ਸਤਿੰਦਰ ਸਰਤਾਜ ਨੇ ਕੀਤੀ ਸੋਨਮ ਬਾਜਵਾ ਦੀ ਤਾਰੀਫ਼, ਕਿਹਾ ਸੋਨਮ ਬਾਜਵਾ ਗ੍ਰੇਸਫੁਲ ਲੇਡੀ

ਅਦਾਕਾਰਾ ਸੋਨਮ ਬਾਜਵਾ ਸਤਿੰਦਰ ਸਰਤਾਜ ਤੋਂ ਆਪਣੀ ਤਾਰੀਫ ਸੁਣ ਕੇ ਭਾਵੁਕ ਨਜ਼ਰ ਆਈ । ਸਤਿੰਦਰ ਸਰਤਾਜ ਨੇ ਇੱਕ ਬੋਲੀ ਵੀ ਸੋਨਮ ਬਾਜਵਾ ਦੇ ਲਈ ਪਾਈ ਸੀ । ਜਿਸ ਨੂੰ ਸੁਣ ਕੇ ਅਦਾਕਾਰਾ ਵੀ ਖੁਦ ਨੂੰ ਥਿਰਕਣੋਂ ਨਹੀਂ ਰੋਕ ਸਕੀ।

By  Shaminder Kaur Kaler January 20th 2026 05:11 PM

ਪੰਜਾਬੀ ਗਾਇਕ ਸਤਿੰਦਰ ਸਰਤਾਜ (Satinder Sartaaj) ਨੇ ਸੋਨਮ ਬਾਜਵਾ (Sonam Bajwa) ਦੀ ਤਾਰੀਫ਼ ਕੀਤੀ ਹੈ। ਸਤਿੰਦਰ ਸਰਤਾਜ ਮੁੰਬਈ ‘ਚ ਇੱਕ ਸ਼ੋਅ ‘ਚ ਪਹੁੰਚੇ ਸਨ। ਜਿੱਥੇ ਸੋਨਮ ਬਾਜਵਾ ਵੀ ਪਹੁੰਚੀ ਹੋਈ ਸੀ । ਗਾਇਕ ਨੇ ਸਟੇਜ ਤੋਂ ਹੀ ਕਿਹਾ ਕਿ ਅੱਜ ਸਾਡੇ ਦਰਮਿਆਨ ਪੰਜਾਬ ਦੀ ਅਜਿਹੀ ਅਦਾਕਾਰਾ ਮੌਜੂਦ ਹੈ, ਜੋ ਆਪਣੀ ਸਾਦਗੀ ਦੇ ਲਈ ਜਾਣੀ ਜਾਂਦੀ ਹੈ।ਸਤਿੰਦਰ ਸਰਤਾਜ ਨੇ ਸੋਨਮ ਬਾਜਵਾ ਦੀ ਸਾਦਗੀ ਦੇ ਨਾਲ-ਨਾਲ ਉਨ੍ਹਾਂ ਦੀ ਅਦਾਕਾਰੀ ਦੀ ਵੀ ਤਾਰੀਫ ਕੀਤੀ।


ਸਤਿੰਦਰ ਸਰਤਾਜ ਦੇ ਮੂੰਹੋਂ ਤਾਰੀਫ਼ ਸੁਣ ਕੇ ਹੋਈ ਭਾਵੁਕ 

ਅਦਾਕਾਰਾ ਸੋਨਮ ਬਾਜਵਾ ਸਤਿੰਦਰ ਸਰਤਾਜ ਤੋਂ ਆਪਣੀ ਤਾਰੀਫ ਸੁਣ ਕੇ ਭਾਵੁਕ ਨਜ਼ਰ ਆਈ । ਸਤਿੰਦਰ ਸਰਤਾਜ ਨੇ ਇੱਕ ਬੋਲੀ ਵੀ ਸੋਨਮ ਬਾਜਵਾ ਦੇ ਲਈ ਪਾਈ ਸੀ । ਜਿਸ ਨੂੰ ਸੁਣ ਕੇ ਅਦਾਕਾਰਾ ਵੀ ਖੁਦ ਨੂੰ ਥਿਰਕਣੋਂ ਨਹੀਂ ਰੋਕ ਸਕੀ। ਅਦਾਕਾਰਾ ਸੋਨਮ ਬਾਜਵਾ ਨੂੰ ਬੀਤੇ ਦਿਨੀਂ ਨਵੇਂ ਸਾਲ ਦੇ ਮੌਕੇ ‘ਤੇ ਅਸ਼ਲੀਲ ਡਾਂਸ ਕਰਨ ਦੇ ਕਾਰਨ ਲੋਕਾਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਨ੍ਹਾਂ ਨੂੰ ਕਾਫੀ ਟਰੋਲ ਵੀ ਕੀਤਾ ਗਿਆ ਸੀ ।

ਸੋਨਮ ਬਾਜਵਾ ਦਾ ਵਰਕ ਫ੍ਰੰਟ 

ਸੋਨਮ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।ਜਲਦ ਹੀ ਦਿਲਜੀਤ ਦੋਸਾਂਝ ਦੇ ਨਾਲ ‘ਬਾਰਡਰ-੨’ ‘ਚ ਨਜ਼ਰ ਆਉਣਗੇ ।ਹਾਲ ਹੀ ‘ਚ ਉਨ੍ਹਾਂ ‘ਤੇ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮਾਇਆ ਗਿਆ ਗੀਤ ਰਿਲੀਜ਼ ਹੋਇਆ ਸੀ । ਸੋਨਮ ਬਾਜਵਾ ਨੇ ਪੰਜਾਬ ੧੯੮੪, ਗੋਡੇ ਗੋਡੇ ਚਾਅ, ਅੜਬ ਮੁਟਿਆਰਾਂ, ਗੁੱਡੀਆਂ ਪਟੋਲੇ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਹਰ ਫ਼ਿਲਮ ‘ਚ ਉਨ੍ਹਾਂ ਨੇ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ।

© Copyright Galactic Television & Communications Pvt. Ltd. 2026. All rights reserved.