ਸਰਗੁਨ ਮਹਿਤਾ, ਗਿੱਪੀ ਗਰੇਵਾਲ ਅਤੇ ਸਵੀਤਾਜ ਬਰਾੜ ਤੇ ਬਿੰਨੂ ਢਿੱਲੋਂ ਮਸਤੀ ਕਰਦੇ ਆਏ ਨਜ਼ਰ,ਵੀਡੀਓ ਹੋ ਰਿਹਾ ਵਾਇਰਲ
ਸਰਗੁਨ ਮਹਿਤਾ ਅਤੇ ਗਿੱਪੀ ਗਰੇਵਾਲ ਅਤੇ ਸਵੀਤਾਜ ਬਰਾੜ ਤੇ ਬਿੰਨੂ ਢਿੱਲੋਂ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਜਿਸ ‘ਚ ਚਾਰੇ ਜਣੇ ਦਿਲ ਦੀਆਂ ਗੱਲਾਂ ਗੀਤ ‘ਤੇ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੇ ਹੋਏ ਦਿਖਾਈ ਦੇ ਰਹੇ ਹਨ।ਸੋਸ਼ਲ ਮੀਡੀਆ ‘ਤੇ ਚਾਰਾਂ ਦਾ ਇਹ ਵੀਡੀਓ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

ਦੱਸ ਦਈਏ ਕਿ ਇਹ ਚਾਰੇ ਕਲਾਕਾਰ ਜਲਦ ਹੀ ਫ਼ਿਲਮ ਕੈਰੀ ਆਨ ਜੱਟਾ-੪ ‘ਚ ਦਿਖਾਈ ਦੇਣਗੇ । ਇਹ ਫ਼ਿਲਮ ਇਸੇ ਮਹੀਨੇ ਛੱਬੀ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫ਼ਿਲਮ ਨੂੰ ਲੈ ਕੇ ਫੈਨਸ ਵੀ ਬਹੁਤ ਐਕਸਾਈਟਡ ਹਨ। ਇਸ ਤੋਂ ਪਹਿਲਾਂ ਫ਼ਿਲਮ ਦੇ ਹੋਰਨਾਂ ਭਾਗਾਂ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।
ਗਿੱਪੀ ਗਰੇਵਾਲ ਦਾ ਵਰਕ ਫ੍ਰੰਟ
ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ।
ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ । ਉਨ੍ਹਾਂ ਨੇ ਮਾਂ, ਅਰਦਾਸ, ਅਰਦਾਸ ਕਰਾਂ ਸਣੇ ਕਈ ਬਿਹਤਰੀਨ ਫ਼ਿਲਮਾਂ ਦਿੱਤੀਆਂ ਹਨ।