ਸਵਰਨ ਸਿੰਘ ਭੰਗੂ ਦੇ ਸ਼ਰਧਾਂਜਲੀ ਸਮਾਗਮ ‘ਚ ਪਹੁੰਚੀਆਂ ਕਈ ਹਸਤੀਆਂ, ਪਤਨੀ ਗੁਰਪ੍ਰੀਤ ਭੰਗੂ ਨੇ ਦਿੱਤੀ ਨਮ ਅੱਖਾਂ ਨਾਲ ਸ਼ਰਧਾਂਜਲੀ

ਅਦਾਕਾਰਾ ਗੁਰਪ੍ਰੀਤ ਭੰਗੂ ਦੇ ਪਤੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਦੇ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ । ਜਿਸ ‘ਚ ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਮਲਕੀਤ ਰੌਣੀ ਸਣੇ ਕਈ ਹਸਤੀਆਂ ਸ਼ਾਮਿਲ ਹੋਈਆਂ ਅਤੇ ਸਭ ਨੇ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ।

By  Shaminder Kaur Kaler June 10th 2026 05:09 PM

ਅਦਾਕਾਰਾ ਗੁਰਪ੍ਰੀਤ ਭੰਗੂ ਦੇ ਪਤੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਦੇ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ । ਜਿਸ ‘ਚ ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਮਲਕੀਤ ਰੌਣੀ ਸਣੇ ਕਈ ਹਸਤੀਆਂ ਸ਼ਾਮਿਲ ਹੋਈਆਂ ਅਤੇ ਸਭ ਨੇ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ।ਇਸ ਮੌਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ। ਸਵਰਨ ਸਿੰਘ ਭੰਗੂ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਸਮਾਜ ਪ੍ਰਤੀ ਆਪਣੇ ਫਰਜ਼ ਨੂੰ ਨਿਭਾਉਂਦੇ ਹੋਏ ਸਮਾਜ ਭਲਾਈ ਦੇ ਲਈ ਅਨੇਕਾਂ ਹੀ ਕਾਰਜ ਕੀਤੇ ਸਨ।


  ਇਸ ਮੌਕੇ ਸਵਰਨ ਸਿੰਘ ਭੰਗੂ ਦੇ ਵਿਦਿਆਰਥੀ ਵੀ  ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸਨ।ਇਸ ਦੇ ਨਾਲ ਇਸ ਮੌਕੇ ਉੱਤੇ ਸੀਨੀਅਰ ਪੰਜਾਬੀ ਕਲਾਕਾਰ ਸੁਖੀ ਬਰਾੜ, ਕਰਮਜੀਤ ਅਨਮੋਲ, ਮਲਕੀਤ ਰੌਣੀ ਸਮੇਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਸ਼ਾਮਿਲ ਹੋਏ । ਇਸ ਦੇ ਨਾਲ ਹੀ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਸਵਰਨ ਸਿੰਘ ਭੰਗੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।


ਨਾਲੇ ‘ਚ ਡਿੱਗਣ ਕਾਰਨ ਮੌਤ

ਸਵਰਨ ਸਿੰਘ ਭੰਗੂ ਦਾ ਦਿਹਾਂਤ ਨਾਲੇ ‘ਚ ਡਿੱਗਣ ਦੇ ਕਾਰਨ ਹੋਇਆ ਸੀ । ਸਵਰਨ ਸਿੰਘ ਭੰਗੂ ਬਹੁਤ ਹੀ ਸੁਹਿਰਦ ਤੇ ਸਧਾਰਣ ਇਨਸਾਨ ਸਨ । ਸਮਾਜ ਨੂੰ ਉਨ੍ਹਾਂ ਦੀ ਵੱਡੀ ਦੇਣ ਸੀ ।ਸਮਾਜ ਭਲਾਈ ਦੇ ਲਈ ਉਨ੍ਹਾਂ ਦੇ ਵੱਲੋਂ ਪਾਏ ਗਏ ਯੋਗਦਾਨ ਨੂੰ ਹਰ ਕੋਈ ਯਾਦ ਕਰ ਰਿਹਾ ਹੈ। 

© Copyright Galactic Television & Communications Pvt. Ltd. 2026. All rights reserved.