ਕੈਰੀ ਆਨ ਜੱਟਾ-4ਦੇ ਟਾਈਟਲ ਟ੍ਰੈਕ ‘ਤੇ ਸਰਗੁਨ ਮਹਿਤਾ, ਗਿੱਪੀ ਗਰੇਵਾਲ ਤੇ ਬਿੰਨੂ ਢਿੱਲੋਂ ਦੀ ਮਸਤੀ

ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕੈਰੀ ਆਨ ਜੱਟਾ-੪’ ਨੂੰ ਲੈ ਕੇ ਐਕਸਾਈਟਡ ਹਨ । ਫ਼ਿਲਮ ਦੀ ਸਟਾਰ ਕਾਸਟ ਲਗਾਤਾਰ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੀ ਹੋਈ ਹੈ । ਹੁਣ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਕੈਰੀ ਆਨ ਜੱਟਾ-੪ ਦੇ ਟਾਈਟਲ ਟ੍ਰੈਕ ‘ਤੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ।

By  Shaminder Kaur Kaler June 17th 2026 06:00 PM

ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕੈਰੀ ਆਨ ਜੱਟਾ-੪’ ਨੂੰ ਲੈ ਕੇ ਐਕਸਾਈਟਡ ਹਨ । ਫ਼ਿਲਮ ਦੀ ਸਟਾਰ ਕਾਸਟ ਲਗਾਤਾਰ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੀ ਹੋਈ ਹੈ । ਹੁਣ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਕੈਰੀ ਆਨ ਜੱਟਾ-੪ ਦੇ ਟਾਈਟਲ ਟ੍ਰੈਕ ‘ਤੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਸੋਸ਼ਲ ਮੀਡੀਆ ‘ਤੇ ਤਿੰੰਨਾਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਇਹ ਫ਼ਿਲਮ ਛੱਬੀ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ‘ਚ ਸਰਗੁਨ ਤੇ ਗਿੱਪੀ ਗਰੇਵਾਲ ਮੁੱਖ ਭੂਮਿਕਾ ‘ਚ ਹਨ । ਇਸ ਤੋਂ ਇਲਾਵਾ ਬਿੰਨੂ ਢਿੱਲੋਂ ਤੇ ਸਵੀਤਾਜ ਬਰਾੜ ਵੀ ਇਸ ਫ਼ਿਲਮ ਵਿੱਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ।

ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਦੀਆਂ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ । ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।ਜਿਸ ਤੋਂ ਬਾਅਦ ਫੈਨਸ ਹੁਣ ਗਿੱਪੀ ਗਰੇਵਾਲ ਦੀ ਫ਼ਿਲਮ ‘ਕੈਰੀ ਆਨ ਜੱਟਾ-੪’ ਦੇ ਇਸ ਨਵੇਂ ਭਾਗ ਨੂੰ ਲੈ ਕੇ ਉਤਸ਼ਾਹਿਤ ਹਨ । ਦੱਸ ਦਈਏ ਕਿ ਸਰਗੁਨ ਮਹਿਤਾ ਤੇ ਗਿੱਪੀ ਗਰੇਵਾਲ ਇਸ ਤੋਂ ਪਹਿਲਾਂ ਵੀ ਇੱਕਠੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।

© Copyright Galactic Television & Communications Pvt. Ltd. 2026. All rights reserved.