ਹਰਿਆਣਵੀਂ ਡਾਂਸਰ ਸਪਨਾ ਚੌਧਰੀ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਵੀਡੀਓ, ਲਿਖਿਆ ‘ਨਾਸ਼ ਤੋ ਹੋ ਲਿਆ ਦੇਖੀ ਜਾਏਗੀ’

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਵੀਡੀਓ ‘ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।ਇਨ੍ਹੀਂ ਦਿਨੀਂ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹੈ। ਕਿਉਂਕਿ ਉਸ ਦਾ ਆਪਣੇ ਪਤੀ ਵੀਰ ਸਾਹੂ ਦੇ ਨਾਲ ਵਿਵਾਦ ਚੱਲ ਰਿਹਾ ਹੈ।

By  Shaminder Kaur Kaler June 18th 2026 11:40 AM

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਵੀਡੀਓ ‘ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।ਇਨ੍ਹੀਂ ਦਿਨੀਂ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹੈ। ਕਿਉਂਕਿ ਉਸ ਦਾ ਆਪਣੇ ਪਤੀ ਵੀਰ ਸਾਹੂ ਦੇ ਨਾਲ ਵਿਵਾਦ ਚੱਲ ਰਿਹਾ ਹੈ। ਜਿਸ ਕਾਰਨ ਉਸ ਨੇ ਦਵਾਰਕਾ ਦੀ ਕੋਰਟ ‘ਚ ਅਰਜੀ ਵੀ ਦਾਖਲ ਕੀਤੀ ਹੈ। ਸਪਨਾ ਨੇ ਪਤੀ ‘ਤੇ ਉਸ ਦੇ ਨਾਲ ਕੁੱਟਮਾਰ ਸਣੇ ਕਈ ਗੰਭੀਰ ਇਲਜ਼ਾਮ ਲਗਾਏ ਸਨ।


ਜਿਸ ਤੋਂ ਬਾਅਦ ਕੋਰਟ ਨੇ ਉਸ ਦੇ ਪਤੀ ‘ਤੇ ਉਸ ਦੇ ਕੋਲ ਜਾਣ, ਉਸ ਦੇ ਵਰਕ ਪਲੇਸ ‘ਤੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਸੀ ।ਜਿਸ ਤੋਂ ਬਾਅਦ ਸਪਨਾ ਚੌਧਰੀ ਆਪਣੇ ਪੇਕੇ ਘਰ ਆ ਗਈ ਹੈ ਅਤੇ ਆਪਣੇ ਪਤੀ ਦਾ ਘਰ ਛੱਡ ਚੁੱਕੀ ਹੈ। ਜਿਸ ਤੋਂ ਬਾਅਦ ਹੁਣ ਉਸ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।


ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ “ਹਰਿਆਣਵੀਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਂਦੇ, ਅਸੀਂ ਸਿਰਫ਼ ਕਹਿੰਦੇ ਹਾਂ “ਦੇਖੀ ਜਾਅਗੀ ਨਾਸ ਤੋ ਹੋ ਲਿਆ”। ਸਪਨਾ ਚੌਧਰੀ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਦੱਸ ਦਈਏ ਕਿ ਸਪਨਾ ਚੌਧਰੀ ਪਿਛਲੇ ਕਈ ਸਾਲਾਂ ਤੋਂ ਆਪਣੇ ਡਾਂਸ ਦੇ ਨਾਲ ਲੋਕਾਂ ਦੇ ਦਿਲ ਜਿੱਤਦੀ ਆਈ ਹੈ। ਉਸ ਦੇ ਡਾਂਸ ਦੇ ਲੋਕ ਹਰਿਆਣਾ ਹੀ ਨਹੀਂ ਹੋਰਨਾਂ ਸੂਬਿਆਂ ‘ਚ ਵੀ ਹਨ। 

© Copyright Galactic Television & Communications Pvt. Ltd. 2026. All rights reserved.