ਰਾਜ ਕੁੰਦਰਾ ਨੇ ਸੱਚਖੰਡ ਸ੍ਰੀ ਹਰਿੰਮੰਦਰ ਸਾਹਿਬ ‘ਚ ਟੇਕਿਆ ਮੱਥਾ, ਗੁਰੁ ਘਰ ਦਾ ਲਿਆ ਆਸ਼ੀਰਵਾਦ

ਰਾਜ ਕੁੰਦਰਾ ਸ਼ੂਟਿੰਗ ਤੋਂ ਟਾਈਮ ਕੱਢ ਕੇ ਗੁਰੁ ਘਰ ‘ਚ ਨਤਮਸਤਕ ਹੋਣ ਦੇ ਲਈ ਪਹੁੰਚੇ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਅੱਖਾਂ ਬੰਦ, ਦਿਲ ਖੁੱਲ੍ਹਾ, ਵਾਹਿਗੁਰੂ ਦਾ ਹਰ ਸਾਹ ਦੇਣ ਦੇ ਲਈ ਸ਼ੁਕਰਾਨਾ।

By  Shaminder Kaur Kaler November 29th 2025 05:45 PM

ਰਾਜ ਕੁੰਦਰਾ (Raj Kundra) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਦਿ ਗ੍ਰੇਟ ਪੰਜਾਬ ਰੌਬਰੀ’ ਫ਼ਿਲਮ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਦੀ ਸ਼ੂਟਿੰਗ ਦੀ ਸ਼ੁਰੂ  ਹੋ ਚੁੱਕੀ ਹੈ। ਜੋ ਕਿ ਪੰਜਾਬ ਦੇ ਨਾਲ-ਨਾਲ ਮੱਧ ਪ੍ਰਦੇਸ਼ ‘ਚ ਵੀ ਇਸ ਫ਼ਿਲਮ ਦੇ ਕੁਝ ਦ੍ਰਿਸ਼ ਫ਼ਿਲਮਾਏ ਜਾ ਰਹੇ ਹਨ । ਫ਼ਿਲਮ ‘ਚ ਉਨ੍ਹਾਂ ਦੇ ਨਾਲ ਪਾਇਲ ਰਾਜਪੂਤ ਨਜ਼ਰ ਆਉਣਗੇ । ਰਾਜ ਕੁੰਦਰਾ ਸ਼ੂਟਿੰਗ ਤੋਂ ਟਾਈਮ ਕੱਢ ਕੇ ਗੁਰੁ ਘਰ ‘ਚ ਨਤਮਸਤਕ ਹੋਣ ਦੇ ਲਈ ਪਹੁੰਚੇ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਅੱਖਾਂ ਬੰਦ, ਦਿਲ ਖੁੱਲ੍ਹਾ, ਵਾਹਿਗੁਰੂ ਦਾ ਹਰ ਸਾਹ ਦੇਣ ਦੇ ਲਈ ਸ਼ੁਕਰਾਨਾ। ਸੋਹਣੇ ਦਰ ਤੇ ਆ ਕੇ ਸਿਰਫ਼ ਇਹ ਅਰਦਾਸ ਸ਼ੁਕਰਾਨਾ ਵਾਹਿਗੁਰੂ ਜੀ’।ਰਾਜ ਕੁੰਦਰਾ ਦੀ ਇਸ ਤਸਵੀਰ ‘ਤੇ ਕਈ ਸੈਲੀਬ੍ਰੇਟੀਜ਼ ਨੇ ਵੀ ਰਿਐਕਸ਼ਨ ਦਿੱਤੇ ਹਨ । 

ਇਸ ਤੋਂ ਪਹਿਲਾਂ ‘ਮਿਹਰ’ ਫ਼ਿਲਮ ‘ਚ ਆਏ ਨਜ਼ਰ

ਰਾਜ ਕੁੰਦਰਾ ਇਸ ਤੋਂ ਪਹਿਲਾਂ ਗੀਤਾ ਬਸਰਾ ਦੇ ਨਾਲ ਫ਼ਿਲਮ ‘ਮਿਹਰ’ ‘ਚ ਨਜ਼ਰ ਆਏ ਸਨ। ਇਸ ਫ਼ਿਲਮ ਦੀ ਕਮਾਈ ਦਾ ਕੁਝ ਹਿੱਸਾ ਰਾਜ ਕੁੰਦਰਾ ਨੇ ਹੜ੍ਹ ਪੀੜ੍ਹਤਾਂ ਦੇ ਲਈ ਦਾਨ ਵੀ ਕਰਨ ਦਾ ਐਲਾਨ ਕੀਤਾ ਸੀ । ਰਾਜ ਕੁੰਦਰਾ ਦੀ ਪਤਨੀ ਵੀ ਵਧੀਆ ਅਦਾਕਾਰਾ ਹਨ । ਰਾਜ ਕੁੰਦਰਾ ਇੱਕ ਵਧੀਆ ਬਿਜਨੇਸਮੈਨ ਹਨ, ਪਰ ਹੁਣ ਉਨ੍ਹਾਂ ਨੇ ਅਦਾਕਾਰੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਹੁਣ ਉਹ ਅਗਲੇ ਸਾਲ ਦਿ ਗ੍ਰੇਟ ਪੰਜਾਬ ਰੌਬਰੀ ‘ਚ ਨਜ਼ਰ ਆਉਣਗੇ । ਇਹ ਫ਼ਿਲਮ ਅਪ੍ਰੈਲ 2026 ‘ਚ ਰਿਲੀਜ਼ ਹੋਵੇਗੀ।

© Copyright Galactic Television & Communications Pvt. Ltd. 2026. All rights reserved.