖ਼ਾਸ ਮਹੱਤਵ ਹੈ । ਕਿਉਂਕਿ ਸਰਗੀ ਖਾਣ ਤੋਂ ਬਾਅਦ ਹੀ ਇਸ ਵਰਤ ਦੀ ਸ਼ੁਰੂਆਤ ਹੁੰਦੀ ਹੈ। ਇਸ ਪ੍ਰੰਪਰਾ ਨੂੰ ਸੂਰਜ ਨਿਕਲਣ ਤੋਂ ਪਹਿਲਾਂ ਨਿਭਾਇਆ ਜਾਂਦਾ ਹੈ । ਇਹ ਸਰਗੀ ਸੱਸ ਦੇ ਵੱਲੋਂ ਆਪਣੀ ਨੂੰਹ ਨੂੰ ਦਿੱਤੀ ਜਾਂਦੀ ਹੈ । ਸਰਗੀ ‘ਚ ਫ਼ਲ, ਸੁੱਕੇ ਮੇਵੇ, ਖੀਰ, ਸੇਵੀਆਂ, ਮਠਿਆਈ ਸ਼ਾਮਿਲ ਹੁੰਦੀ ਹੈ। ਸੁਹਾਗ ਦੀਆਂ ਚੀਜ਼ਾਂ ਨੂੰ ਵੀ ਸਰਗੀ ‘ਚ ਸ਼ਾਮਿਲ ਕੀਤਾ ਜਾਂਦਾ ਹੈ।ਸਰਗੀ ਖਾਣ ਦਾ ਸਮਾਂ ਸਵੇਰੇ 4 ਵੱਜ ਕੇ ਚਾਲੀ ਮਿੰਟ ਤੋਂ ਸ਼ੁਰੂ ਹੋ ਕੇ 5 ਵੱਜ ਕੇ ਤੀਹ ਮਿੰਟ ਤੱਕ ਰਹੇਗਾ। ਅਜਿਹੇ ‘ਚ ਸੁਹਾਗਣਾਂ ਬ੍ਰਹਮ ਮਹੂਰਤ ‘ਚ ਉੱਠ ਕੇ ਸਰਗੀ ਖਾ ਸਕਦੀਆਂ ਨੇ ।
ਕਰਵਾ ਚੌਥ ਤੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਕਰਵਾ ਚੌਥ ਦੇ ਮੌਕੇ ਤੇ ਸੁਹਾਗਣਾਂ ਨੂੰ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਦਿਨ ਗਲਤ ਤਰ੍ਹਾਂ ਦੇ ਵਿਚਾਰ ਕਿਸੇ ਦੇ ਲਈ ਵੀ ਮਨ ‘ਚ ਨਹੀਂ ਲਿਆਉਣੇ ਚਾਹੀਦੇ।ਇਸ ਦੇ ਨਾਲ ਹੀ ਕਿਸੇ ਨਾਲ ਵੀ ਵਾਦ-ਵਿਵਾਦ ਨਹੀਂ ਕਰਨਾ ਚਾਹੀਦਾ । ਘਰ ਅਤੇ ਮੰਦਰ ਦੀ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਦਿਨ ਭੁੱਲ ਕੇ ਵੀ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਅਤੇ ਵਰਤ ਕਥਾ ਦਾ ਪਾਠ ਕਰਨਾ ਚਾਹੀਦਾ ਹੈ। ਸ਼ਾਮ ਨੂੰ ਚੰਨ ਨੂੰ ਅਰਘ ਦੇ ਕੇ ਹੀ ਸੁਹਾਗਣਾਂ ਨੂੰ ਆਪਣਾ ਵਰਤ ਖੋਲ੍ਹਣਾ ਚਾਹੀਦਾ ਹੈ।
- GTC PUNJABI