ਸਿੱਧੂ ਮੂਸੇਵਾਲਾ ਦਾ ਹਮਸ਼ਕਲ ਪਹੁੰਚਿਆ ਗਾਇਕ ਦੇ ਘਰ, ਮਾਤਾ ਚਰਨ ਕੌਰ ਦਾ ਮਨਾਇਆ ਜਨਮ ਦਿਨ

ਸਿੱਧੂ ਮੂਸੇਵਾਲਾ ਦੀ ਮਾਂ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕ ਦਾ ਹਮਸ਼ਕਲ ਵੀ ਪਿੰਡ ਮੂਸੇਵਾਲਾ ਪਹੁੰਚਿਆ। ਜਿੱਥੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮਾਂ ਦਾ ਜਨਮ ਦਿਨ ਮਨਾਇਆ ।ਇਸ ਮੌਕੇ ‘ਤੇ ਸਿੱਧੂ ਮੂਸੇਵਾਲਾ ਦਾ ਗੀਤ ਵੀ ਗਾ ਕੇ ਸੁਣਾਇਆ ਗਿਆ ।

By  Shaminder Kaur Kaler May 15th 2026 05:43 PM -- Updated: May 15th 2026 05:45 PM

ਸਿੱਧੂ ਮੂਸੇਵਾਲਾ ਦੀ ਮਾਂ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕ ਦਾ ਹਮਸ਼ਕਲ ਵੀ ਪਿੰਡ ਮੂਸੇਵਾਲਾ ਪਹੁੰਚਿਆ। ਜਿੱਥੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮਾਂ ਦਾ ਜਨਮ ਦਿਨ ਮਨਾਇਆ ।ਇਸ ਮੌਕੇ ‘ਤੇ ਸਿੱਧੂ ਮੂਸੇਵਾਲਾ ਦਾ ਗੀਤ ਵੀ ਗਾ ਕੇ ਸੁਣਾਇਆ ਗਿਆ । ਜਿਸ ਨੂੰ ਸੁਣ ਕੇ ਮਾਤਾ ਚਰਨ ਕੌਰ ਭਾਵੁਕ ਹੋ ਗਈ। ਬਰਥਡੇ ਸੈਲੀਬ੍ਰੇਸ਼ਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਮਾਤਾ ਚਰਨ ਕੌਰ ਨੂੰ ਸਿੱਧੂ ਮੂਸੇਵਾਲਾ ਦੇ ਫੈਨਸ ਵੀ ਵਧਾਈ ਦੇ ਰਹੇ ਹਨ।


ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ 

ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਮਿਊਜ਼ਿਕ ਕਰੀਅਰ ਬਹੁਤ ਹੀ ਛੋਟਾ ਰਿਹਾ, ਪਰ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਬਹੁਤ ਵੱਡਾ ਮੁਕਾਮ ਹਾਸਲ ਕਰ ਲਿਆ ਸੀ ।ਮੌਤ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੇ ਕਈ ਗੀਤ ਰਿਲੀਜ਼ ਹੋਏ ਸਨ ।


ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਉਨ੍ਹਾਂ ਦੇ ਗੀਤ ਦੇ ਵਿਊਜ਼ ਮਿਲੀਅਨਜ਼ ‘ਚ ਪਹੁੰਚੇ ਹਨ। ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਦੁਨੀਆ ਭਰ ‘ਚ ਵੱਸਦੇ ਉਨ੍ਹਾਂ ਦੇ ਫੈਨਸ ਦੁਖੀ ਸਨ ।ਪਰ ਜਿਸ ਦਿਨ ਤੋਂ ਨਿੱਕੇ ਸਿੱਧੂ ਦਾ ਜਨਮ ਹੋਇਆ ਸੀ ਉਸ ਤੋਂ ਬਾਅਦ ਜਿੱਥੇ ਪਰਿਵਾਰ ‘ਚ ਖੁਸ਼ੀਆਂ ਪਰਤੀਆਂ ਸਨ, ਉੱਥੇ ਹੀ ਦੇਸ਼ ਦੁਨੀਆ ‘ਚ ਵੱਸਦੇ ਸਿੱਧੂ ਮੂਸੇਵਾਲਾ ਦੇ ਫੈਨਸ ‘ਚ ਵੀ ਖੁਸ਼ੀਆਂ ਹਨ।  

© Copyright Galactic Television & Communications Pvt. Ltd. 2026. All rights reserved.