ਸਿੱਧੂ ਮੂਸੇਵਾਲਾ ਦੇ ਭਤੀਜੇ ਦਾ ਅੱਜ ਹੈ ਜਨਮ ਦਿਨ, ਸਾਹਿਬਪ੍ਰਤਾਪ ਨੇ ਚਾਚੇ ਸਿੱਧੂ ਮੂਸੇਵਾਲਾ ਦੇ ਨਾਲ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ
ਸਿੱਧੂ ਮੂਸੇਵਾਲਾ ਦੇ ਭਤੀਜੇ ਸਾਹਿਬਪ੍ਰਤਾਪ ਸਿੱਧੂ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਤੇ ਗਾਇਕ ਦੇ ਭਤੀਜੇ ਨੇ ਆਪਣੇ ਚਾਚੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਉਹ ਆਪਣੇ ਚਾਚੇ ਦੇ ਨਾਲ ਬਰਥਡੇ ਦਾ ਕੇਕ ਕੱਟਦਾ ਹੋਇਆ ਦਿਖਾਈ ਦੇ ਰਿਹਾ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਸਾਹਿਬਪ੍ਰਤਾਪ ਸਿੱਧੂ ਨੇ ਲਿਖਿਆ ‘ਦੋਸਤੋ ਜੀ ਅੱਜ ਮੇਰਾ ਹੈਪੀ ਬਰਥਡੇ ਆ ਜੀ।
ਸਿੱਧੂ ਮੂਸੇਵਾਲਾ (Sidhu Moose wala) ਦੇ ਭਤੀਜੇ ਸਾਹਿਬਪ੍ਰਤਾਪ ਸਿੱਧੂ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਤੇ ਗਾਇਕ ਦੇ ਭਤੀਜੇ ਨੇ ਆਪਣੇ ਚਾਚੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਉਹ ਆਪਣੇ ਚਾਚੇ ਦੇ ਨਾਲ ਬਰਥਡੇ ਦਾ ਕੇਕ ਕੱਟਦਾ ਹੋਇਆ ਦਿਖਾਈ ਦੇ ਰਿਹਾ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਸਾਹਿਬਪ੍ਰਤਾਪ ਸਿੱਧੂ ਨੇ ਲਿਖਿਆ ‘ਦੋਸਤੋ ਜੀ ਅੱਜ ਮੇਰਾ ਹੈਪੀ ਬਰਥਡੇ ਆ ਜੀ।ਚਾਚੂ ਬਹੁਤ ਪਿਆਰ ਨਾਲ ਕੇਕ ਕੱਟਦੇ ਹੁੰਦੇ ਸਨ । ਚਾਚੂ ਮਿਸ ਯੂ ਆਲਵੇਜ਼ ਇਨ ਆਵਰ ਹਾਰਟਸ”।

ਸਾਹਿਬਪ੍ਰਤਾਪ ਸਿੱਧੂ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਸਿੱਧੂ ਮੂਸੇਵਾਲਾ ਦਾ ਆਪਣੇ ਭਤੀਜੇ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਅਤੇ ਅਕਸਰ ਉਹ ਸਾਹਿਬਪ੍ਰਤਾਪ ਸਿੱਧੂ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦਿੰਦੇ ਸਨ ।
ਸਿੱਧੂ ਮੂਸੇਵਾਲਾ ਦੇ ਭਤੀਜੇ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਸ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਸੋਸ਼ਲ ਮੀਡੀਆ ‘ਤੇ ਚਾਚੇ ਭਤੀਜੇ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।ਸਿੱਧੂ ਮੂਸੇਵਾਲਾ ਦੇ ਨਾਲ ਸਾਹਿਬਪ੍ਰਤਾਪ ਸਿੱਧੂ ਦੇ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵੀ ਵਾਇਰਲ ਹੋਏ ਸਨ ।
ਸਿੱਧੂ ਦੀ ਮੌਤ ਤੋਂ ਬਾਅਦ ਸਾਹਿਬਪ੍ਰਤਾਪ ਵੀ ਆਪਣੇ ਚਾਚੇ ਨੂੰ ਮਿਸ ਕਰਦਾ ਹੈ।ਕੁਝ ਦਿਨ ਪਹਿਲਾਂ ਹੀ ਸਾਹਿਬਪ੍ਰਤਾਪ ਸਿੱਧੂ ਨੇ ਨਿੱਕੇ ਸਿੱਧੂ ਦੇ ਨਾਲ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਸ ਨੇ ਬਹੁਤ ਹੀ ਭਾਵੁਕ ਕੈਪਸ਼ਨ ਲਿਖਿਆ ਸੀ ਕਿ “ਪਹਿਲਾਂ ਚਾਚਾ ਮੇਰੀਆਂ ਗੱਲ੍ਹਾਂ ਪੁੱਟਦਾ ਸੀ ਅਤੇ ਹੁਣ ਮੈਂ ਚਾਚੇ ਦੀਆਂ ਗੱਲ੍ਹਾਂ ਪੁੱਟਦਾ ਹਾਂ”।