ਬਠਿੰਡਾ ਅਦਾਲਤ ‘ਚ ਪੇਸ਼ ਹੋਈ ਕੰਗਨਾ ਰਣੌਤ, ਮਹਿਲਾ ਕਿਸਾਨ ‘ਤੇ ਕੀਤੀ ਸੀ ਟਿੱਪਣੀ, ਹੁਣ ਮੰਗੀ ਮੁਆਫ਼ੀ !

ਕੰਗਨਾ ਰਣੌਤ ਆਪਣੇ ਵਿਵਾਦਿਤ ਬਿਆਨਾਂ ਦੇ ਕਾਰਨ ਅਕਸਰ ਸੁਰਖੀਆਂ ‘ਚ ਰਹਿੰਦੀ ਹੈ। ਕਿਸਾਨ ਅੰਦੋਲਨ ਦੇ ਦੌਰਾਨ ਇੱਕ ਬਜ਼ੁਰਗ ਮਾਤਾ ਦੇ ਖਿਲਾਫ ਉਸ ਨੇ ਬਿਆਨ ਦਿੱਤਾ ਸੀ । ਜਿਸ ਤੋਂ ਬਾਅਦ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ । ਬਠਿੰਡਾ ਦੀ ਅਦਾਲਤ ‘ਚ ਉਸ ਦੇ ਖਿਲਾਫ਼ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ।

By  Shaminder Kaur Kaler October 27th 2025 05:17 PM

  ਕਿਸਾਨ ਅੰਦੋਲਨ ਦੇ ਦੌਰਾਨ ਇੱਕ ਬਜ਼ੁਰਗ ਬੇਬੇ ਦੇ ਖਿਲਾਫ ਕੰਗਨਾ ਰਣੌਤ (Kangana Ranaut)ਨੂੰ ਬਿਆਨਬਾਜ਼ੀ ਕਰਨੀ ਮਹਿੰਗੀ ਪੈ ਗਈ ।ਉਸ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਗਿਆ ਸੀ । ਜਿਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ । ਹੁਣ ਅਦਾਕਾਰਾ ਬਠਿੰਡਾ ਦੀ ਅਦਾਲਤ ‘ਚ ਪੇਸ਼ ਹੋਈ । ਜਿਸ ਤੋਂ ਬਾਅਦ ਅਦਾਕਾਰਾ ਦਾ ਬਿਆਨ ਸਾਹਮਣੇ ਆਇਆ ਹੈ। ਉਸ ਦਾ ਕਹਿਣਾ ਹੈ ਕਿ ‘ਮਿਸ ਅੰਡਰਸਟੈਂਡਿੰਗ ਹੋਈ ਹੈ। ਮੈਂ ਮਾਤਾ ਨੂੰ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਉਹ ਮਿਸ ਅੰਡਰਸਟੈਂਡਿੰਗ ਦਾ ਸਿਕਾਰ ਹੋਈ ਹੈ’।


ਅਦਾਕਾਰਾ ਨੇ ਕਿਹਾ ਕਿ ‘ਮੈਂ ਆਪਣੇ ਸੁਫ਼ਨੇ ‘ਚ ਵੀ ਨਹੀਂ ਸੋਚ ਸਕਦੀ ਸੀ ਜਿਵੇਂ ਦਿਖਾਇਆ ਗਿਆ ਹੈ। ਮਾਂ ਭਾਵੇਂ ਹਿਮਾਚਲ ਦੀ ਹੋਵੇ ਜਾਂ ਪੰਜਾਬ ਦੀ ਦੋਵੇਂ ਸਤਿਕਾਰਯੋਗ ਹਨ, ਸਾਰੇ ਮੈਨੂੰ ਪਿਆਰ ਕਰਦੇ ਹਨ’। ਅਦਾਕਾਰਾ ਨੇ ਕਿਹਾ ਕਿ ਮੇਰਾ ਇਸ ‘ਚ ਕੋਈ ਲੈਣਾ ਦੇਣਾ ਨਹੀਂ ਸੀ। ਇਹ ਇੱਕ ਮੀਮ ਸੀ ਜਿਸ ਨੂੰ ਰੀਟਵੀਟ ਕੀਤਾ ਗਿਆ ਸੀ । ਮੈਂ ਕਿਸੇ ਵੀ ਤਰ੍ਹਾਂ ਦੀ ਗਲਤ ਫਹਿਮੀ ਲਈ ਮੁਆਫ਼ੀ ਮੰਗਦੀ ਹਾਂ’। 

2021 ਦਾ ਹੈ ਮਾਮਲਾ 

ਇਹ ਮਾਮਲਾ 2021 ‘ਚ ਹੋਏ ਕਿਸਾਨ ਅੰਦੋਲਨ ਦਾ ਮਾਮਲਾ ਹੈ।ਉਸ ਦੌਰਾਨ ਕੰਗਨਾ ਰਣੌਤ ਨੇ ਬਠਿੰਡਾ ਦੇ ਪਿੰਡ ਜੰਡੀਆ ਦੀ ਰਹਿਣ ਵਾਲੀ ਬਜ਼ੁਰਗ ਬੀਬੀ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ ਕਿ ਇਹ ਔਰਤਾਂ ਸੌ-ਸੌ ਰੁਪਏ ਲੈ ਕੇ ਧਰਨੇ ‘ਚ ਸ਼ਾਮਿਲ ਹੋ ਜਾਂਦੀਆਂ ਨੇ । ਜਿਸ ਤੋਂ ਬਾਅਦ ਕੰਗਨਾ ਦੇ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ । 

© Copyright Galactic Television & Communications Pvt. Ltd. 2026. All rights reserved.