ਇੰਸਟਾਗ੍ਰਾਮ ‘ਤੇ ਦੋਸਤੀ, ਇਨਕਾਰ ਕਰਨ ‘ਤੇ ਉਤਾਰਿਆ ਮੌਤ ਦੇ ਘਾਟ, ਜਾਣੋ ਗਾਇਕਾ ਇੰਦਰ ਕੌਰ ਦੀ ਕਹਾਣੀ

ਪੰਜਾਬੀ ਇੰਡਸਟਰੀ ‘ਚ ਆਪਣੇ ਗੀਤਾਂ ਦੇ ਨਾਲ ਧੱਕ ਪਾਉਣ ਵਾਲੀ ਗਾਇਕਾ ਇੰਦਰ ਕੌਰ ਇਸ ਦੁਨੀਆ ‘ਤੇ ਨਹੀਂ ਰਹੀ । ਇੰਦਰ ਕੌਰ ਦਾ ਅਸਲੀ ਨਾਂਅ ਯਸ਼ਇੰਦਰ ਕੌਰ ਸੀ ਅਤੇ ਉੱਨੀ ਮਈ ਨੂੰ ਉਸ ਦੀ ਲਾਸ਼ ਨੀਲੋ ਨਹਿਰ ਚੋਂ ਮਿਲੀ ਸੀ।ਆਓ ਤੁਹਾਨੂੰ ਦੱਸਦੇ ਹਾਂ ਇੰਦਰ ਕੌਰ ਨੂੰ ਕਿਸਨੇ ਅਤੇ ਕਿਉਂ ਮੌਤ ਦੇ ਘਾਟ ਉਤਾਰਿਆ।

By  Shaminder Kaur Kaler May 20th 2026 12:02 PM

ਪੰਜਾਬੀ ਇੰਡਸਟਰੀ ‘ਚ ਆਪਣੇ ਗੀਤਾਂ ਦੇ ਨਾਲ ਧੱਕ ਪਾਉਣ ਵਾਲੀ ਗਾਇਕਾ ਇੰਦਰ ਕੌਰ ਇਸ ਦੁਨੀਆ ‘ਤੇ ਨਹੀਂ ਰਹੀ । ਇੰਦਰ ਕੌਰ ਦਾ ਅਸਲੀ ਨਾਂਅ ਯਸ਼ਇੰਦਰ ਕੌਰ ਸੀ ਅਤੇ ਉੱਨੀ ਮਈ ਨੂੰ ਉਸ ਦੀ ਲਾਸ਼ ਨੀਲੋ ਨਹਿਰ ਚੋਂ ਮਿਲੀ ਸੀ।ਆਓ ਤੁਹਾਨੂੰ ਦੱਸਦੇ ਹਾਂ ਇੰਦਰ ਕੌਰ ਨੂੰ ਕਿਸਨੇ ਅਤੇ ਕਿਉਂ ਮੌਤ ਦੇ ਘਾਟ ਉਤਾਰਿਆ।

ਇੰਦਰ ਕੌਰ ਨੂੰ ਕੀਤਾ ਗਿਆ ਅਗਵਾ

ਮ੍ਰਿਤਕਾ ਦੇ ਪਰਿਵਾਰ ਦਾ ਇਲਜ਼ਾਮ ਸੀ ਕਿ ਗਾਇਕਾ ਨੂੰ ਕਈ ਦਿਨ ਪਹਿਲਾਂ ਅਗਵਾ ਕੀਤਾ ਗਿਆ ਸੀ । ਜਿਸ ਤੋਂ ਬਾਅਦ ਉਸ ਦੀ ਭਾਲ ਕੀਤੀ ਗਈ ਤਾਂ ਉਹ ਕਿਤਿਓਂ ਵੀ ਉਸ ਦਾ ਪਤਾ ਨਹੀਂ ਲੱਗ ਸਕਿਆ ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਤੇ ਕਈ ਦਿਨ ਬਾਅਦ ਉਸ ਦੀ ਲਾਸ਼ ਨੀਲੋ ਨਹਿਰ ਚੋਂ ਮਿਲੀ ਸੀ । ਇੰਦਰ ਕੌਰ ਦੀ ਦੋਸਤੀ ਤਿੰਨ ਸਾਲ ਪਹਿਲਾਂ ਇੰਸਟਾਗ੍ਰਾਮ ‘ਤੇ ਮੋਗਾ ਦੇ ਰਹਿਣ ਵਾਲੇ ਇੱਕ ਸ਼ਖਸ ਦੇ ਨਾਲ ਹੋਈ ਸੀ ।

ਜਿਸ ਤੋਂ ਬਾਅਦ ਇੰਦਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਹ ਸ਼ਖਸ ਤਾਂ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਤਾਂ ਗਾਇਕਾ ਨੇ ਉਸ ਸ਼ਖਸ ਤੋਂ ਕਿਨਾਰਾ ਕਰ ਲਿਆ ਅਤੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ । ਜਿਸ ਤੋਂ ਬਾਅਦ ਇਸ ਸ਼ਖਸ ਨੇ ਗਾਇਕਾ ਤੋਂ ਬਦਲਾ ਲੈਣ ਦੇ ਲਈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ । 

ਇੰਦਰ ਕੌਰ ਨੇ ਗਾਏ ਕਈ ਗੀਤ 

ਇੰਦਰ ਕੌਰ ਨੇ ਕਈ ਗੀਤ ਗਾਏ ਸਨ ਅਤੇ ਸਭ ਤੋਂ ਪਹਿਲਾਂ ਉਸ ਨੇ ਜੌਰਡਨ ਸੰਧੂ ਦੇ ਨਾਲ ਗੀਤ ਗਾਇਆ ਸੀ ਅਤੇ ਇਸ ਗੀਤ ਦੇ ਰਾਹੀਂ ਹੀ ਉਹ ਚਰਚਾ ‘ਚ ਆ ਗਈ ਸੀ । ਇਸ ਤੋਂ ਬਾਅਦ ਉਸ ਨੇ ਕਦੇ ਵੀ ਪਿਛੇ ਮੁੜ ਕੇ ਨਹੀਂ ਵੇਖਿਆ ਅਤੇ ਗਾਇਕੀ ਦੇ ਖੇਤਰ ‘ਚ ਜੁਟ ਗਈ ਸੀ । ਪਰ ਉਸ ਦੀ ਬੇਵਕਤੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 

© Copyright Galactic Television & Communications Pvt. Ltd. 2026. All rights reserved.