ਅਦਾਕਾਰਾ ਸੰਦੀਪਾ ਵਿਰਕ ਦੀ ਜੇਲ੍ਹ ‘ਚ ਕੱਪੜੇ ਉਤਰਵਾ ਕੇ ਹੁੰਦੀ ਸੀ ਚੈਕਿੰਗ, ਹਾਲਾਤਾਂ ਨੇ ਬੁਰੀ ਤਰ੍ਹਾਂ ਝੰਜੋੜਿਆ,ਖੁਦਕੁਸ਼ੀ ਦੇ ਆਉਂਦੇ ਸਨ ਖਿਆਲ

ਅਦਾਕਾਰਾ ਸੰਦੀਪਾ ਵਿਰਕ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹੈ। ਕਿਉਂਕਿ ਹਾਲ ਹੀ ‘ਚ ਉਸ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਅਦਾਕਾਰਾ ਛੇ ਕਰੋੜ ਰੁਪਈ ਦੀ ਕਥਿਤ ਮਨੀ ਲਾਂਡਰਿੰਗ ਕੇਸ ‘ਚ ਦਿੱਲੀ ਦੀ ਤਿਹਾੜ ਜੇਲ੍ਹ ‘ਚ ਉਸ ਨੇ ਕਰੀਬ ਚਾਰ ਮਹੀਨੇ ਬਿਤਾਏ ਹਨ।

By  Shaminder Kaur Kaler May 14th 2026 11:16 AM

ਅਦਾਕਾਰਾ ਸੰਦੀਪਾ ਵਿਰਕ (Sandeepa Virk) ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹੈ। ਕਿਉਂਕਿ ਹਾਲ ਹੀ ‘ਚ ਉਸ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਅਦਾਕਾਰਾ ਛੇ ਕਰੋੜ ਰੁਪਈ ਦੀ ਕਥਿਤ  ਮਨੀ ਲਾਂਡਰਿੰਗ ਕੇਸ ‘ਚ ਦਿੱਲੀ ਦੀ ਤਿਹਾੜ ਜੇਲ੍ਹ ‘ਚ ਉਸ ਨੇ ਕਰੀਬ ਚਾਰ ਮਹੀਨੇ ਬਿਤਾਏ ਹਨ। ਜਿਸ ਤੋਂ ਬਾਅਦ ਜੇਲ੍ਹ ਤੋਂ ਜ਼ਮਾਨਤ ਮਿਲਣ ਤੋਂ ਬਾਦ ਉਸ ਨੇ ਆਪਣੇ ਕਈ ਅਨੁਭਵ ਸਾਂਝੇ ਕੀਤੇ ਹਨ। ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ । 

 ਵਾਰ ਵਾਰ ਕੱਪੜੇ ਉਤਾਰਨ ਲਈ ਕੀਤਾ ਮਜਬੂਰ 

ਅਦਾਕਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਾਰ ਵਾਰ ਜੇਲ੍ਹ ‘ਚ ਕੱਪੜੇ ਉਤਾਰਨ ਦੇ ਲਈ ਮਜਬੂਰ ਕੀਤਾ ਜਾਂਦਾ ਸੀ । ਇੱਕ ਪੌਡਕਾਸਟ ਦੇ ਦੌਰਾਨ ਉਹ ਭਾਵੁਕ ਹੋ ਗਈ ।

ਇਸ ਦੌਰਾਨ ਅਦਾਕਾਰਾ ਨੇ ਦੱਸਿਆ ਕਿ ਜੇਲ੍ਹ ਦੀਆਂ ਤਕਲੀਫ਼ਾਂ ਨੇ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਝੰਜੋੜ ਦਿੱਤਾ ਸੀ ਅਤੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਸਨ ਕਿ ਉਨ੍ਹਾਂ ਦੇ ਮਨ ‘ਚ ਖੁਦਕੁਸ਼ੀ ਦੇ ਖਿਆਲ ਆਉਣ ਲੱਗ ਪਏ ਸਨ।

ਪੌਡਕਾਸਟ ਦੇ ਦੌਰਾਨ ਅਦਾਕਾਰਾ ਨੇ ਆਪਣੇ ਔਖੇ ਦਿਨਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਸ ਦੇ ਨਾਲ ਬਹੁਤ ਹੀ ਬੁਰਾ ਸਲੂਕ ਕੀਤਾ ਜਾਂਦਾ ਸੀ ਅਤੇ ਪੇਸ਼ੀ ਤੋਂ ਬਾਅਦ ਜਦੋਂ ਉਸ ਨੂੰ ਅਦਾਲਤ ਤੋਂ ਵਾਪਸ ਲਿਜਾਇਆ ਜਾਂਦਾ ਸੀ ਤਾਂ ਵੀ ਉਸ ਨੂੰ ਸਭ ਦੇ ਸਾਹਮਣੇ ਕੱਪੜੇ ਉਤਾਰਨ ਤੇ ਪੂਰੀ ਤਰ੍ਹਾਂ ਜਾਂਚ ਦੇ ਲਈ ਮਜਬੂਰ ਕੀਤਾ ਜਾਂਦਾ ਸੀ।

Related Post

ਗਾਇਕ ਆਰ ਨੇਤ ਦੇ ਯੂ-ਟਿਊਬ ਤੇ ਹੋਏ ਪੰਜ ਮਿਲੀਅਨ ਵਿਊਜ਼, ਗਾਇਕ ਨੇ ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ
‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਵਾਘਾ ਦਾ ਕਿਰਦਾਰ ਨਿਭਾਉਣ ਵਾਲੇ ਤਨਮਯ ਵੇਕਾਰਿਆ ਦੇ ਪਿਤਾ ਦਾ ਦਿਹਾਂਤ, ਅੱਠ ਮਹੀਨਿਆਂ ‘ਚ ਦੂਜੀ ਮੌਤ ਕਾਰਨ ਘਰ ‘ਚ ਪਸਰਿਆ ਮਾਤਮ
ਵਿਦੇਸ਼ ‘ਚ ਪਹੁੰਚ ਕੇ ਸੁਨੰਦਾ ਸ਼ਰਮਾ ਨੇ ਬਦਲ ਲਈ ਆਪਣੀ ਲੁੱਕ, ਨਵੇਂ ਸਟਾਈਲ ‘ਚ ਦਿੱਸੀ ਗਾਇਕਾ
ਗੋਪੀ ਲੌਂਗੀਆ ਨੇ ਵੀਡੀਓ ਸਾਂਝਾ ਕਰਦੇ ਹੋਏ ਨਸੀਬ ਦਾ ਕੀਤਾ ਧੰਨਵਾਦ, ਗਾਇਕਾਂ ਨੂੰ ਦਿੱਤੀ ਨਸੀਹਤ ਕਿਹਾ “ਭੋਲੇ ਭਾਲੇ ਲੋਕਾਂ ਨੂੰ ਨਾ ਬਣਾਓ ਬੇਵਕੂਫ”
ਅਦਾਕਾਰ ਪੰਕਜ ਤ੍ਰਿਪਾਠੀ ਦੇ ਭਰਾ ‘ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ ‘ਚ ਹਸਤਪਤਾਲ ‘ਚ ਕਰਵਾਇਆ ਗਿਆ ਭਰਤੀ
ਗੁਲਾਬ ਸਿੱਧੂ ਨੇ ਦੱਸਿਆ ਕਿਵੇਂ ਭੈਣ ਨੇ ਟੋਕੇ ‘ਤੇ ਦੇ ਦਿੱਤਾ ਸੀ ਹੱਥ, ਵੱਢੀ ਗਈ ਸੀ ਗਾਇਕ ਦੀ ਉਂਗਲ, ਜਾਣੋ ਮਜ਼ੇਦਾਰ ਕਿੱਸਾ

© Copyright Galactic Television & Communications Pvt. Ltd. 2026. All rights reserved.