ਯਸ਼ਰਾਜ ਫ਼ਿਲਮਸ (Yashraj Films)ਦੇ ਵੱਲੋਂ ਯੂ ਕੇ ‘ਚ ਤਿੰਨ ਵੱਡੇ ਬੈਨਰ ਦੀਆਂ ਫ਼ਿਲਮਾਂ ਬਣਾਈਆਂ ਜਾਣਗੀਆਂ । ਜਿਸ ਦੇ ਬਾਰੇ ਫ਼ਿਲਮ ਨਿਰਮਾਣ ਦੇ ਖੇਤਰ ‘ਚ ਮੋਹਰੀ ਭੂਮਿਕਾ ਨਿਭਾ ਰਹੇ ਯਸ਼ਰਾਜ ਫ਼ਿਲਮ ਨਿਰਮਾਣ ਕੰਪਨੀ ਨੇ ਪੁਸ਼ਟੀ ਕੀਤੀ ਹੈ। ਇਨ੍ਹਾਂ ਫ਼ਿਲਮਾਂ ਦੇ ਨਿਰਮਾਣ ਦੇ ਨਾਲ ਜਿੱਥੇ ਰੁਜ਼ਗਾਰ ਦੇ ਮੌਕੇ ਵਧਣਗੇ, ਇਸ ਦੇ ਨਾਲ ਹੀ ਯੂ ਕੇ ਦੀ ਅਰਥ ਵਿਵਸਥਾ ਨੂੰ ਲੱਖਾਂ ਪੌਂਡ ਦਾ ਹੁਲਾਰਾ ਮਿਲੇਗਾ।ਤਿੰਨ ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦੇ ਮੌਕੇ ਲੋਕਾਂ ਨੂੰ ਮਿਲਣਗੇ ।ਯੂ ਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਸ ਦਾ ਖੁਲਾਸਾ ਮੁੰਬਈ ‘ਚ ਆਪਣੀ ਫੇਰੀ ਦੇ ਦੌਰਾਨ ਕੀਤਾ ਹੈ। ਪ੍ਰਧਾਨ ਮੰਤਰੀ ਦੁਨੀਆ ਦੀ ਸਭ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਵਧ ਰਹੀ ਅਰਥ-ਵਿਵਸਥਾ ਵਿੱਚੋਂ ਇੱਕ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਦੋ ਦਿਨਾਂ ਦੇ ਵਪਾਰ ਮਿਸ਼ਨ ‘ਤੇ ਹਨ ।ਜਿਸ ‘ਚ ਭਾਰਤ ਦੇ ਵਿਸ਼ਵ ਪੱਧਰ ਤੇ ਪ੍ਰਸਿੱਧ ਰਚਨਾਤਮਕ ਉਦਯੋਗਾਂ ਦੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਹੈ।
ਪ੍ਰਧਾਨ ਮੰਤਰੀ ਨੇ ਯਸ਼ਰਾਜ ਸਟੂਡੀਓ ਦਾ ਕੀਤਾ ਦੌਰਾ
ਯੂ ਕੇ ਦੇ ਪ੍ਰਧਾਨ ਮੰਤਰੀ ਨੇ ਮੁੰਬਈ ‘ਚ ਯਸ਼ਰਾਜ ਸਟੂਡੀਓ ਦਾ ਦੌਰਾ ਕੀਤਾ। ਜਿਸ ‘ਚ ਬ੍ਰਿਟਿਸ਼ ਫ਼ਿਲਮ ਇੰਸਟੀਚਿਊਟ, ਬ੍ਰਿਟਿਸ਼ ਫ਼ਿਲਮ ਕਮਿਸ਼ਨ, ਪਾਈਨਵੁੱਡ ਸਟੂਡੀਓ, ਐਲਸਟ੍ਰੀ ਸਟੂਡੀਓ ਅਤੇ ਸਿਵਿਕ ਸਟੂਡੀਓ ਸ਼ਾਮਿਲ ਹਨ । ਦੱਸ ਦਈਏ ਕਿ ਯਸ਼ਰਾਜ ਸਟੂਡੀਓ ਬਾਰਾਂ ਅਕਤੂਬਰ ਨੂੰ ਵੀਹ ਸਾਲ ਪੂਰੇ ਕਰ ਰਿਹਾ ਹੈ ।ਯੂ.ਕੇ. ਫ਼ਿਲਮ ਉਦਯੋਗ ਅਰਥ-ਵਿਵਸਥਾ ‘ਚ ਹਰ ਸਾਲ ਬਾਰਾਂ ਬਿਲੀਅਨ ਦਾ ਯੋਗਦਾਨ ਪਾਉਂਦਾ ਹੈ ਅਤੇ ਦੇਸ਼ ਦੇ ਹਰ ਖੇਤਰ ‘ਚ ਨੱਬੇ ਹਜ਼ਾਰ ਨੌਕਰੀਆਂ ਦੇ ਮੌਕੇ ਪੈਦਾ ਕਰਦਾ ਹੈ।
ਭਾਰਤ ਦੁਨੀਆ ਦਾ ਸਭ ਤੋਂ ਵੱਡਾ ਫ਼ਿਲਮ ਨਿਰਮਾਤਾ
ਭਾਰਤ ਦੁਨੀਆ ‘ਚ ਫ਼ਿਲਮਾਂ ਦਾ ਸਭ ਤੋਂ ਵੱਡਾ ਨਿਰਮਾਤਾ ਹੈ । ਯੂ ਕੇ ‘ਚ ਯਸ਼ਰਾਜ ਫ਼ਿਲਮਸ ਅੱਠ ਸਾਲਾਂ ਬਾਅਦ ਫ਼ਿਲਮਾਂ ਬਨਾਉਣ ਜਾ ਰਿਹਾ ਹੈ।ਯੂ.ਕੇ. ਦੇ ਰਚਨਾਤਮਕ ਉਦਯੋਗਾਂ ਨੂੰ ਵਿਸ਼ਵ ਦੇ ਮੁੱਖ ਉਦਯੋਗ ਵਜੋਂ ਮਾਨਤਾ ਪ੍ਰਾਪਤ ਹੈ।ਇਹੀ ਕਾਰਨ ਹੈ ਕਿ ਦੁਨੀਆ ਭਰ ‘ਚ ੳੇੁੱਤਮ ਦਰਜੇ ਦੀ ਕਲਾਤਮਕਤਾ, ਵਪਾਰਕ ਕਾਮਯਾਬੀ ਲਈ ਹਮੇਸ਼ਾ ਹੀ ਸਤਿਕਾਰ ਮਿਲਦਾ ਰਿਹਾ ਹੈ। ਵਧ ਰਹੇ ਮਨੋਰੰਜਨ ਉਦਯੋਗ ਦੇ ਨਾਲ 1.4 ਬਿਲੀਅਨ ਦੇ ਦੇਸ਼ ਦੇ ਰੂਪ ‘ਚ ਭਾਰਤ ਯੂ ਕੇ ਦੀਆਂ ਕੰਪਨੀਆਂ ਲਈ ਵਿਸਥਾਰ ਅਤੇ ਵਿਕਾਸ ਕਰਨ ਦਾ ਇੱਕ ਵੱਡਾ ਮੌਕਾ ਪ੍ਰਦਾਨ ਕਰਦਾ ਹੈ।ਇਸ ਮੌਕੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ‘ਬਾਲੀਵੁੱਡ ਬ੍ਰਿਟੇਨ ਵਿੱਚ ਵਾਪਸ ਆ ਗਿਆ ਹੈ, ਅਤੇ ਇਹ ਨੌਕਰੀਆਂ, ਨਿਵੇਸ਼ ਅਤੇ ਮੌਕੇ ਲਿਆ ਰਿਹਾ ਹੈ ।ਇਹ ਸਭ ਕੁਝ ਯੂਕੇ ਨੂੰ ਵਿਸ਼ਵ ਪੱਧਰੀ ਫਿਲਮ ਨਿਰਮਾਣ ਲਈ ਇੱਕ ਵਿਸ਼ਵ ਪੱਧਰੀ ਮੰਜ਼ਿਲ ਵਜੋਂ ਪ੍ਰਦਰਸ਼ਿਤ ਕਰਦਾ ਹੈ’।ਉਨ੍ਹਾਂ ਨੇ ਅੱਗੇ ਕਿਹਾ ਕਿ “ਇਹ ਬਿਲਕੁਲ ਉਸੇ ਤਰ੍ਹਾਂ ਦੀ ਸਾਂਝੇਦਾਰੀ ਹੈ ਜਿਸ ਨਾਲ ਭਾਰਤ ਨਾਲ ਸਾਡਾ ਵਪਾਰਕ ਸਮਝੌਤਾ ਖੁੱਲ੍ਹਣਾ ਤੈਅ ਹੈ’।
ਯਸ਼ਰਾਜ ਫ਼ਿਲਮ ਦੇ ਸੀਈਓ ਦਾ ਪ੍ਰਤੀਕਰਮ
ਯਸ਼ਰਾਜ ਫ਼ਿਲਮਸ ਦੇ ਸੀਈਓ ਅਕਸ਼ੇ ਵਿਧਾਨੀ ਨੇ ਕਿਹਾ ਕਿ “ਯੂਕੇ ਸਾਡੇ ਦਿਲਾਂ ਵਿੱਚ ਇੱਕ ਬਹੁਤ ਹੀ ਖਾਸ ਸਥਾਨ ਰੱਖਦਾ ਹੈ ਅਤੇ ਸਾਡੀਆਂ ਕੁਝ ਸਭ ਤੋਂ ਮਸ਼ਹੂਰ ਫਿਲਮਾਂ, ਜਿਨ੍ਹਾਂ ਵਿੱਚ ਦਿਲਵਾਲੇ ਦੁਲਹਨੀਆ ਲੇ ਜਾਏਂਗੇ ਸ਼ਾਮਲ ਹਨ।ਇਸ ਫ਼ਿਲਮ ਨੂੰ ਇਸ ਖੂਬਸੂਰਤ ਅਤੇ ਮਹਿਮਾਨ ਨਿਵਾਜ਼ੀ ਲਈ ਮਸ਼ਹੂਰ ਦੇਸ਼ ‘ਚ ਸ਼ੂਟ ਕੀਤਾ ਗਿਆ ਸੀ ।ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਸਮਝੌਤੇ ਤੇ ਕੀਤੇ ਦਸਤਖਤ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ‘ਸਾਨੂੰ ਅੱਜ ਯਸ਼ਰਾਜ ਫ਼ਿਲਮ ‘ਚ ਯੂ ਕੇ ਦੇ ਪ੍ਰਧਾਨ ਮੰਤਰੀ ਦੀ ਮੇਜ਼ਬਾਨੀ ਕਰਕੇ ਸਮਝੌਤੇ ‘ਤੇ ਦਸਤਖਤ ਕਰਨ ਦਾ ਮਾਣ ਹਾਸਲ ਹੋਇਆ ਹੈ।ਇਸ ਦੇ ਨਾਲ ਹੀ ਇਹ ਵਿਚਾਰ ਕਰਨ ਦਾ ਵੀ ਮੌਕਾ ਮਿਲਿਆ ਹੈ ਕਿ ਭਾਰਤ ਅਤੇ ਯੂ ਕੇ ਆਪਸੀ ਸਹਿਯੋਗ ਦੇ ਰਾਹੀਂ ਮਨੋਰੰਜਨ ਸਮੱਗਰੀ ਨੂੰ ਵਿਸ਼ਵ ਪੱਧਰ ‘ਤੇ ਅੱਗੇ ਵਧਾਉਣ ਲਈ ਕਿਵੇਂ ਇੱਕਠੇ ਹੋ ਸਕਦੇ ਹਨ।ਦਿਲ ਵਾਲੇ ਦੁਲਹਨੀਆ ਲੇ ਜਾਏਂਗੇ ਦੀ ਤੀਹਵੀਂ ਵਰੇ੍ਹਗੰਢ ਤੇ ਯਸ਼ਰਾਜ ਫ਼ਿਲਮਸ ਅਤੇ ਯੂ.ਕੇ. ਦੇ ਫ਼ਿਲਮਾਂਕਣ ਸਬੰਧਾਂ ਨੂੰ ਮੁੜ ਤੋਂ ਸੁਰਜਿਤ ਕਰਨਾ ਸੱਚਮੁੱਚ ਸਾਡੇ ਲਈ ਬਹੁਤ ਖ਼ਾਸ ਹੈ।ਸਾਡੀ ਕੰਪਨੀ ਮੌਜੂਦਾ ਸਮੇਂ ‘ਚ ਯੂ.ਕੇ ਵਿੱਚ ਵੀ ‘ਦਿਲ ਵਾਲੇ ਦੁਲਹਨੀਆ ਲੇ ਜਾਏਂਗੇ’ ਦਾ ਅੰਗ੍ਰੇਜ਼ੀ ਟਾਈਟਲ ਹੇਠ ‘ਫਾਲ ਇਨ ਲਵ’ ਤਿਆਰ ਕਰ ਰਹੀ ਹੈ।“ਇਸ ਲਈ, ਅਸੀਂ ਯੂਕੇ ਨਾਲ ਦੁਬਾਰਾ ਹੱਥ ਮਿਲਾਉਣ ਅਤੇ ਉਸ ਦੇਸ਼ ਵਿੱਚ ਫਿਲਮਾਂਕਣ ਲਈ ਵਾਪਸ ਆਉਣ ਲਈ ਬਹੁਤ ਖੁਸ਼ ਹਾਂ ਜੋ ਹਮੇਸ਼ਾ ਸਾਡੇ ਲਈ ਬਹੁਤ ਦਿਆਲੂ ਰਿਹਾ ਹੈ। ਯੂਕੇ ਦਾ ਬੁਨਿਆਦੀ ਢਾਂਚਾ, ਤਕਨਾਲੋਜੀ ਅਤੇ ਪ੍ਰਤਿਭਾ ਬੇਮਿਸਾਲ ਹੈ ਅਤੇ ਅਸੀਂ ਇੱਕ ਅਜਿਹੇ ਦੇਸ਼ ਨਾਲ ਆਪਣੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਖੁਸ਼ ਹਾਂ’।
ਸੱਭਿਆਚਾਰਕ ਮਾਮਲਿਆਂ ਦੀ ਸਕੱਤਰ ਲੀਜ਼ਾ ਨੰਦੀ ਨੇ ਦਿੱਤੀ ਪ੍ਰਤੀਕਿਰਿਆ
ਲੀਜ਼ਾ ਨੰਦੀ ਨੇ ਕਿਹਾ ਕਿ ਯੂ.ਕੇ ਅਤੇ ਭਾਰਤ ਦੇ ਫ਼ਿਲਮ ਉਦਯੋਗ ਵਿਸ਼ਵ ਪੱਧਰ ਦੇ ਹਨ । ਜੋ ਦੁਨੀਆਂ ਭਰ ਦੇ ਅਰਬਾਂ ਲੋਕਾਂ ਦਾ ਮਨੋਰੰਜਨ ਕਰਦੇ ਹਨ । ਸਾਡੇ ਖੇਤਰਾਂ ਦੀ ਮਜ਼ਬੂਤੀ ਤੇ ਦੋਵਾਂ ਦੇਸ਼ਾਂ ਦਰਮਿਆਨ ਡੂੰਘੇ ਸੱਭਿਆਚਾਰਕ ਸਬੰਧਾਂ ਨੂੰ ਵੇਖਦੇ ਹੋਏ ਬਾਲੀਵੁੱਡ ਅਤੇ ਬ੍ਰਿਟਿਸ਼ ਸਟੂਡੀਓ ਦਰਮਿਆਨ ਸਾਂਝੇਦਾਰੀ ਬਹੁਤ ਹੀ ਮਹੱਤਵਪੂਰਨ ਹੈ। ਬ੍ਰਿਟੇਨ ‘ਚ ਇਨ੍ਹਾਂ ਬਾਲੀਵੁੱਡ ਬਲਾਕਬਸਟਰਾਂ ਨੂੰ ਬਣਾ ਕੇ ਅਸੀਂ ਵਿਸ਼ਵ ਪੱਧਰ ਤੇ ਰਚਨਾਤਮਕ ਉਦਯੋਗਾਂ ‘ਚ ਵਿਕਾਸ ਨੂੰ ਹੋਰ ਵਧਾਵਾਂਗੇ।ਅੱਜ ਦੇ ਇਸ ਐਲਾਨ ਦੇ ਨਾਲ ਭਾਰਤ ਦੀ ਸੱਭਿਆਚਾਰਕ ਵਿਰਾਸਤ ਨਾਲ ਯੂਕੇ ਦੀ ਮਜ਼ਬੂਤ ਸਾਂਝੇਦਾਰੀ ਨਵੀਆਂ ਨੌਕਰੀਆਂ ਪੈਦਾ ਕਰੇਗੀ ਤੇ ਨਿਵੇਸ਼ ਦੇ ਮੌਕੇ ਵਧਾਏਗੀ।ਇਸ ਤੋਂ ਇਲਾਵਾ ਬ੍ਰਿਟਿਸ਼ ਫ਼ਿਲਮ ਇੰਸਟੀਚਿਊਟ ਅਤੇ ਭਾਰਤ ਦੇ ਰਾਸ਼ਟਰੀ ਫ਼ਿਲਮ ਵਿਕਾਸ ਕਮਿਸ਼ਨ ਦਰਮਿਆਨ ਵੀ ਇਕ ਸਮਝੌਤਾ ਹੋਵੇਗਾ। ਜੋ ਆਪਸੀ ਸਹਿਯੋਗ ਨੂੰ ਮੁੜ ਸੁਰਜਿਤ ਕਰੇਗਾ ਅਤੇ ਦੋਵਾਂ ਦੇਸ਼ਾਂ ਦੇ ਨਿਰਮਾਤਾਵਾਂ ਤੇ ਪ੍ਰਤਿਭਾਵਾਂ ਨੂੰ ਸਾਂਝਾ ਕਰਨ ਦੇ ਯੋਗ ਬਣਾਵੇਗਾ ।ਪਿਛਲੇ ਭਾਰਤ ਵੱਲੋਂ ਬਣਾਈਆਂ ਫ਼ਿਲਮਾਂ ਵਿਸ਼ਵ ਪੱਧਰ ਤੇ ਹਿੱਟ ਸਾਬਿਤ ਹੋਈਆਂ ।ਹਿੱਟ ਫ਼ਿਲਮ ਸਲੱਮਡੌਗ ਮਿਲੇਨੀਅਰ ਨੇ ਯੂ ਕੇ ਤਿੰਨ ਸੌ ਮਿਲੀਅਨ ਕਮਾਏ ਅਤੇ ਬਾਰਾਂ ਮਿਲੀਅਨ ਦੇ ਬਜਟ ਨਾਲ ਬਣੀ ਇਹ ਫ਼ਿਲਮ ਸਾਬਿਤ ਕਰਦੀ ਹੈ ਕਿ ਜਦੋਂ ਯੂਕੇ ਦੀ ਤਕਨੀਕੀ ਮਹਾਰਤ ਅਤੇ ਭਾਰਤੀ ਕਹਾਣੀ ਮਿਲ ਜਾਵੇ ਤਾਂ ਸਭ ਕੁਝ ਸੰਭਵ ਹੋ ਸਕਦਾ ਹੈ।
- GTC PUNJABI