ਸੰਭਾਵਨਾ ਸੇਠ 45 ਸਾਲ ਦੀ ਉਮਰ ‘ਚ ਬਣੀ ਜੁੜਵਾ ਬੱਚਿਆਂ ਦੀ ਮਾਂ, ਵਿਆਹ ਤੋਂ 10 ਸਾਲ ਬਾਅਦ ਹੋਈ ਔਲਾਦ

ਅਦਾਕਾਰਾ ਸੰਭਾਵਨਾ ਸੇਠ ਵਿਆਹ ਤੋਂ ਦਸ ਸਾਲਾਂ ਬਾਅਦ ਜੁੜਵਾ ਬੱਚਿਆਂ ਦੀ ਮਾਂ ਬਣੀ ਹੈ। ਪੰਤਾਲੀ ਸਾਲ ਦੀ ਅਦਾਕਾਰਾ ਇੱਕ ਧੀ ਤੇ ਪੁੱਤਰ ਦੀ ਮਾਂ ਬਣੀ ਹੈ। ਅਦਾਕਾਰਾ ਸੈਰੋਗੇਸੀ ਜ਼ਰੀਏ ਮਾਂ ਬਣੀ ਹੈ।ਇਸ ਤੋਂ ਪਹਿਲਾਂ ਅਦਾਕਾਰਾ ਨੇ ਔਲਾਦ ਪਾਉਣ ਦੇ ਲਈ ਆਈਵੀਐਫ ਤਕਨੀਕ ਦਾ ਸਹਾਰਾ ਲਿਆ ਸੀ ਅਤੇ ਸੱਤ ਵਾਰ ਉਸ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਸੀ।

By  Shaminder Kaur Kaler June 4th 2026 04:00 PM -- Updated: June 4th 2026 04:11 PM

ਅਦਾਕਾਰਾ ਸੰਭਾਵਨਾ ਸੇਠ ਵਿਆਹ ਤੋਂ ਦਸ ਸਾਲਾਂ ਬਾਅਦ ਜੁੜਵਾ ਬੱਚਿਆਂ ਦੀ ਮਾਂ ਬਣੀ ਹੈ। ਪੰਤਾਲੀ ਸਾਲ ਦੀ ਅਦਾਕਾਰਾ ਇੱਕ ਧੀ ਤੇ ਪੁੱਤਰ ਦੀ ਮਾਂ ਬਣੀ ਹੈ। ਅਦਾਕਾਰਾ ਸੈਰੋਗੇਸੀ ਜ਼ਰੀਏ ਮਾਂ ਬਣੀ ਹੈ।ਇਸ ਤੋਂ ਪਹਿਲਾਂ ਅਦਾਕਾਰਾ ਨੇ ਔਲਾਦ ਪਾਉਣ ਦੇ ਲਈ ਆਈਵੀਐਫ ਤਕਨੀਕ ਦਾ ਸਹਾਰਾ ਲਿਆ ਸੀ ਅਤੇ ਸੱਤ ਵਾਰ ਉਸ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਸੀ।ਪਰ ਪ੍ਰਮਾਤਮਾ ਦੇ ਘਰ ਦੇਰ ਹੈ ਹਨੇਰ ਨਹੀਂ ।


ਉਹ ਜਦੋਂ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਹੁਣ ਉੇਸ ਦੇ ਘਰ ਧੀ ਤੇ ਪੁੱੁਤਰ ਦਾ ਜਨਮ ਹੋਇਆ ਹੈ। ਇਸ ਮੌਕੇ ਉਹ ਭਾਵੁਕ ਹੋ ਗਈ ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਸੰਭਾਵਨਾ ਭਾਵੁਕ ਹੁੰਦੀ ਹੋਈ ਦਿਖਾਈ ਦੇ ਰਹੀ ਹੈ । ਉਸ ਦੀਆਂ ਅੱਖਾਂ ‘ਚ ਖੁਸ਼ੀ ਦੇ ਅੱਥਰੂ ਵੇਖੇ ਜਾ ਸਕਦੇ ਹਨ।ਪਤੀ ਅਵਿਨਾਸ਼ ਦਿਵੇਦੀ ਨੇ ਉਨ੍ਹਾਂ ਨੂੰ ਸੰਭਾਲਿਆ। 


ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਨੇ ਦਿੱਤੀ ਵਧਾਈ

ਸੰਭਾਵਨਾ ਸੇਠ ਨੇ ਜਿਉਂ ਹੀ ਇਸ ਗੁੱਡ ਨਿਊਜ਼ ਨੂੰ ਫੈਨਸ ਦੇ ਨਾਲ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ।ਅਦਾਕਾਰਾ ਦੇਬੀਨਾ ਬੈਨਰਜੀ ਨੇ ‘ਓਹ ਵਾਓ ਵਾਓ, ਇਹ ਸੁਣ ਕੇ ਬਹੁਤ ਖੁਸ਼ੀ ਹੋਈ, ਗਣਪਤੀ ਬੱਪਾ ਮੌਰਿਆ”। ਜਦੋਂਕਿ ਕਿਸ਼ਵਰ ਮਾਰਚੈਂਟ ਨੇ ਵੀ ਜੋੜੀ ਬੱਚਿਆਂ ਦੇ ਜਨਮ ਦੀ ਵਧਾਈ ਦਿੱਤੀ ਹੈ। 

© Copyright Galactic Television & Communications Pvt. Ltd. 2026. All rights reserved.