ਜੀਟੀਸੀ ਪੰਜਾਬੀ ‘ਤੇ ਅੱਜ ਵੇਖੋ ‘ਸੁਰਤਾਜ ਆਫ਼ ਪੰਜਾਬ’ ਦੇ ਅੰਮ੍ਰਿਤਸਰ ਆਡੀਸ਼ਨ
ਜੀਟੀਸੀ ਪੰਜਾਬੀ ‘ਤੇ ਸੁਰਾਂ ਦਾ ਸਫ਼ਰ ‘ਸੁਰਤਾਜ ਆਫ਼ ਪੰਜਾਬ’ ਚੱਲ ਰਿਹਾ ਹੈ। ਬੀਤੇ ਦਿਨ ਤੁਸੀਂ ਬਠਿੰਡਾ ਦੇ ਆਡੀਸ਼ਨ ਵੇਖੇ। ਇਸ ਤੋਂ ਬਾਅਦ ਅੱਜ ਦੇ ਐਪੀਸੋਡ ‘ਚ ਅੰਮ੍ਰਿਤਸਰ ਦੇ ਆਡੀਸ਼ਨ ਦਿਖਾਏ ਜਾਣਗੇ । ਇਨ੍ਹਾਂ ਵੱਖ-ਵੱਖ ਸ਼ਹਿਰਾਂ ‘ਚੋਂ ਚੁਣ ਕੇ ਆਏ ਹੋਏ ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਪਾਰਖੀ ਜੱਜ ਸਾਹਿਬਾਨ ਜੈਦੇਵ ਕੁਮਾਰ, ਜੋਤਿਕਾ ਟਾਂਗਰੀ ਤੇ ਗੁਰਮੀਤ ਸਿੰਘ ।
ਜੀਟੀਸੀ ਪੰਜਾਬੀ ‘ਤੇ ਸੁਰਾਂ ਦਾ ਸਫ਼ਰ ‘ਸੁਰਤਾਜ ਆਫ਼ ਪੰਜਾਬ’ (Surtaaj Of Punjab) ਚੱਲ ਰਿਹਾ ਹੈ। ਬੀਤੇ ਦਿਨ ਤੁਸੀਂ ਬਠਿੰਡਾ ਦੇ ਆਡੀਸ਼ਨ ਵੇਖੇ। ਇਸ ਤੋਂ ਬਾਅਦ ਅੱਜ ਦੇ ਐਪੀਸੋਡ ‘ਚ ਅੰਮ੍ਰਿਤਸਰ ਦੇ ਆਡੀਸ਼ਨ ਦਿਖਾਏ ਜਾਣਗੇ । ਇਨ੍ਹਾਂ ਵੱਖ-ਵੱਖ ਸ਼ਹਿਰਾਂ ‘ਚੋਂ ਚੁਣ ਕੇ ਆਏ ਹੋਏ ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਪਾਰਖੀ ਜੱਜ ਸਾਹਿਬਾਨ ਜੈਦੇਵ ਕੁਮਾਰ, ਜੋਤਿਕਾ ਟਾਂਗਰੀ ਤੇ ਗੁਰਮੀਤ ਸਿੰਘ ।

ਜੋ ਵੱਖ ਵੱਖ ਰਾਊਂਡ ਦੇ ਦੌਰਾਨ ਇਨ੍ਹਾਂ ਪ੍ਰਤੀਭਾਗੀਆਂ ਦੇ ਗਾਇਕੀ ਦੇ ਹੁਨਰ ਨੂੰ ਵੇਖਣਗੇ ਅਤੇ ਇਨ੍ਹਾਂ ਚੋਂ ਜੋ ਪ੍ਰਤੀਭਾਗੀ ਚੁਣੇ ਗਏ ਉਹ ਅਗਲੇ ਰਾਊਂਡ ‘ਚ ਆਪਣੀ ਪ੍ਰਤਿਭਾ ਨੂੰ ਵਿਖਾਉਣਗੇ।ਹੁਣ ਵੇਖਣਾ ਇਹ ਹੋਵੇਗਾ ਕਿ ਇਨ੍ਹਾਂ ਪ੍ਰਤੀਭਾਗੌਆਂ ਚੋਂ ਕਿਹੜੇ ਉਹ ਖੁਸ਼ਕਿਸਮਤ ਪ੍ਰਤੀਭਾਗੀ ਹਨ ਜੋ ਅਗਲੇ ਰਾਊਂਡ ਦੇ ਲਈ ਚੁਣੇ ਜਾਣਗੇ ।ਇਹ ਸਭ ਜਾਨਣ ਦੇ ਲਈ ਵੇਖਣਾ ਨਾ ਭੁੱਲਣਾ ਜੀਟੀਸੀ ਪੰਜਾਬੀ ‘ਤੇ ਅੰਮ੍ਰਿਤਸਰ ਦੇ ਆਡੀਸ਼ਨ ਸ਼ਾਮ ਸੱਤ ਵਜੇ ।
ਜੀਟੀਸੀ ਪੰਜਾਬੀ ‘ਤੇ ਪ੍ਰਤਿਭਾ ਵਿਖਾਉਣ ਦਾ ਮੌਕਾ
ਜੀਟੀਸੀ ਪੰਜਾਬੀ ਨੇ ਪੰਜਾਬ ਭਰ ਤੋਂ ਪ੍ਰਤੀਭਾਗੀਆਂ ਨੂੰ ਇਸ ਸ਼ੋਅ ‘ਚ ਭਾਗ ਲੈਣ ਦੇ ਲਈ ਚੁਣਿਆ ਹੈ।ਸੁਰਤਾਜ ਆਫ਼ ਪੰਜਾਬ ਉਨ੍ਹਾਂ ਨੌਜਵਾਨਾਂ ਦੇ ਲਈ ਪਲੇਟਫਾਰਮ ਬਣਿਆ ਹੈ, ਜਿੱਥੇ ਆਪਣੀ ਪ੍ਰਤਿਭਾ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦਾ ਮੋੌਕਾ ਇਨ੍ਹਾਂ ਪ੍ਰਤੀਭਾਗੀਆਂ ਨੂੰ ਮਿਲੇਗਾ।ਇਸ ਤੋਂ ਇਲਾਵਾ ਜੀਟੀਸੀ ਪੰਜਾਬੀ ਦੇ ਵੱਲੋਂ ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਕਈ ਸ਼ੋਅ ਸ਼ੁਰੂ ਕੀਤੇ ਗਏ ਹਨ।