ਸੂਫ਼ੀ ਗਾਇਕਾ ਰੀਤੂ ਨੂਰਾਂ ਵਿਵਾਦਾਂ ‘ਚ ਘਿਰੀ, ਹੱਥ ‘ਚ ਪਿਸਤੌਲ ਲਈ ਆਈ ਨਜ਼ਰ

ਹੁਣ ਰੀਤੂ ਨੂਰਾਂ ਵਿਵਾਦਾਂ ‘ਚ ਆ ਗਈ ਹੈ। ਵਿਵਾਦਾਂ ‘ਚ ਆਉਣ ਦਾ ਕਾਰਨ ਉਸ ਦਾ ਇੱਕ ਵੀਡੀਓ ਹੈ। ਜਿਸ ‘ਚ ਉਹ ਹੱਥ ‘ਚ ਪਿਸਤੌਲ ਫੜ੍ਹੇ ਹੋਏ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਖ਼ਬਰਾਂ ਮੁਤਾਬਕ ਰੀਤੂ ਕੋਲ ਅਸਲੇ ਦਾ ਕਈ ਵੀ ਲਾਇਸੈਂਸ ਨਹੀਂ ਹੈ।

By  Shaminder Kaur Kaler May 29th 2026 02:00 PM

ਨੂਰਾਂ ਸਿਸਟਰਸ ਆਪਣੇ ਪਰਿਵਾਰਕ ਵਿਵਾਦਾਂ ਦੇ ਕਾਰਨ ਅਕਸਰ ਚਰਚਾ ‘ਚ ਰਹਿੰਦੀਆਂ ਹਨ।ਬੀਤੇ ਕਈ ਦਿਨਾਂ ਤੋਂ ਨੂਰਾਂ ਸਿਸਟਰਸ ਦੇ ਪਿਤਾ ਹਸਪਤਾਲ ‘ਚ ਲੀਵਰ ਦੀ ਬੀਮਾਰੀ ਦੇ ਕਾਰਨ ਇਲਾਜ ਕਰਵਾ ਰਹੇ ਸਨ । ਇਸੇ ਦੌਰਾਨ ਉਨ੍ਹਾਂ ਨੇ ਇਲਾਜ ਦੇ ਲਈ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਈ ਸੀ। ਜਿਸ ਤੋਂ ਬਾਅਦ ਜੋਤੀ ਨੂਰਾਂ ਨੇ ਇਸ ਸਕੈਨਰ ਨੂੰ ਹਟਾਉਣ ਦੇ ਲਈ ਕਿਹਾ ਸੀ ।


ਸਿਰਫ਼ ਰੀਤੂ ਨੂਰਾਂ ਹੀ ਹਸਪਤਾਲ ‘ਚ ਆਪਣੇ ਪਿਤਾ ਦੀ ਦੇਖਭਾਲ ‘ਚ ਜੁਟੀ ਨਜ਼ਰ ਆਈ । ਪਰ ਹੁਣ ਰੀਤੂ ਨੂਰਾਂ ਵਿਵਾਦਾਂ ‘ਚ ਆ ਗਈ ਹੈ। ਵਿਵਾਦਾਂ ‘ਚ ਆਉਣ ਦਾ ਕਾਰਨ ਉਸ ਦਾ ਇੱਕ ਵੀਡੀਓ ਹੈ। ਜਿਸ ‘ਚ ਉਹ ਹੱਥ ‘ਚ ਪਿਸਤੌਲ ਫੜ੍ਹੇ ਹੋਏ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਖ਼ਬਰਾਂ ਮੁਤਾਬਕ ਰੀਤੂ ਕੋਲ ਅਸਲੇ ਦਾ ਕਈ ਵੀ ਲਾਇਸੈਂਸ ਨਹੀਂ ਹੈ।


ਇਸ ਦੇ ਬਾਵਜੂਦ ਉਹ ਪਿਸਤੌਲ ਹੱਥ ‘ਚ ਫੜੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਉਸ ਨੇ ਨਵੀਂ ਗੱਡੀ ਦੇ ਨਾਲ ਵੀ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਸੀ। ਜਿਸ ਨੂੰ ਲੈ ਕੇ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਖਿਰਕਾਰ ਰੀਤੂ ਨੂੰ ਆਪਣੇ ਪੇਜ ਤੋਂ ਇਹ ਵੀਡੀਓ ਡਿਲੀਟ ਕਰਨਾ ਪਿਆ ਸੀ।ਦੱਸ ਦਈਏ ਕਿ ਰੀਤੂ ਨੂਰਾਂ ਜੋਤੀ ਅਤੇ ਸੁਲਤਾਨਾ ਤੋਂ ਛੋਟੀ ਹੈ। ਉਹ ਵੀ ਗਾਇਕੀ ਦੇ ਖੇਤਰ ‘ਚ ਸਰਗਰਮ ਹੈ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਫੈਨਸ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।  

© Copyright Galactic Television & Communications Pvt. Ltd. 2026. All rights reserved.