ਗਾਇਕਾ ਦੀਪਕ ਢਿੱਲੋਂ ਤੇ ਵੱਡਾ ਗਰੇਵਾਲ ਦਾ ਨਵਾਂ ਗੀਤ ਰਿਲੀਜ਼, ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ
ਗਾਇਕਾ ਦੀਪਕ ਢਿੱਲੋਂ ਤੇ ਵੱਡਾ ਗਰੇਵਾਲ ਆਪਣੇ ਨਵੇਂ ਗੀਤ ਦੇ ਨਾਲ ਇੱਕ ਵਾਰ ਮੁੜ ਤੋਂ ਧੱਕ ਪਾ ਰਹੇ ਹਨ । ਹਾਲਾਂਕਿ ਇਹ ਲਿਰੀਕਲ ਗੀਤ ਹੈ । ਪਰ ਸਰੋਤਿਆਂ ਦਾ ਭਰਵਾਂ ਹੁੰਗਾਰਾ ਇਸ ਗੀਤ ਨੂੰ ਮਿਲ ਰਿਹਾ ਹੈ। ਹੁਣ ਫੈਨਸ ਇਸ ਗੀਤ ਦੇ ਵੀਡੀਓ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ ।
ਗਾਇਕਾ ਦੀਪਕ ਢਿੱਲੋਂ (Deepak Dhillon) ਤੇ ਗਾਇਕ ਵੱਡਾ ਗਰੇਵਾਲ (Vadda Grewal) ਦਾ ਨਵਾਂ ਲਿਰੀਕਲ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਪੰਜ ਮਿੰਟ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਬੋਲ ਕੰਗ ਸਾਦਿਕ ਦੇ ਵੱਲੋਂ ਲਿਖੇ ਗਏ ਹਨ । ਜਦੋਂਕਿ ਉਨ੍ਹਾਂ ਦੇ ਵੱਲੋਂ ਹੀ ਇਸ ਗੀਤ ਨੂੰ ਸੰਗੀਤਬੱਧ ਕੀਤਾ ਗਿਆ ਹੈ। ਗੀਤ ਨੂੰ ਗੀਤ ਐਮਪੀ 3ਪੰਜਾਬੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
_3509b55aa82f76796fbeb85520c91436_1280X720.webp)
ਇਸ ਗੀਤ ‘ਚ ਇੱਕ ਕੁੜੀ ਦੇ ਵੱਲੋਂ ਆਪਣੇ ਪ੍ਰੇਮੀ ਨੂੰ ਟਾਈਮ ਨਾ ਦੇਣ ਤੇ ਤਾਅਨੇ ਦਿੱਤੇ ਗਏ ਹਨ । ਜਿਸ ਤੇ ਮੁੰਡਾ ਜਵਾਬ ਦਿੰਦਾ ਹੈ ਕਿ ਉਹ ਕਾਲਜ ਦਾ ਪ੍ਰਧਾਨ ਵੀ ਹੈ । ਉਸ ਨੂੰ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ । ਉਹ ਕੁੜੀ ਨੂੰ ਕਹਿੰਦਾ ਹੈ ਕਿ ਪੰਜ ਮਿੰਟ ਦੇ ਦੇ ਮੈਂ ਹੁਣੇ ਹੀ ਵਿਹਲਾ ਹੋ ਕੇ ਆਉਂਦਾ ਹੈ। ਬੀਤੇ ਦਿਨ ਰਿਲੀਜ਼ ਹੋਏ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਦੀਪਕ ਢਿੱਲੋਂ ਪਿਛਲੇ ਕਈ ਸਾਲਾਂ ਤੋਂ ਸਰਗਰਮ
ਦੀਪਕ ਢਿੱਲੋਂ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਇਸ ਤੋਂ ਪਹਿਲਾਂ ਵੀ ਵੱਡਾ ਗਰੇਵਾਲ ਦੇ ਨਾਲ ਕਈ ਗੀਤ ਆਏ ਹਨ । ਜਿਨ੍ਹਾਂ ਨੂੰ ਸਰੋਤਿਆਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਦੀਪਕ ਢਿੱਲੋਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਮੈਂ ਅਮਲੀ ਨਾਲ ਵਿਆਹ ਨੀ ਕਰਾਉਣਾ’, ‘ਅਮਲੀ ਬੰਦੇ ੨’ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ। ਦੱਸ ਦਈਏ ਕਿ ਦੀਪਕ ਢਿੱਲੋਂ ਕਈ ਸਾਲ ਪਹਿਲਾਂ ਆਏ ‘ਮਣਕੇ ਟੁੱਟਦੇ ਜਾਂਦੇ ਆ’ ਨਾਲ ਚਰਚਾ ‘ਚ ਆਈ ਸੀ ।
ਵੱਡਾ ਗਰੇਵਾਲ ਦਾ ਵਰਕ ਫ੍ਰੰਟ
ਵੱਡਾ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕੁਝ ਕੁ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਹ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਹਨ ।