ਸੁਨੰਦਾ ਸ਼ਰਮਾ ਪਹਾੜੀ ਵਾਦੀਆਂ ‘ਚ ਡਰਾਈਵ ਕਰਦੀ ਹੋਈ ਆਈ ਨਜ਼ਰ, ਵੀਡੀਓ ਕੀਤਾ ਸਾਂਝਾ

ਗਾਇਕਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਵੈਕੇਸ਼ਨ ‘ਤੇ ਹੈ । ਜਿਸ ਦੀਆਂ ਉਹ ਤਸਵੀਰਾਂ ਤੇ ਵੀਡੀਓ ਵੀ ਲਗਾਤਾਰ ਸਾਂਝੇ ਕਰ ਰਹੀ ਹੈ।ਹੁਣ ਗਾਇਕਾ ਨੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਪਹਾੜੀ ਵਾਦੀਆਂ ‘ਚ ਡਰਾਈਵ ਕਰਦੀ ਹੋਈ ਨਜ਼ਰ ਆ ਰਹੀ ਹੈ।

By  Shaminder Kaur Kaler July 7th 2026 05:00 PM

ਗਾਇਕਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਵੈਕੇਸ਼ਨ ‘ਤੇ ਹੈ । ਜਿਸ ਦੀਆਂ ਉਹ ਤਸਵੀਰਾਂ ਤੇ ਵੀਡੀਓ ਵੀ ਲਗਾਤਾਰ ਸਾਂਝੇ ਕਰ ਰਹੀ ਹੈ।ਹੁਣ ਗਾਇਕਾ ਨੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਪਹਾੜੀ ਵਾਦੀਆਂ ‘ਚ ਡਰਾਈਵ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਗਾਇਕਾ ਦਾ ਇਹ ਵੀਡੀਓ ‘ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਗਾਇਕਾ ਨੇ ਵੀਡੀਓ ਨੂੰ ਪ੍ਰਦੀਪ ਸਰਾਂ ਤੇ ਸਰਗੀ ਮਾਨ ਦੇ ਗੀਤ ‘ਮਿਰਜ਼ਾ’ ਦੇ ਨਾਲ ਸਾਂਝਾ ਕੀਤਾ ਹੈ।


ਵੀਡੀਓ ਨੂੰ ਸਾਂਝਾ ਕਰਦੇ ਹੋਏ ਇਸ ਗੀਤ ਦੀਆਂ ਲਾਈਨਾਂ ਦਾ ਕੈਪਸ਼ਨ ਵੀ ਦਿੱਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਫਿਰਦੇ ਨਾਲ ਖੈਹਣ ਨੂੰ , ਆਏ ਜੋ ਫਰਮਾਇਸ਼ਾਂ ‘ਤੇ “।ਸੁਨੰਦਾ ਸ਼ਰਮਾ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।ਫੈਨਸ ਦੇ ਵੱਲੋਂ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਗਾਇਕ ਪ੍ਰਦੀਪ ਸਰਾਂ ਨੇ ਵੀ ਫਾਇਰ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਦੱਸ ਦਈਏ ਕਿ ਗਾਇਕਾ ਸੁਨੰਦਾ ਸ਼ਰਮਾ ਪਿਛਲੇ ਕਈ ਦਿਨਾਂ ਤੋਂ ਆਪਣੇ ਪਰਿਵਾਰ ਤੇ ਦੋਸਤਾਂ ਦੇ ਨਾਲ ਵੈਕੇਸ਼ਨ ‘ਤੇ ਗਈ ਹੋਈ ਹੈ ।

 

ਸੁਨੰਦਾ ਸ਼ਰਮਾ ਦਾ ਵਰਕ ਫਰੰਟ 

ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਬਤੌਰ ਗਾਇਕਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ‘ਚ ਵੀ ਕਿਸਮਤ ਅਜ਼ਮਾਈ ਤੇ ਕਈ ਫ਼ਿਲਮਾਂ ‘ਚ ਕੰਮ ਕੀਤਾ । ਆਖਰੀ ਵਾਰ ਉਹ ਫ਼ਿਲਮ ‘ਮਿੱਤਰਾਂ ਦਾ ਚੱਲਿਆ ਟਰੱਕ ਨੀਂ’ ‘ਚ ਨਜ਼ਰ ਆਏ ਸਨ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਅਮਰਿੰਦਰ ਗਿੱਲ ਨਜ਼ਰ ਆਏ ਸਨ। 

 

© Copyright Galactic Television & Communications Pvt. Ltd. 2026. All rights reserved.