ਅਵਕਾਸ਼ ਮਾਨ ਦਾ ਨਵਾਂ ਗੀਤ ਹੋਇਆ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਅਵਕਾਸ਼ ਮਾਨ ਦਾ ਨਵਾਂ ਗੀਤ ਵੱਟ ਯੂ ਨੋ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਖੁਦ ਅਵਕਾਸ਼ ਮਾਨ ਨੇ ਲਿਖੇ ਹਨ ਅਤੇ ਵੀਡੀਓ ਡਾਇਰੈਕਸ਼ਨ ਕੀਤੀ ਹੈ ਸ਼ੇਰਾ ਦੇ ਵੱਲੋਂ । ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

By  Shaminder Kaur Kaler January 15th 2026 05:30 PM -- Updated: January 15th 2026 05:49 PM

ਅਵਕਾਸ਼ ਮਾਨ (Avkash Mann) ਦਾ ਨਵਾਂ ਗੀਤ ਵੱਟ ਯੂ ਨੋ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਖੁਦ ਅਵਕਾਸ਼ ਮਾਨ ਨੇ ਲਿਖੇ ਹਨ ਅਤੇ ਵੀਡੀਓ ਡਾਇਰੈਕਸ਼ਨ ਕੀਤੀ ਹੈ ਸ਼ੇਰਾ ਦੇ ਵੱਲੋਂ । ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਅਵਕਾਸ਼ ਮਾਨ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ਜੋ ਕਿ ਸਰੋਤਿਆਂ ਨੂੰ ਪਸੰਦ ਆਏ ਹਨ ਅਤੇ ਭਰਵਾਂ ਹੁੰਗਾਰਾ ਸਰੋਤਿਆਂ ਦਾ ਇਨ੍ਹਾਂ ਗੀਤਾਂ ਨੂੰ ਮਿਲਿਆ ਹੈ।


ਇਸ ਗੀਤ ਨੂੰ ਟੀ-ਸੀਰੀਜ਼ ਦੇ ਆਪਣਾ ਪੰਜਾਬ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ।ਅਵਕਾਸ਼ ਮਾਨ ਅਕਸਰ ਆਪਣੇ ਪਿਤਾ ਹਰਭਜਨ ਮਾਨ ਦੇ ਨਾਲ ਵੀ ਸੁਰ ਦੇ ਨਾਲ ਸੁਰ ਮਿਲਾਉਂਦੇ ਹੋਏ ਨਜ਼ਰ ਆਉਂਦੇ ਹਨ।ਅਵਕਾਸ਼ ਮਾਨ ਹਰਭਜਨ ਮਾਨ ਦੇ ਵੱਡੇ ਬੇਟੇ ਹਨ ਅਤੇ ਅਕਸਰ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਹਨ ।

ਹਰਭਜਨ ਮਾਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ।ਗੀਤਾਂ ਦੇ ਨਾਲ-ਨਾਲ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਮੱਸਿਆ ਵਰਗਿਆ’ ਰਿਲੀਜ਼ ਹੋਇਆ ਹੈ। ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।


© Copyright Galactic Television & Communications Pvt. Ltd. 2026. All rights reserved.