ਸਿੱਧੂ ਮੂਸੇਵਾਲਾ ‘ਤੇ ਆਹ ਕੀ ਬੋਲ ਗਏ ਪੰਜਾਬੀ ਰੈਪਰ ਸੁਲਤਾਨ, ਕਰਣ ਔਜਲਾ ‘ਤੇ ਨਿਸ਼ਾਨਾ ਸਾਧਿਆ, ਪ੍ਰੇਮ ਢਿੱਲੋਂ ਨੂੰ ਵੀ ਲਿਆ ਕਰੜੇ ਹੱਥੀਂ

ਪੰਜਾਬੀ ਰੈਪਰ ਸੁਲਤਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਗਾਇਕ ਬਾਰੇ ਵਿਵਾਦਿਤ ਗੱਲਾਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਸੁਲਤਾਨ ਵੀਡੀਓ ‘ਚ ਕਹਿ ਰਿਹਾ ਹੈ ਕਿ ਕਰਣ ਔਜਲਾ ਦੇ ਘਰ ‘ਤੇ ਵੀ ਗੋਲੀਆਂ ਚੱਲੀਆਂ ਸਨ।

By  Shaminder Kaur Kaler June 20th 2026 06:12 PM -- Updated: June 20th 2026 06:20 PM

ਪੰਜਾਬੀ ਰੈਪਰ ਸੁਲਤਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਗਾਇਕ ਬਾਰੇ ਵਿਵਾਦਿਤ ਗੱਲਾਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਸੁਲਤਾਨ ਵੀਡੀਓ ‘ਚ ਕਹਿ ਰਿਹਾ ਹੈ ਕਿ ਕਰਣ ਔਜਲਾ ਦੇ ਘਰ ‘ਤੇ ਵੀ ਗੋਲੀਆਂ ਚੱਲੀਆਂ ਸਨ।ਇਸ ਦੇ ਨਾਲ ਹੀ ਸਿੱਧੂ ਦੀ ਮੌਤ ਦੇ ਲਈ ਵੀ ਕਰਣ ਔਜਲਾ ਨੂੰ ਜ਼ਿੰਮੇਵਾਰ ਠਹਿਰਾਇਆ। ਸੁਲਤਾਨ ਕਹਿ ਰਿਹਾ ਹੈ ਕਿ ਜੋ ਅਸੀਂ ਕਰਦੇ ਹਾਂ ਉਹ ਸ਼ਰੇਆਮ ਕਰਦੇ ਹਾਂ।


ਸੁਲਤਾਨ ਨੇ ਕਿਹਾ ਕਿ ਅਸੀਂ ਪਾਲੀਟਿਕਸ ਨਹੀਂ ਕਰਦੇ ਤੇ ਕਰਣ ਔਜਲਾ ਨੇ ਸਿੱਧੂ ਨੂੰ ਸ਼ਰਧਾਂਜਲੀ ਦੇਣ ਦੇ ਲਈ ਗੀਤ ਵੀ ਕੱਢਿਆ ਸੀ । ਪਰ ਲੋਕਾਂ ਨੂੰ ਅਸਲੀਅਤ ਜਾਨਣੀ ਚਾਹੀਦੀ ਹੈ। 


ਸਿੱਧੂ ਮੂਸੇਵਾਲਾ ਦਾ ਹੋਇਆ ਸੀ ਕਤਲ 

ਸਿੱਧੂ ਮੂਸੇਵਾਲਾ ਦਾ ਕਤਲ ੨੯ ਮਈ ੨੦੨੨ ਨੂੰ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਪਿੰਡ ਜਵਾਹਰਕੇ ਦੇ ਕੋਲ ਕੁਝ ਲੋਕਾਂ ਨੇ ਘੇਰ ਕੇ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਪਰਿਵਾਰ ਆਪਣੇ ਪੁੱਤ ਦੇ ਕਾਤਲਾਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ।


ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ 

ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਮਿਊਜ਼ਿਕ ਕਰੀਅਰ ਬੇਸ਼ੱਕ ਛੋਟਾ ਰਿਹਾ ਪਰ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਅਨੇਕਾਂ ਹੀ ਹਿੱਟ ਗੀਤ ਦਿੱਤੇ ਸਨ।ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਹਨ। ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ।

© Copyright Galactic Television & Communications Pvt. Ltd. 2026. All rights reserved.