ਵਿਜੈ ਦੇਵਰਕੋਂਡਾ ਤੇ ਰਸ਼ਮਿਕਾ ਮੰਡਾਨਾ ਦੇ ਵਿਆਹ ‘ਤੇ ਮਹਿਮਾਨਾਂ ਨੇ ਸਥਾਨਕ ਲੋਕਾਂ ਨੂੰ ਵੰਡੀਆਂ ਮਠਿਆਈਆਂ
ਰਸ਼ਮਿਕਾ ਮੰਡਾਨਾ ਤੇ ਵਿਜੈ ਦੇਵਰਕੋਂਡਾ ਦੇ ਵਿਆਹ ਨੂੰ ਲੈ ਕੇ ਫੈਨਸ ਵੀ ਐਕਸਾਈਟਡ ਹਨ ਅਤੇ ਦੋਵਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਦੋਵਾਂ ਨੇ ਤੇਲਗੂ ਰੀਤੀ ਰਿਵਾਜ਼ ਦੇ ਨਾਲ ਵਿਆਹ ਕਰਵਾਇਆ ਹੈ। ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਹਨ। ਵਿਆਹ ਦੇ ਜਸ਼ਨ ਤੋਂ ਬਾਅਦ ਦੋਵਾਂ ਪਰਿਵਾਰਾਂ ਦੇ ਵੱਲੋਂ ਵਿਆਹ ਦੀ ਮਠਿਆਈ ਵੰਡੀ ਗਈ ਹੈ।

ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਪਰਿਵਾਰ ਤੇ ਰਿਸ਼ਤੇਦਾਰ ਮਠਿਆਈਆਂ ਵੰਡਦੇ ਹੋਏ ਨਜ਼ਰ ਆ ਰਹੇ ਹਨ । ਵਿਆਹ ਸਮਾਰੋਹ ਵਾਲੀ ਥਾਂ ਦੇ ਨਜ਼ਦੀਕ ਖੇਡ ਰਹੇ ਬੱਚਿਆਂ ਨੂੰ ਵੀ ਮਠਿਆਈ ਦਿੱਤੀ ਗਈ । ਵੈਡਿੰਗ ਵੈਨਿਊ ਤੇ ਕਿਸੇ ਵੀ ਬਾਹਰ ਵਾਲੇ ਦਾ ਆਉਣਾ ਮਨਾ ਹੈ।ਉੱਥੇ ਹੀ ਫੋਨ ਦੇ ਇਸਤੇਮਾਲ ‘ਤੇ ਵੀ ਪਾਬੰਦੀ ਲਗਾਈ ਗਈ ਸੀ ਤਾਂ ਕਿ ਵਿਆਹ ਦੀਆਂ ਤਸਵੀਰਾਂ ਲੀਕ ਨਾ ਹੋਣ ।

ਤਿੰਨ ਦਿਨ ਤੱਕ ਚੱਲੀਆਂ ਵਿਆਹ ਦੀਆਂ ਰਸਮਾਂ
ਰਸ਼ਮਿਕਾ ਤੇ ਵਿਜੈ ਆਫੀਸ਼ੀਅਲ ਤੌਰ ‘ਤੇ ਪਤੀ ਪਤਨੀ ਬਣ ਚੁੱਕੇ ਹਨ ।ਦੋਨਾਂ ਦੇ ਵਿਆਹ ਦੇ ਫੰਕਸ਼ਨ ਤਿੰਨ ਦਿਨ ਤੱਕ ਚੱਲੇ ਹਨ । ਪ੍ਰੀ ਵੈਡਿੰਗ ਤੋਂ ਪਹਿਲਾਂ ਕਪਲ ਵੱਲੋਂ ਪੂਲ ਪਾਰਟੀ ਰੱਖੀ ਗਈ ਅਤੇ ਚੌਵੀ ਫਰਵਰੀ ਨੂੰ ਸੰਗੀਤ ਸੈਰੇਮਨੀ ਦਾ ਆਯੋਜਨ ਹੋਇਆ ਸੀ।ਰਸ਼ਮਿਕਾ ਨੇ ਪੁਸ਼ਪਾ ਗਾਣੇ ਤੇ ਠੁਮਕੇ ਲਗਾਏ । ਇਸ ਤੋਂ ਬਾਅਦ ਪੱਚੀ ਫਰਵਰੀ ਨੂੰ ਹਲਦੀ ਅਤੇ ਮਹਿੰਦੀ ਦੀਆਂ ਰਸਮਾਂ ਹੋਈਆਂ ।