ਰਣਜੀਤ ਬਾਵਾ ਨੂੰ ਮਿਲੇ ਉਸ ਦੇ ਨੰਨ੍ਹੇ ਫੈਨ, ਜਨਮ ਦਿਨ ਦੀ ਦਿੱਤੀ ਵਧਾਈ
ਰਣਜੀਤ ਬਾਵਾ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਦੋ ਨਿੱਕੇ ਜਿਹੇ ਫੈਨ ਉਨ੍ਹਾਂ ਨੂੰ ਮਿਲਣ ਦੇ ਲਈ ਆਏ । ਜਿਸ ਦਾ ਇੱਕ ਵੀਡੀਓ ਵੀ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਰਣਜੀਤ ਬਾਵਾ ਦੇ ਇਹ ਨਿੱਕੇ ਫੈਨ ਉਨ੍ਹਾਂ ਦੇ ਲਈ ਗਰੀਟਿੰਗ ਕਾਰਡ ਆਪਣੇ ਹੱਥੀਂ ਬਣਾ ਕੇ ਲਿਆਏ ਸਨ। ਜੋ ਕਿ ਰਣਜੀਤ ਬਾਵਾ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ ।
ਰਣਜੀਤ ਬਾਵਾ (Ranjit Bawa)ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਦੋ ਨਿੱਕੇ ਜਿਹੇ ਫੈਨ ਉਨ੍ਹਾਂ ਨੂੰ ਮਿਲਣ ਦੇ ਲਈ ਆਏ । ਜਿਸ ਦਾ ਇੱਕ ਵੀਡੀਓ ਵੀ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਰਣਜੀਤ ਬਾਵਾ ਦੇ ਇਹ ਨਿੱਕੇ ਫੈਨ ਉਨ੍ਹਾਂ ਦੇ ਲਈ ਗਰੀਟਿੰਗ ਕਾਰਡ ਆਪਣੇ ਹੱਥੀਂ ਬਣਾ ਕੇ ਲਿਆਏ ਸਨ। ਜੋ ਕਿ ਰਣਜੀਤ ਬਾਵਾ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ । ਰਣਜੀਤ ਬਾਵਾ ਨੇ ਆਪਣੇ ਇਨ੍ਹਾਂ ਨੰਨ੍ਹੇ ਫੈਨਸ ਦੇ ਨਾਲ ਨਾ ਸਿਰਫ਼ ਗੱਲਬਾਤ ਕੀਤੀ । ਉਨ੍ਹਾਂ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ।

ਰਣਜੀਤ ਬਾਵਾ ਦਾ ਮਿਲਣਸਾਰ ਸੁਭਾਅ
ਰਣਜੀਤ ਬਾਵਾ ਆਪਣੇ ਮਿਲਣਸਾਰ ਸੁਭਾਅ ਦੇ ਲਈ ਜਾਣੇ ਜਾਂਦੇ ਹਨ ।ਉਨ੍ਹਾਂ ਨੇ ਕਦੇ ਵੀ ਆਪਣੇ ਕਿਸੇ ਵੀ ਫੈਨ ਨੂੰ ਨਿਰਾਸ਼ ਨਹੀਂ ਕੀਤਾ । ਕੁਝ ਦਿਨ ਪਹਿਲਾਂ ਉਨ੍ਹਾਂ ਦੇ ਇੱਕ ਫੈਨ ਨੇ ਡਿਸਪੋਜ਼ਲ ਡੂਨੇ ‘ਤੇ ਆਟੋਗ੍ਰਾਫ ਮੰਗ ਲਿਆ ਸੀ । ਡੂਨੇ ਨੂੰ ਵੇਖ ਕੇ ਰਣਜੀਤ ਬਾਵਾ ਨੇ ਕਿਹਾ ਸੀ ਕਿ ਭਰਾਵਾ ਮੈਂ ਕਿਹੜਾ ਇੱਥੇ ਦਾਲ ਵੰਡਣ ਡਿਆਂ। ਜਿਸ ਤੋਂ ਬਾਅਦ ਉਨ੍ਹਾਂ ਦੇ ਨਾਲ ਸਟੇਜ ਸੰਭਾਲ ਰਹੇ ਰਣਜੀਤ ਸਿੱਧੂ ਨੇ ਫੈਨ ਦੀ ਖਾਹਿਸ਼ ਬਾਰੇ ਦੱਸਿਆ ਤਾਂ ਉਸ ਤੋਂ ਬਾਅਦ ਰਣਜੀਤ ਬਾਵਾ ਨੇ ਆਪਣੇ ਇਸ ਫੈਨ ਨੂੰ ਆਟੋਗ੍ਰਾਫ ਦਿੱਤਾ ਸੀ ।
ਰਣਜੀਤ ਬਾਵਾ ਦਾ ਵਰਕ ਫ੍ਰੰਟ
ਰਣਜੀਤ ਬਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਗਾਇਕੀ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ।