ਜਾਣੋ “Peddi” ‘ਚ ਜਾਨ੍ਹਵੀ ਕਪੂਰ ਦੀ ਭੂਮਿਕਾ ਨੂੰ ਲੈ ਕੇ ਕਿਉਂ ਛਿੜਿਆ ਵਿਵਾਦ

“ਪੈਡੀ” ਫ਼ਿਲਮ ‘ਚ ਜਾਨ੍ਹਵੀ ਕਪੂਰ ਦੀ ਭੂਮਿਕਾ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ। ਇਸ ਫ਼ਿਲਮ ‘ਚ ਜਾਨ੍ਹਵੀ ਕਪੂਰ ਦੇ ਕੁਝ ਅਜਿਹੇ ਦ੍ਰਿਸ਼ ਦਿਖਾਏ ਗਏ ਹਨ । ਜਿਸ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਇਸ ਫ਼ਿਲਮ ‘ਚ ਜਾਨ੍ਹਵੀ ਨੇ ਅਚਿਯੱਮਾ ਨਾਂਅ ਦੀ ਭੂਮਿਕਾ ਨਿਭਾਈ ਸੀ।

By  Shaminder Kaur Kaler June 11th 2026 03:00 PM

“ਪੈਡੀ” ਫ਼ਿਲਮ ‘ਚ ਜਾਨ੍ਹਵੀ ਕਪੂਰ ਦੀ ਭੂਮਿਕਾ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ। ਇਸ ਫ਼ਿਲਮ ‘ਚ ਜਾਨ੍ਹਵੀ ਕਪੂਰ ਦੇ ਕੁਝ ਅਜਿਹੇ ਦ੍ਰਿਸ਼ ਦਿਖਾਏ ਗਏ ਹਨ । ਜਿਸ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਇਸ ਫ਼ਿਲਮ ‘ਚ ਜਾਨ੍ਹਵੀ ਨੇ ਅਚਿਯੱਮਾ ਨਾਂਅ ਦੀ ਭੂਮਿਕਾ ਨਿਭਾਈ ਸੀ।  ਜਿਸ ਦੀ ਸੋਸ਼ਲ ਮੀਡੀਆ ‘ਤੇ ਖੂਬ ਅਲੋਚਨਾ ਕੀਤੀ ਜਾ ਰਹੀ ਹੈ।ਫ਼ਿਲਮ ਜਾਨ੍ਹਵੀ ਦੀ ਭੂਮਿਕਾ ਅਤੇ ਅਦਾਕਾਰੀ ਨੂੰ ਦਿਖਾਉਣ ਤੋਂ ਪਹਿਲਾਂ ਉਸ ਦੇ ਸਰੀਰ ਨੂੰ ਕਲੋਜ਼ ਅਪ ਐਂਗਲ ਨਾਲ ਦਿਖਾਇਆ ਗਿਆ ਹੈ।


ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਿਆ ਸੀ ਕਿ ਜਾਨ੍ਹਵੀ ਦੀ ਭੂਮਿਕਾ ਨੂੰ ਵਧੀਆ ਦਿਖਾਇਆ ਹੋਵੇਗਾ ਪਰ ਇਸ ਦੇ ਉਲਟ ਉਹ ਥੋੜ੍ਹੇ ਸਮੇਂ ਦੇ ਲਈ ਹੀ ਨਜ਼ਰ ਆਉਂਦੀ ਹੈ ਅਤੇ ਉਸ ਨੂੰ ਬੋਲਡ ਤਰੀਕੇ ਦੇ ਨਾਲ ਵਿਖਾਇਆ ਗਿਆ ਹੈ ।ਜਿਸ ਤੋਂ ਲੱਗਦਾ ਹੈ ਕਿ ਅਦਾਕਾਰਾ ਨੂੰ ਸਿਰਫ਼ ਖੂਬਸੂਰਤੀ ਦਿਖਾਉਣ ਦੇ ਲਈ ਹੀ ਉਸ ਦਾ ਕਿਰਦਾਰ ਫ਼ਿਲਮ ‘ਚ ਸ਼ਾਮਿਲ ਕੀਤਾ ਗਿਆ ਹੈ।

ਹਾਲਾਂਕਿ ਇਸ ਵਿਵਾਦ ਨੂੰ ਵੱਧਦੇ ਵੇਖ ਕੇ ਇਸ ਫ਼ਿਲਮ ਚੋਂ ਜਾਨ੍ਹਵੀ ਦੇ ਵਿਵਾਦਿਤ ਸੀਨ ਨੂੰ ਹਟਾ ਦਿੱਤਾ ਗਿਆ ਹੈ। ਫ਼ਿਲਮ ਦੇ ਡਾਇਰੈਕਟਰ ਬੁੱਚੀ ਬਾਬੂ ਸਨਾ ਨੇ ਇਨ੍ਹਾਂ ਵਿਵਾਦਿਤ ਸੀਨ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਇਨ੍ਹਾਂ ਸੀਨ ਨੂੰ ਹਟਾ ਦਿੱਤਾ ਗਿਆ ਹੈ।ਕਿਉਂਕਿ ਫ਼ਿਲਮ ਦੇ ਕੁਝ ਸੀਨ ਮਿਸ ਲੀਡਿੰਗ ਸਨ । ਇਸ ਤੋਂ ਪਹਿਲਾਂ ਵੀ ਉਹਨਾਂ ਨੇ ਜਨਤਕ ਤੌਰ ‘ਤੇ ਮੁਆਫੀ ਮੰਗ ਲਈ ਹੈ। 

© Copyright Galactic Television & Communications Pvt. Ltd. 2026. All rights reserved.