ਕੈਰੀ ਆਨ ਜੱਟਾ-4 ਦੀ ਪ੍ਰਮੋਸ਼ਨ ਦੌਰਾਨ ਵਾਪਰਿਆ ਕੁਝ ਅਜਿਹਾ, ਪੁਲਿਸ ਮੁਲਾਜ਼ਮ ਨੇ ਕਿਹਾ “ਦਿਮਾਗ ਠੀਕ ਆ ਤੇਰਾ”

ਕੈਰੀ ਆਨ ਜੱਟਾ-4 ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ। ਅਜਿਹੇ ‘ਚ ਫ਼ਿਲਮ ਦੇ ਕਲਾਕਾਰ ਵੀ ਫ਼ਿਲਮ ਨੂੰ ਲੈ ਕੇ ਐਕਸਾਈਟਡ ਹਨ । ਕਿਉਂਕਿ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।ਇਸੇ ਲੜੀ ਦੇ ਤਹਿਤ ਫ਼ਿਲਮ ਦੀ ਪ੍ਰਮੋਸ਼ਨ ਕਿਤੇ ਚੱਲ ਰਹੀ ਸੀ ਅਤੇ ਸਾਰੇ ਕਲਾਕਾਰ ਫ਼ਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਸਨ ।

By  Shaminder Kaur Kaler June 9th 2026 04:58 PM

ਕੈਰੀ ਆਨ ਜੱਟਾ-4 (Carry On Jatta-4) ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ। ਅਜਿਹੇ ‘ਚ ਫ਼ਿਲਮ ਦੇ ਕਲਾਕਾਰ ਵੀ ਫ਼ਿਲਮ ਨੂੰ ਲੈ ਕੇ ਐਕਸਾਈਟਡ ਹਨ । ਕਿਉਂਕਿ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।ਇਸੇ ਲੜੀ ਦੇ ਤਹਿਤ ਫ਼ਿਲਮ ਦੀ ਪ੍ਰਮੋਸ਼ਨ ਕਿਤੇ ਚੱਲ ਰਹੀ ਸੀ ਅਤੇ ਸਾਰੇ ਕਲਾਕਾਰ ਫ਼ਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਸਨ । ਇਸੇ ਦੌਰਾਨ ਇੱਕ ਫੈਨ ਆਪਣੇ ਬੱਚੇ ਨਾਲ ਬਿੰਨੂ ਢਿੱਲੋਂ ਦੇ ਨਾਲ ਫੋਟੋ ਕਰਵਾਉਣ ਦੇ ਲਈ ਆਇਆ ।


ਪਰ ਇਸੇ ਦੌਰਾਨ ਦੂਜੇ ਪਾਸਿਓਂ ਇੱਕ ਫੈਨ ਨੇ ਆਟੋਗ੍ਰਾਫ ਲੈਣ ਦੇ ਲਈ ਡਾਇਰੀ ਸੁੱਟੀ। ਪਰ ਇਹ ਡਾਇਰੀ ਛੋਟੇ ਜਿਹੇ ਬੱਚੇ ਦੇ ਸਿਰ ‘ਤੇ ਜਾ ਕੇ ਲੱਗੀ। ਜਿਸ ਨੂੰ ਵੇਖ ਕੇ ਪੁਲਿਸ ਵਾਲੇ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਉਸ ਸ਼ਖਸ ਨੂੰ ਕਿਹਾ ‘ਆੜੀ ਤੇਰਾ ਦਿਮਾਗ ਠੀਕ ਏ’ ।

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਸਰਗੁਨ ਮਹਿਤਾ, ਗਿੱਪੀ ਗਰੇਵਾਲ ਤੇ ਸਵੀਤਾਜ ਬਰਾੜ ਦੀ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਹੋਰਨਾਂ ਭਾਗਾਂ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। 

© Copyright Galactic Television & Communications Pvt. Ltd. 2026. All rights reserved.