ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਅੱਜ ਹੈ ਜਨਮ ਦਿਨ, ਜਾਣੋ ਗਾਇਕਾ ਦੇ ਸੰਗੀਤਕ ਸਫ਼ਰ ਬਾਰੇ

ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਅੱਜ ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ ।ਪੰਜਾਬ ਦੀ ਇਸ ਮਸ਼ਹੂਰ ਲੋਕ ਗਾਇਕਾ ਨੇ ਆਪਣੇ ਬਿਹਤਰੀਨ ਗੀਤਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ। ਉਨ੍ਹਾਂ ਦਾ ਜਨਮ 25 ਨਵੰਬਰ 1929 ਨੂੰ ਪਿਤਾ ਬਿਸ਼ਨ ਦਾਸ ਦੇ ਘਰ ਤੇ ਮਾਤਾ ਮਾਇਆ ਦੇਵੀ ਦੀ ਕੁੱਖੋਂ ਲਾਹੌਰ ਵਿੱਚ ਹੋਇਆ।

By  Shaminder Kaur Kaler November 25th 2025 12:45 PM -- Updated: November 25th 2025 12:47 PM

 ਪੰਜਾਬ ਦੀ ਕੋਇਲ ਸੁਰਿੰਦਰ ਕੌਰ (Surinder Kaur) ਦਾ ਅੱਜ ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ ।ਪੰਜਾਬ ਦੀ ਇਸ ਮਸ਼ਹੂਰ ਲੋਕ ਗਾਇਕਾ ਨੇ ਆਪਣੇ ਬਿਹਤਰੀਨ ਗੀਤਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ। ਉਨ੍ਹਾਂ ਦਾ ਜਨਮ   25 ਨਵੰਬਰ 1929 ਨੂੰ ਪਿਤਾ ਬਿਸ਼ਨ ਦਾਸ ਦੇ ਘਰ ਤੇ ਮਾਤਾ ਮਾਇਆ ਦੇਵੀ ਦੀ ਕੁੱਖੋਂ  ਲਾਹੌਰ ਵਿੱਚ ਹੋਇਆ। ਸੁਰਿੰਦਰ ਕੌਰ  ਦੀਆਂ ਚਾਰ ਭੈਣਾਂ ਪ੍ਰਕਾਸ਼ ਕੌਰ, ਨਰਿੰਦਰ ਕੌਰ, ਮਹਿੰਦਰ ਕੌਰ ਤੇ ਮਨਜੀਤ ਕੌਰ ਵੀ ਸੰਗੀਤ  ਦੇ ਖੇਤਰ ਨਾਲ ਜੁੜੀਆਂ ਹੋਈਆਂ ਸਨ। 

ਲਾਹੌਰ ਰੇਡੀਓ ਤੋਂ ਗਾਇਆ ਪਹਿਲਾ ਗੀਤ 

 ਸੁਰਿੰਦਰ ਕੌਰ  ਨੇ ਆਪਣਾ ਪਹਿਲਾ ਗੀਤ ਆਪਣੀ ਭੈਣ ਪ੍ਰਕਾਸ਼ ਕੌਰ ਦੇ ਨਾਲ 1943 ਵਿੱਚ ਲਾਹੌਰ ਰੇਡੀਓ ਤੋਂ ਗਾਇਆ ਜਿਸ ਗੀਤ ਦੇ ਬੋਲ ਸਨ 'ਮਾਵਾਂ 'ਤੇ ਧੀਆਂ ਰਲ ਬੈਠੀਆਂ ਨੀ ਮਾਏ'।ਇਹ ਗੀਤ ਏਨਾਂ ਕੁ ਮਕਬੂਲ ਹੋਇਆ ਕਿ ਹਰ ਕਿਸੇ ਦੀ ਜ਼ੁਬਾਨ ‘ਤੇ ਚੜ੍ਹ ਗਿਆ।ਇਹ ਗੀਤ ਅੱਜ ਵੀ ਟ੍ਰੇਡਿੰਗ ‘ਚ ਹੈ। ਇਸ ਤੋਂ ਬਾਅਦ ਸੁਰਿੰਦਰ ਕੌਰ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਆਪਣੀ ਭੈਣ ਪ੍ਰਕਾਸ਼ ਕੌਰ ਦੇ ਨਾਲ ਮਿਲ ਕੇ ਕਈ ਗੀਤ ਗਾਏ ।ਭਾਵੇਂ ਉਹ ਕਾਲਾ ਡੋਰੀਆ ਹੋਵੇ, ਬਾਜਰੇ ਦਾ ਸਿੱਟਾ, ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ, ਗੋਰੀ ਦੀਆਂ ਝਾਂਜਰਾਂ ਸਣੇ ਕਈ ਹਿੱਟ ਗੀਤ ਗਾਏ । 

ਵੰਡ ਤੋਂ ਬਾਅਦ ਫਿਰੋਜ਼ਪੁਰ ਆ ਕੇ ਵੱਸਿਆ ਪਰਿਵਾਰ 

ਸੁਰਿੰਦਰ ਕੌਰ ਦਾ ਪਰਿਵਾਰ ਵੰਡ ਤੋਂ ਬਾਅਦ ਫਿਰੋਜ਼ਪੁਰ ਆ ਕੇ ਵੱਸ ਗਿਆ ਅਤੇ ਇੱਥੇ ਉਹ ਆਪਣੇ ਭਰਾ ਦੇ ਕੋਲ ਰਹਿੰਦੇ ਸਨ । ਪਰ ਕੁਝ ਸਮੇਂ ਬਾਅਦ ਹੀ ਗਾਇਕਾ ਬੰਬਈ ਚਲੀ ਗਈ ਅਤੇ ਕਈ ਗਾਇਕਾਂ ਦੇ ਨਾਲ ਹਿੰਦੀ ਫ਼ਿਲਮਾਂ ਦੇ ਲਈ ਵੀ ਗੀਤ ਗਾਏ ।ਆਪਣੇ ਸੰਗੀਤਕ ਸਫ਼ਰ ਦੇ ਦੌਰਾਨ ਸੁਰਿੰਦਰ ਕੌਰ ਨੇ ਦੋ ਹਜ਼ਾਰ ਤੋਂ ਵੀ ਜ਼ਿਆਦਾ ਗੀਤ ਗਾਏ ਸਨ।

ਸੰਗੀਤ ਦੇ ਖੇਤਰ ‘ਚ ਯੋਗਦਾਨ ਲਈ ਮਿਲੇ ਸਨਮਾਨ 

ਸੰਗੀਤ ਦੇ ਖੇਤਰ ‘ਚ ਯੋਗਦਾਨ ਦੇ ਲਈ ਸੁਰਿੰਦਰ ਕੌਰ ਨੂੰ ਕਈ ਸਨਮਾਨ ਮਿਲੇ। ਉਨ੍ਹਾਂ ਨੂੰ ਭਾਰਤ ਸਰਕਾਰ ਦੇ ਵੱਲੋਂ ਪਦਮ ਸ਼੍ਰੀ ਸਨਮਾਨ ਦੇ ਨਾਲ ਨਵਾਜ਼ਿਆ ਗਿਆ ।ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ‘ਚ ਸੁਰਿੰਦਰ ਕੌਰ ਆਪਣੀਆਂ ਦੋਵਾਂ ਧੀਆਂ ਕੋਲ ਨਿਊਜਰਸੀ ਚਲੀ ਗਈ ਸੀ। ਜਿੱਥੇ ੨੦੦੬ ‘ਚ ਉਨ੍ਹਾਂ ਨੇ ਆਖਰੀ ਸਾਹ ਲਏ । ਬੇਸ਼ੱਕ ਉਹ ਇਸ ਦੁਨੀਆ ਤੇ ਮੌਜੂਦ ਨਹੀਂ ਹਨ ਪਰ ਉਹ ਆਪਣੇ ਗੀਤਾਂ ਰਾਹੀਂ ਸਦੀਵੀ ਜਿਉਂਦੇ ਰਹਿਣਗੇ। 

 

© Copyright Galactic Television & Communications Pvt. Ltd. 2026. All rights reserved.