ਪੰਜਾਬੀ ਗਾਇਕ ਖ਼ਾਨ ਸਾਬ ਦੇ ਸ਼ੋਅ ‘ਚ ਪਹੁੰਚੀ ਰਾਖੀ ਸਾਵੰਤ, ਗਾਇਕ ਨੇ ਕਿਹਾ ‘ਪਾਟੇ ਕੱਪੜੇ ਪਾ ਕੇ ਆ ਗਈ ਮੇਰੇ ਸ਼ੋਅ ‘ਤੇ’

ਪੰਜਾਬੀ ਗਾਇਕ ਖ਼ਾਨ ਸਾਬ ਇਨ੍ਹੀਂ ਦਿਨੀਂ ਮੁੰਬਈ ‘ਚ ਹਨ । ਜਿੱਥੇ ਉਹ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਏ । ਇਸੇ ਸ਼ੋਅ ਦੇ ਦੌਰਾਨ ਰਾਖੀ ਸਾਵੰਤ ਵੀ ਪਹੁੰਚੀ ਹੋਈ ਸੀ । ਇਸ ਸ਼ੋਅ ‘ਚ ਰਾਖੀ ਸਾਵੰਤ ਸਟੇਜ ‘ਤੇ ਖ਼ਾਨ ਸਾਬ ਦੇ ਕੋਲ ਚਲੀ ਗਈ ਅਤੇ ਖ਼ਾਨ ਸਾਬ ਦੇ ਨਾਲ ਵੀਡੀਓ ਬਨਾਉਣ ਲੱਗ ਗਈ ।

By  Shaminder Kaur Kaler May 25th 2026 10:29 AM

ਪੰਜਾਬੀ ਗਾਇਕ ਖ਼ਾਨ ਸਾਬ ਇਨ੍ਹੀਂ ਦਿਨੀਂ ਮੁੰਬਈ ‘ਚ ਹਨ । ਜਿੱਥੇ ਉਹ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਏ । ਇਸੇ ਸ਼ੋਅ ਦੇ ਦੌਰਾਨ ਰਾਖੀ ਸਾਵੰਤ ਵੀ ਪਹੁੰਚੀ ਹੋਈ ਸੀ ।  ਇਸ ਸ਼ੋਅ ‘ਚ ਰਾਖੀ ਸਾਵੰਤ ਸਟੇਜ ‘ਤੇ ਖ਼ਾਨ ਸਾਬ ਦੇ ਕੋਲ ਚਲੀ ਗਈ ਅਤੇ ਖ਼ਾਨ ਸਾਬ ਦੇ ਨਾਲ ਵੀਡੀਓ ਬਨਾਉਣ ਲੱਗ ਗਈ । ਖ਼ਾਨ ਸਾਬ ਨੇ ਕਿਹਾ ਦਿਲ ਪੇ ਜ਼ਖਮ ਤਾਂ ਠੀਕ ਆ । ਪਰ ਆ ਪਾਟੇ ਕੱਪੜੇ ਪਾ ਕੇ ਮੇਰੇ ਸ਼ੋਅ ‘ਤੇ ਕਿਉਂ ਆ ਗਈ’ ।


ਰਾਖੀ ਸਾਵੰਤ ਤੇ ਖਾਨ ਸਾਬ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਇਹ ਸ਼ੋਅ ਮੁੰਬਈ ਦੇ ਇੱਕ ਹੋਟਲ ‘ਚ ਹੋਇਆ ਸੀ ਅਤੇ ਵੀਡੀਓ ਦੀ ਸ਼ੁਰੂਆਤ ‘ਚ ਤੁਸੀਂ ਵੇਖ ਸਕਦੇ ਹੋ  ਰਾਖੀ ਖਾਨ ਸਾਬ ਦੇ ਨਾਲ ਬੈਠੀ ਹੋਈ ਹੈ ।


ਲਾਲ ਰੰਗ ਦਾ ਚਸ਼ਮਾ ਅਤੇ ਘੁੰਗਰਾਲੇ ਵਾਲਾਂ ‘ਚ ਰਾਖੀ ਆਪਣੇ ਵੱਖਰੇ ਹੀ ਅੰਦਾਜ਼ ‘ਚ ਨਜ਼ਰ ਆਈ । ਸੋਸ਼ਲ ਮੀਡੀਆ ਤੋ ਦੋਵਾਂ ਦਾ ਇਹ ਵੀਡੀਓ ਖੂਬ ਵੇਖਿਆ ਜਾ ਰਿਹਾ ਹੈ। ਰਾਖੀ ਸਾਵੰਤ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ਅਤੇ ਆਪਣੇ ਕੱਪੜਿਆਂ ਦੇ ਕਾਰਨ ਵੀ ਉਹ ਹਮੇਸ਼ਾ ਚਰਚਾ ‘ਚ ਰਹਿੰਦੀ ਹੈ। 

© Copyright Galactic Television & Communications Pvt. Ltd. 2026. All rights reserved.