ਸ਼ੈਰੀ ਮਾਨ ਨੇ ‘ਯਾਰ ਅਣਮੁੱਲਿਆਂ’ ਦੇ ਨਾਲ ਲਾਈਆਂ ਰੌਣਕਾਂ, ਵੀਡੀਓ ਹੋ ਰਹੇ ਵਾਇਰਲ

ਸ਼ੈਰੀ ਮਾਨ ਇਨ੍ਹੀਂ ਦਿਨੀਂ ਪੰਜਾਬ ਆਏ ਹੋਏ ਹਨ । ਉਨ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਉਹ ਆਪਣੇ ਪੁਰਾਣੇ ਯਾਰ ਬੇਲੀਆਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।ਜਿਸ ‘ਚ ਉਹ ਆਪਣੇ ਪੁਰਾਣੇ ਯਾਰਾਂ ਬੇਲੀਆਂ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ ।

By  Shaminder Kaur Kaler February 3rd 2026 06:22 PM

ਸ਼ੈਰੀ ਮਾਨ (Sharry Maan)ਇਨ੍ਹੀਂ ਦਿਨੀਂ ਪੰਜਾਬ ਆਏ ਹੋਏ ਹਨ । ਉਨ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਉਹ ਆਪਣੇ ਪੁਰਾਣੇ ਯਾਰ ਬੇਲੀਆਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।ਜਿਸ ‘ਚ ਉਹ ਆਪਣੇ ਪੁਰਾਣੇ ਯਾਰਾਂ ਬੇਲੀਆਂ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ ।


ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ੈਰੀ ਮਾਨ ਆਪਣਾ ਗੀਤ ਗਾ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 

ਸ਼ੈਰੀ ਮਾਨ ਦਾ ਵਰਕ ਫ੍ਰੰਟ 

ਸ਼ੈਰੀ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਸ਼ੈਰੀ ਮਾਨ ਨੇ ਜਿੱਥੇ ਗੀਤਾਂ ਦੇ ਰਾਹੀਂ ਸਰੋਤਿਆਂ ਦਾ ਮਨੋਰੰਜਨ  ਕੀਤਾ ਹੈ, ਉੱਥੇ ਹੀ ਕਈ ਫ਼ਿਲਮਾਂ ‘ਚ ਵੀ ਉਨ੍ਹਾਂ ਨੇ ਕੰਮ ਕੀਤਾ ਹੈ। ਜਿਸ ‘ਚ ਮੈਰਿਜ ਪੈਲੇਸ, ਓਏ ਹੋਏ ਪਿਆਰ ਹੋ ਗਿਆ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਉਹ ਹੋਰ ਵੀ ਕਈ ਗੀਤ ਲੈ ਕੇ ਆ ਰਹੇ ਹਨ । ਜਿਸ ਦੀ ਤਿਆਰੀ ‘ਚ ਉਹ ਜੁਟੇ ਹੋਏ ਹਨ ।

© Copyright Galactic Television & Communications Pvt. Ltd. 2026. All rights reserved.