‘ਦਾ ਫੈਮਿਲੀ ਮੈਨ’ ਦੇ ਜੇ ਕੇ ਦੀ ਪਤਨੀ ਨੂੰ ਛੇਵੀਂ ਵਾਰ ਹੋਇਆ ਕੈਂਸਰ, ਕਹਾਣੀ ਜਾਣ ਕੇ ਤੁਹਾਡੀਆਂ ਵੀ ਅੱਖਾਂ ‘ਚ ਆ ਜਾਣਗੇ ਹੰਝੂ

‘ਦਾ ਫੈਮਿਲੀ ਮੈਨ’ ਦੇ ਜੇ ਕੇ ਤਲਪੜੇ ਯਾਨੀ ਸ਼ਾਰਿਬ ਹਾਸ਼ਮੀ ਆਪਣੀ ਜ਼ਿੰਦਗੀ ਦੇ ਬੁਰੇ ਦੌਰ ਤੋਂ ਗੁਜ਼ਰ ਰਹੇ ਹਨ । ਉਨ੍ਹਾਂ ਦੀ ਪਤਨੀ ਨੂੰ ਲਗਾਤਾਰ ਛੇਵੀਂ ਵਾਰ ਕੈਂਸਰ ਹੋ ਗਿਆ ਹੈ। ਉਨ੍ਹਾਂ ਦੀ ਪਤਨੀ ਨਸਰੀਨ ਨੇ ਪੰਜ ਵਾਰ ਕੈਂਸਰ ਨੂੰ ਮਾਤ ਦਿੱਤੀ ਹੈ ਜਿਸ ਤੋਂ ਬਾਅਦ ਛੇਵੀਂ ਵਾਰ ਮੁੜ ਤੋਂ ਉਨ੍ਹਾਂ ਦੀ ਪਤਨੀ ਨੂੰ ਕੈਂਸਰ ਨੇ ਘੇਰ ਲਿਆ ਹੈ।

By  Shaminder Kaur Kaler May 14th 2026 03:33 PM

‘ਦਾ ਫੈਮਿਲੀ ਮੈਨ’ ਦੇ ਜੇ ਕੇ ਤਲਪੜੇ ਯਾਨੀ ਸ਼ਾਰਿਬ ਹਾਸ਼ਮੀ ਆਪਣੀ ਜ਼ਿੰਦਗੀ ਦੇ ਬੁਰੇ ਦੌਰ ਤੋਂ ਗੁਜ਼ਰ ਰਹੇ ਹਨ । ਉਨ੍ਹਾਂ ਦੀ ਪਤਨੀ ਨੂੰ ਲਗਾਤਾਰ ਛੇਵੀਂ ਵਾਰ ਕੈਂਸਰ ਹੋ ਗਿਆ ਹੈ। ਉਨ੍ਹਾਂ ਦੀ ਪਤਨੀ ਨਸਰੀਨ ਨੇ ਪੰਜ ਵਾਰ ਕੈਂਸਰ ਨੂੰ ਮਾਤ ਦਿੱਤੀ ਹੈ ਜਿਸ ਤੋਂ ਬਾਅਦ ਛੇਵੀਂ ਵਾਰ ਮੁੜ ਤੋਂ ਉਨ੍ਹਾਂ ਦੀ ਪਤਨੀ ਨੂੰ ਕੈਂਸਰ ਨੇ ਘੇਰ ਲਿਆ ਹੈ। ਸ਼ਾਰਿਬ ਹਾਸ਼ਮੀ ਦੀ ਪਤਨੀ ਦੀ ਪੰਜ ਵਾਰ ਸਰਜਰੀ ਹੋ ਚੁੱਕੀ ਹੈ ਅਤੇ ਹੁਣ ਉਹ ਛੇਵੀਂ ਵਾਰ ਕੈਂਸਰ ਦੇ ਨਾਲ ਲੜ ਰਹੀ ਹੈ ਅਤੇ ਓਰਲ ਕੈਂਸਰ ਦੇ ਨਾਲ ਜੂਝ ਰਹੀ ਹੈ।


ਜਿਸ ਕਾਰਨ ਉਨ੍ਹਾਂ ਦਾ ਪਤੀ ਸ਼ਾਰਿਬ ਪੂਰੀ ਤਰ੍ਹਾਂ ਟੁੱਟ ਗਿਆ ਹੈ। ਹਾਲ ਹੀ ‘ਚ ਦੋਵਾਂ ਦੀ ਇੱਕ ਇੰਟਰਵਿਊ ਦੇ ਕਲਿੱਪ ਵਾਇਰਲ ਹੋ ਰਹੇ ਹਨ । ਜਿਸ ‘ਚ ਉਹ ਆਪਣੀ ਸਟੋਰੀ ਸ਼ੇਅਰ ਕਰਦੇ ਹੋਏ ਦਿਖਾਈ ਦੇ ਰਹੇ ਹਨ।

੨੦੧੮ ‘ਚ ਉਨ੍ਹਾਂ ਦੀ ਪਤਨੀ ਨੂੰ ਕੈਂਸਰ ਦੀ ਬੀਮਾਰੀ ਦੇ ਬਾਰੇ ਪਤਾ ਲੱਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਨਸਰੀਨ ਦੀ ਪੰਜ ਵਾਰ ਸਰਜਰੀ ਹੋਈ ਅਤੇ ਹੁਣ ਕੈਂਸਰ ਛੇਵੀਂ ਵਾਰ ਵਾਪਸ ਆ ਗਿਆ ਹੈ।

 

ਪਤਨੀ ਦੀ ਹਾਲਤ ਦੱਸਦੇ ਹੋਏ ਭਾਵੁਕ ਹੋਏ ਸ਼ਾਰਿਬ 

ਸ਼ਾਰਿਬ ਆਪਣੀ ਪਤਨੀ ਦੀ ਬੀਮਾਰੀ ਦੇ ਬਾਰੇ ਦੱਸਦੇ ਹੋਏ ਭਾਵੁਕ ਹੋ ਜਾਂਦੇ ਹਨ । ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਆਪਣੀ ਪਤਨੀ ਦੇ ਨਾਲ ਰਹੇ ਹਨ ਅਤੇ ਬਿਜ਼ੀ ਸ਼ੈਡਿਊਲ ਦੇ ਬਾਵਜੂਦ ਵੀ ਉਨ੍ਹਾਂ ਨੇ ਇਲਾਜ ਦੌਰਾਨ ਨਸਰੀਨ ਦੀ ਪੂਰੀ ਦੇਖਭਾਲ ਕੀਤੀ 

ਨਸਰੀਨ ਤੇ ਸ਼ਾਰਿਬ ਦੀ ਲਵ ਸਟੋਰੀ 

ਸ਼ਾਰਿਬ ਤੇ ਨਸਰੀਨ ਹਾਸ਼ਮੀ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਦੋਵਾਂ ਨੇ ੨੦੦੩ ‘ਚ ਵਿਆਹ  ਕਰਵਾਇਆ ਸੀ ।ਪਰ ਇਸ ਤੋਂ ਪਹਿਲਾਂ ਦੋਨਾਂ ਦੀ ਦੋਸਤੀ ਕਾਫੀ ਲੰਮੀ ਚੱਲੀ ਸੀ । ਦੋਨਾਂ ਦੀ ਇੱਕ ਧੀ ਅਤੇ ਇੱਕ ਪੁੱਤਰ ਹੈ।੨੦੦੮ ‘ਚ ਸ਼ਾਰਿਬ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਪਰ ਉਨ੍ਹਾਂ ਨੂੰ ਫੇਮ ਉਦੋਂ ਮਿਲਿਆ ਜਦੋਂ ਉਨ੍ਹਾਂ ਨੇ ਵੈੱਬ ਸੀਰੀਜ਼ ‘ਦਾ ਫੈਮਿਲੀ ਮੈਨ’ ‘ਚ ਜੇ ਕੇ ਤਲਪੜੇ ਦਾ ਕਿਰਦਾਰ ਨਿਭਾਇਆ । ਇਹ ਜੋੜਾ ਹੁਣ ਜ਼ਿੰਦਗੀ ਦੇ ਔਖੇ ਸਮੇਂ ਚੋਂ ਲੰਘ ਰਿਹਾ ਹੈ। 

© Copyright Galactic Television & Communications Pvt. Ltd. 2026. All rights reserved.