ਗਾਇਕ ਆਰ ਨੇਤ ਦਾ ਮਾਪਿਆਂ ਦੇ ਨਾਲ ਵੀਡੀਓ ਵਾਇਰਲ, ਪਿੰਡ ‘ਚ ਗੇੜੀ ਲਾਉਂਦੇ ਆਏ ਨਜ਼ਰ

ਗਾਇਕ ਆਰ ਨੇਤ ਵੀ ਆਪਣੇ ਮਾਪਿਆਂ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਹਰੇਕ ਕੰਮ ‘ਚ ਉਨ੍ਹਾਂ ਨੂੰ ਅੱਗੇ ਰੱਖਦੇ ਹਨ।ਹੁਣ ਗਾਇਕ ਆਰ ਨੇਤ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

By  Shaminder Kaur Kaler May 22nd 2026 10:30 AM

ਬਾਪ ਸਿਰਾਂ ਦੇ ਤਾਜ ਮੁਹੰਮਦ ਤੇ ਮਾਂਵਾਂ ਠੰਢੀਆਂ ਛਾਂਵਾਂ…ਜੀ ਹਾਂ ਮਾਪਿਆਂ ਬਗੈਰ ਬੱਚਿਆਂ ਨੂੰ ਕੋਈ ਨਹੀਂ ਪੁੱਛਦਾ ।ਇਸ ਦਾ ਦਰਦ ਉਹੀ ਸਮਝ ਸਕਦਾ ਹੈ ਜਿਸ ਦੇ ਮਾਪੇ ਇਸ ਦੁਨੀਆ ‘ਤੇ ਨਹੀਂ ਹਨ।ਇਸ ਲਈ ਆਪਣੇ ਮਾਪਿਆਂ ਦੀ ਹਮੇਸ਼ਾ ਹੀ ਕਦਰ ਕਰਨੀ ਚਾਹੀਦੀ ਹੈ। ਗਾਇਕ ਆਰ ਨੇਤ ਵੀ ਆਪਣੇ ਮਾਪਿਆਂ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਹਰੇਕ ਕੰਮ ‘ਚ ਉਨ੍ਹਾਂ ਨੂੰ ਅੱਗੇ ਰੱਖਦੇ ਹਨ।ਹੁਣ ਗਾਇਕ ਆਰ ਨੇਤ (R Nait) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।


ਜਿਸ ‘ਚ ਉਹ ਆਪਣੇ ਮਾਪਿਆਂ ਦੇ ਨਾਲ ਜੀਪ ‘ਤੇ ਪਿੰਡ ‘ਚ ਗੇੜੀ ਲਾਉਂਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਪਿਤਾ ਦੇ ਨਾਲ ਅਗਲੀ ਸੀਟ ‘ਤੇ ਬੈਠਾ ਹੋਇਆ ਹੈ ਜਦੋਂਕਿ ਉਨ੍ਹਾਂ ਦੀ ਮਾਂ ਪਿਛਲੀ ਸੀਟ ‘ਤੇ ਬੈਠੇ ਹੋਏ ਹਨ ।ਫੈਨਸ ਨੂੰ ਮਾਪਿਆਂ ਦੇ ਨਾਲ ਆਰ ਨੇਤ ਦੀ ਬਾਂਡਿੰਗ ਬਹੁਤ ਪਸੰਦ ਆ ਰਹੀ ਹੈ। 


ਆਰ ਨੇਤ ਨੇ ਕੀਤੀ ਬਹੁਤ ਮਿਹਨਤ 

ਆਰ ਨੇਤ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਦੇ ਲਈ ਉਸ ਦੇ ਮਾਪਿਆਂ ਨੇ ਬਹੁਤ ਹੀ ਮਿਹਨਤ ਕੀਤੀ ਹੈ। ਗਾਇਕ ਦੇ ਪਿਤਾ ਜੀ ਲੋਕਾਂ ਦੀਆਂ ਪੈਲੀਆਂ ‘ਚ ਕਰਾਹੀ ਦਾ ਕੰਮ ਕਰਦੇ ਸਨ। ਆਰ ਨੇਤ ਨੇ ਆਪਣੀ ਮਿਹਨਤ ਦੇ ਨਾਲ ਆਪਣੇ ਮਾਪਿਆਂ ਦੀ ਹਰ ਖਾਹਿਸ਼ ਨੂੰ ਪੂਰਾ ਕੀਤਾ ਹੈ। 


© Copyright Galactic Television & Communications Pvt. Ltd. 2026. All rights reserved.