ਸੋਸ਼ਲ ਮੀਡੀਆ ਸਟਾਰ ਨਰੇਸ਼ ਖਰੜ ਵਾਲੇ ਨਾਲ ਹੋਇਆ ਹਾਦਸਾ, ਹਸਪਤਾਲ ਤੋਂ ਵੀਡੀਓ ਆਈ ਸਾਹਮਣੇ
ਨਰੇਸ਼ ਖਰੜ ਵਾਲੇ ਦੇ ਨਾਲ ਹਾਦਸਾ ਵਾਪਰਿਆ ਹੈ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨਰੇਸ਼ ਹਸਪਤਾਲ ‘ਚ ਬੈੱਡ ‘ਤੇ ਪਿਆ ਹੋਇਆ ਹੈ ਅਤੇ ਉਸ ਦੇ ਇੱਕ ਪੈਰ ‘ਤੇ ਸੱਟ ਲੱਗੀ ਹੋਈ ਹੈ।
ਨਰੇਸ਼ ਖਰੜ ਵਾਲੇ ਦੇ ਨਾਲ ਹਾਦਸਾ ਵਾਪਰਿਆ ਹੈ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨਰੇਸ਼ ਹਸਪਤਾਲ ‘ਚ ਬੈੱਡ ‘ਤੇ ਪਿਆ ਹੋਇਆ ਹੈ ਅਤੇ ਉਸ ਦੇ ਇੱਕ ਪੈਰ ‘ਤੇ ਸੱਟ ਲੱਗੀ ਹੋਈ ਹੈ। ਜਿਸ ਚੋਂ ਖੁਨ ਵਹਿ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਜਿਉਂ ਹੀ ਇਹ ਵੀਡੀਓ ਸਾਹਮਣੇ ਆਇਆ ਤਾਂ ਨਰੇਸ਼ ਖਰੜ ਵਾਲੇ ਦੀ ਲੋਕ ਜਲਦ ਤੰਦਰੁਸਤੀ ਦੇ ਲਈ ਦੁਆ ਕਰਦੇ ਹੋਏ ਨਜ਼ਰ ਆਏ ।

ਇਸ ਤੋਂ ਇਲਾਵਾ ਉਸ ਦੇ ਚਾਹੁਣ ਵਾਲਿਆਂ ਨੇ ਲਿਖਿਆ ‘ਨਰੇਸ਼ ਨੂੰ ਨਜ਼ਰ ਲੱਗ ਗਈ ਹੈ’ ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਆਉ ਨਰੇਸ਼ ਦੀ ਮਦਦ ਤੇ ਜਲਦ ਤੰਦਰੁਸਤੀ ਦੇ ਲਈ ਅਰਦਾਸ ਕਰੀਏ’। ਇਸ ਤੋਂ ਇਲਾਵਾ ਹੋਰ ਵੀ ਕਈ ਕਮੈਂਟਸ ਯੂਜ਼ਰਸ ਦੇ ਵੱਲੋਂ ਕੀਤੇ ਗਏ ਹਨ।

ਨਰੇਸ਼ ਬਣਵਾ ਰਿਹਾ ਹੈ ਨਵਾਂ ਘਰ
ਨਰੇਸ਼ ਖਰੜ ਵਾਲਾ ਨਵਾਂ ਘਰ ਬਣਵਾ ਰਿਹਾ ਹੈ ਅਤੇ ਉਸ ਦੀ ਮਦਦ ਦੇ ਲਈ ਮਨਕਿਰਤ ਔਲਖ ਅੱਗੇ ਆਏ ਸਨ । ਉਨ੍ਹਾਂ ਨੇ ਨਰੇਸ਼ ਖਰੜ ਵਾਲੇ ਦੀ ਆਰਥਿਕ ਮਦਦ ਕੀਤੀ ਸੀ । ਉਹ ਨਰੇਸ਼ ਖਰੜ ਵਾਲੇ ਦੇ ਘਰ ਵੀ ਗਏ ਸਨ । ਦੱਸ ਦਈਏ ਕਿ ਨਰੇਸ਼ ਖਰੜ ਵਾਲਾ ਦਾ ਇੱਕ ਛੋਟਾ ਭਰਾ ਵੀ ਹੈ ਜੋ ਚੱਲ ਫਿਰ ਨਹੀਂ ਸਕਦਾ । ਨਰੇਸ਼ ਘਰ ‘ਚ ਇੱਕਲਾ ਕਮਾਉਣ ਵਾਲਾ ਹੈ।