ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਖਾਲਿਸਤਾਨੀ ਬੈਨਰ ਲਹਿਰਾਉਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਖਾਲਿਸਤਾਨੀ ਬੈਨਰ ਲਹਿਰਾਉਣ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਦੀ ਮੌਜੂਦਗੀ ‘ਚ ਇਹ ਸ਼ਖਸ ਕਹਿ ਰਿਹਾ ਹੈ ਕਿ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਮੁੱਚੀ ਸੰਗਤ ਨੂੰ ਮੁਬਾਰਕਾਂ ।ਸਾਨੂੰ ਮਹਾਰਾਜ ਨੇ ਸੇਵਾ ਬਖਸ਼ੀ ਸੀ ਸਟੇਜ ‘ਤੇ ਅਤੇ ਪਹਿਲਾ ਖਾਲਸਾ ਜਚਿਆ।

By  Shaminder Kaur Kaler June 22nd 2026 02:40 PM

ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਖਾਲਿਸਤਾਨੀ ਬੈਨਰ ਲਹਿਰਾਉਣ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਦੀ ਮੌਜੂਦਗੀ ‘ਚ ਇਹ ਸ਼ਖਸ ਕਹਿ ਰਿਹਾ ਹੈ ਕਿ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਮੁੱਚੀ ਸੰਗਤ ਨੂੰ ਮੁਬਾਰਕਾਂ ।ਸਾਨੂੰ ਮਹਾਰਾਜ ਨੇ ਸੇਵਾ ਬਖਸ਼ੀ ਸੀ ਸਟੇਜ ‘ਤੇ ਅਤੇ ਪਹਿਲਾ ਖਾਲਸਾ ਜਚਿਆ।

ਸਾਡੇ ਤੇ ਗੁਰੁ ਨੇ ਕਿਰਪਾ ਕੀਤੀ ਤੇ ਸਾਨੂੰ ਇਹ ਸੇਵਾ ਬਖਸ਼ੀ।ਦਿਲਜੀਤ ਬਾਰੇ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕਰਦਾ ਹੋਇਆ ਇਹ ਸ਼ਖਸ ਕਹਿ ਰਿਹਾ ਹੈ ਕਿ ‘ਜਿਹੜਾ ਦਿਲਜੀਤ ਕਹਿੰਦਾ ਸੀ ਖਾਲਿਸਤਾਨੀਆਂ ਨੂੰ ਚੁੱਕ ਕੇ ਬਾਹਰ ਮਾਰੋ, ਤੇਰੀ ਹਿੱਕ ‘ਤੇ ਨੱਚਣ ਡਿਹਾ ਆਹ ਵੇਖ ਝੰਡਾ”। 

ਦਿਲਜੀਤ ਦੋਸਾਂਝ ਦੀ ਸੁਰੱਖਿਆ ‘ਚ ਵੱਡੀ ਕੁਤਾਹੀ

ਦਿਲਜੀਤ ਦੋਸਾਂਝ ਜਿਸ ਵੇਲੇ ਪਰਫਾਰਮ ਕਰ ਰਿਹਾ ਸੀ। ਉਸ ਵੇਲੇ ਇਹ ਸ਼ਖਸ ਸਟੇਜ ‘ਤੇ ਪਹੁੰਚ ਕੇ ਦਿਲਜੀਤ ਦੇ ਨਾਲ ਨੱਚਣ ਲੱਗ ਪਿਆ ਸੀ । ਪਰ ਇਸ ਦੀ ਭਿਣਕ ਤੱਕ ਕਿਸੇ ਨੂੰ ਨਹੀਂ ਲੱਗੀ ਦਿਲਜੀਤ ਆਪਣੀ ਹੀ ਮਸਤੀ ‘ਚ ਨੱਚ ਤੇ ਗਾ ਰਿਹਾ ਸੀ ਕਿ ਅਚਾਨਕ ਉਸ ਦੀ ਨਜ਼ਰ ਉਸ ਦੇ ਪਿਛੇ ਨੱਚ ਰਹੇ ਇਸ ਸ਼ਖਸ ‘ਤੇ ਪਈ ਤਾਂ ਉਹ ਨੱਚਣਾ ਰੋਕ ਦਿੱਤਾ ਅਤੇ ਗਾਉਣ ਲੱਗ ਪਿਆ । ਜਿਸ ਤੋਂ ਬਾਅਦ ਸਿਕਓਰਿਟੀ ਆਈ ਤੇ ਇਸ ਸ਼ਖਸ ਨੂੰ ਫੜ੍ਹ ਕੇ ਸਟੇਜ ਤੋਂ ਥੱਲੇ ਲੈ ਗਈ ਸੀ। 

© Copyright Galactic Television & Communications Pvt. Ltd. 2026. All rights reserved.