ਆਪ੍ਰੇਸ਼ਨ ਸਿੰਦੂਰ ਦੇ ਜਾਂਬਾਜ਼ ਬੱਚੇ ਨੂੰ ਮਿਲੇਗਾ ਪ੍ਰਧਾਨ ਮੰਤਰੀ ਨੈਸ਼ਨਲ ਚਾਈਲਡ ਅਵਾਰਡ

ਅਪ੍ਰੇਸ਼ਨ ਸਿੰਦੂਰ ਦਾ ਜਾਂਬਾਜ਼ ਬੱਚਾ ਜਿਸ ਨੇ ਫੌਜ ਦੀ ਸੇਵਾ ਕੀਤੀ । ਛੋਟੇ ਜਿਹੇ ਬੱਚੇ ਦੀ ਬਹਾਦਰੀ ਤੇ ਦਲੇਰੀ ਦੀਆਂ ਹਰ ਕੋਈ ਮਿਸਾਲਾਂ ਦੇ ਰਿਹਾ ਹੈ। ਫਿਰੋਜ਼ਪੁਰ ਦੇ ਇਸ ਬੱਚੇ ਨੂੰ ਫੌਜ ਦੇ ਵੱਲੋਂ ਪਹਿਲਾਂ ਵੀ ਸਨਮਾਨਿਤ ਕੀਤਾ ਗਿਆ ਸੀ ਅਤੇ ਹੁਣ ਮੁੜ ਤੋਂ ਇਸ ਬੱਚੇ ਨੂੰ ਪ੍ਰਧਾਨ ਮੰਤਰੀ ਨੈਸ਼ਨਲ ਚਾਈਲਡ ਅਵਾਰਡ ਦੇ ਨਾਲ ਨਵਾਜ਼ਿਆ ਜਾਵੇਗਾ ।

By  Shaminder Kaur Kaler December 24th 2025 07:15 PM

ਅਪ੍ਰੇਸ਼ਨ ਸਿੰਦੂਰ ਦਾ ਜਾਂਬਾਜ਼ ਬੱਚਾ ਜਿਸ ਨੇ ਫੌਜ ਦੀ ਸੇਵਾ ਕੀਤੀ । ਛੋਟੇ ਜਿਹੇ ਬੱਚੇ ਦੀ ਬਹਾਦਰੀ ਤੇ ਦਲੇਰੀ ਦੀਆਂ ਹਰ ਕੋਈ ਮਿਸਾਲਾਂ ਦੇ ਰਿਹਾ ਹੈ। ਫਿਰੋਜ਼ਪੁਰ ਦੇ ਇਸ ਬੱਚੇ ਨੂੰ ਫੌਜ ਦੇ ਵੱਲੋਂ ਪਹਿਲਾਂ ਵੀ ਸਨਮਾਨਿਤ ਕੀਤਾ ਗਿਆ ਸੀ ਅਤੇ ਹੁਣ ਮੁੜ ਤੋਂ ਇਸ ਬੱਚੇ ਨੂੰ ਪ੍ਰਧਾਨ ਮੰਤਰੀ ਨੈਸ਼ਨਲ ਚਾਈਲਡ ਅਵਾਰਡ ਦੇ ਨਾਲ ਨਵਾਜ਼ਿਆ ਜਾਵੇਗਾ । ਜੀ ਹਾਂ ਇਸ ਬੱਚੇ ਨੇ ਜਿਸ ਸਮੇਂ ਭਾਰਤ ਪਾਕਿਸਤਾਨ ਜੰਗ ਵਿਚਾਲੇ ਫੌਜੀ ਜਵਾਨਾਂ ਦੀ ਬਹੁਤ ਮਦਦ ਕੀਤੀ ਸੀ ।


ਦੁਪਹਿਰ ਵੇਲੇ ਇਹ ਬੱਚਾ ਜਵਾਨਾਂ ਦੇ ਲਈ ਲੱਸੀ ਅਤੇ ਸ਼ਾਮ ਵੇਲੇ ਚਾਹ ਅਤੇ ਦੁੱਧ ਲੈ ਕੇ ਜਾਂਦਾ ਸੀ। ਜਿਸ ਤੋਂ ਬਾਅਦ ਫੌਜ ਦੇ ਵੱਲੋਂ ਵੀ ਬੱਚੇ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਸ ਦੇ ਜਜ਼ਬੇ ਦੀ ਸ਼ਲਾਘਾ ਕੀਤੀ ਗਈ । ਦਸਾਂ ਸਾਲਾਂ ਦੇ ਸਰਵਣ ਨੂੰ ਹੁਣ ਪ੍ਰਧਾਨ ਮੰਤਰੀ ਮੋਦੀ ਸਨਮਾਨਿਤ ਕਰਨਗੇ ।


26  ਦਸੰਬਰ ਨੂੰ ਮਿਲੇਗਾ ਸਨਮਾਨ 

 ਫਿਰੋਜ਼ਪੁਰ ਦੇ ਮਮਦੋਟ ਦੇ ਸਕੂਲ ‘ਚ ਪੜ੍ਹਨ ਵਾਲਾ ਸਰਵਣ 26 ਦਸੰਬਰ ਨੂੰ ਹੋਣ ਵਾਲੇ ਪ੍ਰਧਾਨ ਮੰਤਰੀ ਨੈਸ਼ਨਲ ਅਵਾਰਡ ਲੈਣ ਦੇ ਲਈ ਰਵਾਨਾ ਹੋ ਚੁੱਕਿਆ ਹੈ। ਇਸ ਅਵਾਰਡ ਸਮਾਰੋਹ ਦੇ ਦੌਰਾਨ ਸਰਵਣ ਨੂੰ ਸਨਮਾਨਿਤ ਕੀਤਾ ਜਾਵੇਗਾ । ਦੱਸ ਦਈਏ ਕਿ ਸਰਵਣ ਦੀ ਪੜ੍ਹਾਈ ਦਾ ਖਰਚ ਫੌਜ ਹੀ ਚੁੱਕ ਰਹੀ ਹੈ। 

© Copyright Galactic Television & Communications Pvt. Ltd. 2026. All rights reserved.