ਸੋਸ਼ਲ ਮੀਡੀਆ ਸਟਾਰਸ ਦੇਵਗਨ ਭਰਾਵਾਂ ਨੇ ਭੈਣ ਨੂੰ ਗਿਫਟ ਕੀਤਾ ਘਰ, ਵੇਖ ਕੇ ਭਾਵੁਕ ਹੋਈ ਭੈਣ
ਸੋਸ਼ਲ ਮੀਡੀਆ ‘ਤੇ ਪਿਛਲੇ ਕਈ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਦੋ ਸੋਸ਼ਲ ਮੀਡੀਆ ਸਟਾਰਸ ਭਰਾਵਾਂ ਨੇ ਆਪਣੀ ਭੈਣ ਮਨਪ੍ਰੀਤ ਵਿਰਦੀ ਨੂੰ ਘਰ ਗਿਫਟ ਕੀਤਾ ਹੈ। ਜਿਸ ਦੇ ਕਈ ਵੀਡੀਓ ਸਾਹਮਣੇ ਆਏ ਹਨ। ਇਨ੍ਹਾਂ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਕਿ ਭਰਾ ਆਪਣੀ ਭੈਣ ਨੂੰ ਇਹ ਘਰ ਗਿਫਟ ਕਰ ਰਹੇ ਹਨ।
ਸੋਸ਼ਲ ਮੀਡੀਆ ‘ਤੇ ਪਿਛਲੇ ਕਈ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਦੋ ਸੋਸ਼ਲ ਮੀਡੀਆ ਸਟਾਰਸ ਭਰਾਵਾਂ ਨੇ ਆਪਣੀ ਭੈਣ ਮਨਪ੍ਰੀਤ ਵਿਰਦੀ ਨੂੰ ਘਰ ਗਿਫਟ ਕੀਤਾ ਹੈ। ਜਿਸ ਦੇ ਕਈ ਵੀਡੀਓ ਸਾਹਮਣੇ ਆਏ ਹਨ। ਇਨ੍ਹਾਂ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਕਿ ਭਰਾ ਆਪਣੀ ਭੈਣ ਨੂੰ ਇਹ ਘਰ ਗਿਫਟ ਕਰ ਰਹੇ ਹਨ। ਜਿਸ ਦੀ ਕੀਮਤ ਪੰਜਾਹ ਲੱਖ ਦੱਸੀ ਜਾ ਰਹੀ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।
ਘਰ ਨੂੰ ਵੇਖ ਕੇ ਭਾਵੁਕ ਹੋਈ ਮਨਪ੍ਰੀਤ
ਇਸ ਘਰ ‘ਤੇ ਮਨਪ੍ਰੀਤ ਵਿਰਦੀ ਦੇ ਨਾਂਅ ਦੀ ਪਲੇਟ ਤੋਂ ਜਦੋਂ ਪਰਦਾ ਹਟਾਇਆ ਗਿਆ ਤਾਂ ਅਮਰ ਦੇਵਗਨ ਦੀ ਭੈਣ ਭਾਵੁਕ ਹੋ ਗਈ ਅਤੇ ਦੋਵਾਂ ਭਰਾਵਾਂ ਨੇ ਭੈਣ ਨੂੰ ਇਸ ਨਵੇਂ ਘਰ ਦੀਆਂ ਚਾਬੀਆਂ ਸੌਂਪੀਆਂ। ਇਸ ਘਰ ਨੂੰ ਦੋਵਾਂ ਭਰਾਵਾਂ ਨੇ ਰਲ ਕੇ ਬਣਾਇਆ ਹੈ। ਦੋਵਾਂ ਵੱਲੋਂ ਗਿਫਟ ਕੀਤੇ ਇਸ ਘਰ ਨੂੰ ਵੇਖ ਕੇ ਰਿਸ਼ਤੇਦਾਰ ਵੀ ਭਾਵੁਕ ਹੋ ਗਏ ।
ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਦੋਵਾਂ ਭਰਾਵਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ ਤੇ ਦਰਸ਼ਕਾਂ ਨੂੰ ਹਮੇਸ਼ਾ ਹੀ ਆਪਣੇ ਵੀਡੀਓਜ਼ ਰਾਹੀਂ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।ਇਸ ਸਾਰੇ ਪਰਿਵਾਰ ਨੇ ਰਲ ਕੇ ਕਈ ਫ਼ਿਲਮਾਂ ਵੀ ਬਣਾਈਆਂ ਹਨ । ਪਿਛਲੇ ਕਈ ਸਾਲਾਂ ਤੋਂ ਇਹ ਸੋਸ਼ਲ ਮੀਡੀਆ ‘ਤੇ ਸਰਗਰਮ ਹਨ ਅਤੇ ਆਪਣੀ ਮਿਹਨਤ ਦੀ ਬਦੌਲਤ ਲੋਕਾਂ ਦੇ ਦਿਲਾਂ ‘ਚ ਆਪਣੀ ਜਗ੍ਹਾ ਬਣਾਈ ਹੋਈ ਹੈ।