ਸੁਰਤਾਜ ਆਫ਼ ਪੰਜਾਬ ਦੀ ਪ੍ਰਤੀਭਾਗੀ ਪਰਮਜੀਤ ਕੌਰ ਪੜ੍ਹਾਈ ਦੇ ਨਾਲ-ਨਾਲ ਕਰਦੀ ਹੈ ਸਿਲਾਈ ਕਢਾਈ ਦਾ ਕੰਮ

ਜੀਟੀਸੀ ਪੰਜਾਬੀ ‘ਤੇ ਇਨੀਂ ਦਿਨੀਂ ਸਿਗਿੰਗ ਰਿਆਲਟੀ ਸ਼ੋਅ ਚੱਲ ਰਿਹਾ ਹੈ। ਜਿਸ ‘ਚ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਪ੍ਰਤੀਭਾਗੀ ਹੈ ਪਰਮਜੀਤ ਕੌਰ । ਬਠਿੰਡਾ ਦੇ ਪਿੰਡ ਵਿਰਕ ਕਲਾਂ ਦੀ ਰਹਿਣ ਵਾਲੀ ਪਰਮਜੀਤ ਕੌਰ ਨੂੰ ਗਾਇਕੀ ਦਾ ਸ਼ੌਂਕ ਬਚਪਨ ਤੋਂ ਹੀ ਸੀ ਅਤੇ ਇਹੀ ਸ਼ੌਂਕ ਉਸ ਦਾ ਜਨੂੰਨ ਬਣ ਚੁੱਕਿਆ ਹੈ ।

By  Shaminder Kaur Kaler June 17th 2026 12:09 PM -- Updated: June 17th 2026 12:12 PM

ਜੀਟੀਸੀ ਪੰਜਾਬੀ (GTC Punjabi) ‘ਤੇ ਇਨੀਂ ਦਿਨੀਂ ਸਿਗਿੰਗ ਰਿਆਲਟੀ ਸ਼ੋਅ ਚੱਲ ਰਿਹਾ ਹੈ। ਜਿਸ ‘ਚ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਪ੍ਰਤੀਭਾਗੀ ਹੈ ਪਰਮਜੀਤ ਕੌਰ । ਬਠਿੰਡਾ ਦੇ ਪਿੰਡ ਵਿਰਕ ਕਲਾਂ ਦੀ ਰਹਿਣ ਵਾਲੀ ਪਰਮਜੀਤ ਕੌਰ ਨੂੰ ਗਾਇਕੀ ਦਾ ਸ਼ੌਂਕ ਬਚਪਨ ਤੋਂ ਹੀ ਸੀ ਅਤੇ ਇਹੀ ਸ਼ੌਂਕ ਉਸ ਦਾ ਜਨੂੰਨ ਬਣ ਚੁੱਕਿਆ ਹੈ ।


ਜਿਸ ਦੇ ਲਈ ਉਸ ਨੇ ਸੁਰਤਾਜ ਆਫ਼ ਪੰਜਾਬ ‘ਚ ਵੀ ਭਾਗ ਲਿਆ ਅਤੇ ਆਡੀਸ਼ਨ ਚੋਂ ਵੀ ਉਸ ਨੂੰ ਟਿਕਟ ਮਿਲ ਗਈ ਹੈ। ਮਿਡਲ ਕਲਾਸ ਦੇ ਨਾਲ ਸਬੰਧ ਰੱਖਣ ਵਾਲੀ ਪਰਮਜੀਤ ਕੌਰ ਪੜ੍ਹਾਈ ਦੇ ਨਾਲ-ਨਾਲ ਉਹ ਸਿਲਾਈ ਕਢਾਈ ਦਾ ਕੰਮ ਵੀ ਕਰਦੀ ਹੈ। 


ਮਾਪਿਆਂ ਦਾ ਵੀ ਮਿਲ ਰਿਹਾ ਸਹਿਯੋਗ 

ਸੁਰਤਾਜ ਆਫ਼ ਪੰਜਾਬ ਦੀ ਇਸ ਪ੍ਰਤੀਭਾਗੀ ਪਰਮਜੀਤ ਕੌਰ ਨੂੰ ਆਪਣੇ ਮਾਪਿਆਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਉਸ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਪੁੱਤਰਾਂ ਦੇ ਵਾਂਗ ਪਾਲਿਆ ਹੈ।ਉਸ ਨੂੰ ਬਚਪਨ ਤੋਂ ਹੀ ਨੱਚਣ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਕਾਰਨ ਹੈ ਕਿ ਉਹ ਗਾਇਕੀ ਦੇ ਖੇਤਰ ‘ਚ ਕੁਝ ਕਰਨ ਦੇ ਮਕਸਦ ਦੇ ਨਾਲ ਹੀ ਇਸ ਰਿਆਲਟੀ ਸ਼ੋਅ ‘ਚ ਪਹੁੰਚੀ ਹੈ। ਪਰਮਜੀਤ ਕੌਰ ਨੇ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਕੁੜੀਆਂ ਨੂੰ ਵੀ ਪੁੱਤਰਾਂ ਵਾਂਗ ਅੱਗੇ ਵਧਣ ਦੇ ਮੌਕੇ ਦੇਣੇ ਚਾਹੀਦੇ ਹਨ।  

© Copyright Galactic Television & Communications Pvt. Ltd. 2026. All rights reserved.