ਰੂਪੀ ਗਿੱਲ ਨੇ ਐਮੀ ਵਿਰਕ ਦੇ ਨਾਲ ਫ਼ਿਲਮ ‘ਚੜਦੀਕਲਾ’ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਰੂਪੀ ਗਿੱਲ ਤੇ ਐਮੀ ਵਿਰਕ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਫ਼ਿਲਮ ‘ਚੜਦੀਕਲਾ’ ਦੀਆਂ ਹਨ। ਜਿਸ ‘ਚ ਐਮੀ ਵਿਰਕ ‘ਤੇ ਰੂਪੀ ਗਿੱਲ ਇੱਕਠੇ ਨਜ਼ਰ ਆ ਰਹੇ ਹਨ।
ਰੂਪੀ ਗਿੱਲ ਤੇ ਐਮੀ ਵਿਰਕ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਫ਼ਿਲਮ ‘ਚੜਦੀਕਲਾ’ ਦੀਆਂ ਹਨ। ਜਿਸ ‘ਚ ਐਮੀ ਵਿਰਕ ‘ਤੇ ਰੂਪੀ ਗਿੱਲ ਇੱਕਠੇ ਨਜ਼ਰ ਆ ਰਹੇ ਹਨ। ਇਸ ਜੋੜੀ ਨੇ ਫ਼ਿਲਮ ‘ਚ ਪਤੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਰੂਪੀ ਗਿੱਲ ਬੀਬੀ ਬਿਮਲ ਕੌਰ ਖਾਲਸਾ ਦੇ ਕਿਰਦਾਰ ‘ਚ ਨਜ਼ਰ ਆਏ ਸਨ।

ਇਸ ਤੋਂ ਇਲਾਵਾ ਐਮੀ ਵਿਰਕ ਨੇ ਰੂਪੀ ਗਿੱਲ ਦੇ ਪਤੀ ਦਾ ਕਿਰਦਾਰ ਨਿਭਾਇਆ ਹੈ। ਹਾਲਾਂਕਿ ਇਸ ਫ਼ਿਲਮ ਨੂੰ ਪੰਜਾਬ ‘ਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ। ਪਰ ਵਿਦੇਸ਼ਾਂ ‘ਚ ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਹੈ।ਲੋਕ ਇਸ ਫ਼ਿਲਮ ਨੂੰ ਵੇਖ ਕੇ ਭਾਵੁਕ ਹੋ ਰਹੇ ਹਨ। ਇਸ ਫ਼ਿਲਮ ‘ਚ ਪਹਿਲੀ ਵਾਰ ਹਿੰਮਤ ਸੰਧੂ ਵੀ ਨਜ਼ਰ ਆਏ ਹਨ । ਉਨ੍ਹਾਂ ਨੇ ਪਹਿਲੀ ਵਾਰ ਇਸ ਫ਼ਿਲਮ ਦੇ ਜ਼ਰੀਏ ਪਾਲੀਵੁੱਡ ‘ਚ ਕਦਮ ਰੱਖਿਆ ਹੈ।

ਰੂਪੀ ਗਿੱਲ ਦਾ ਵਰਕ ਫ੍ਰੰਟ
ਰੂਪੀ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਹ ਫ਼ਿਲਮ ‘ਬੀਬੀ ਰਜਨੀ’ ‘ਚ ਨਜ਼ਰ ਆਏ ਸਨ। ਇਸ ਫ਼ਿਲਮ ‘ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਉਹ ਲਾਈਏ ਜੇ ਯਾਰੀਆਂ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।