ਪਰਵੀਨ ਭਾਰਟਾ ਨੇ ਗਾਇਆ ‘ਓਏ ਭੋਲੇ ਓਏ-2’ ਦੀ ਪ੍ਰਮੋਸ਼ਨ ਦੌਰਾਨ ਗਾਣਾ, ਵੀਡੀਓ ਕੀਤਾ ਸਾਂਝਾ

ਜਗਜੀਤ ਸੰਧੂ ਦੀ ਫ਼ਿਲਮ ‘ਓਏ ਭੋਲੇ ਓਏ-2’ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਦਾ ਇੱਕ ਵੀਡੀਓ ਗਾਇਕਾ ਪਰਵੀਨ ਭਾਰਟਾ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ। ਜਿਸ ‘ਚ ਗਾਇਕਾ ਆਪਣਾ ਫ਼ਿਲਮ ‘ਚ ਗਾਇਆ ਹੋਇਆ ਗੀਤ ਗਾ ਕੇ ਸੁਣਾ ਰਹੀ ਹੈ।

By  Shaminder Kaur Kaler June 13th 2026 01:00 PM

ਜਗਜੀਤ ਸੰਧੂ ਦੀ ਫ਼ਿਲਮ ‘ਓਏ ਭੋਲੇ ਓਏ-2’ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਦਾ ਇੱਕ ਵੀਡੀਓ ਗਾਇਕਾ ਪਰਵੀਨ ਭਾਰਟਾ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ। ਜਿਸ ‘ਚ ਗਾਇਕਾ ਆਪਣਾ ਫ਼ਿਲਮ ‘ਚ ਗਾਇਆ ਹੋਇਆ ਗੀਤ ਗਾ ਕੇ ਸੁਣਾ ਰਹੀ ਹੈ। ਜਿਸ ਨੂੰ ਪ੍ਰਮੋਸ਼ਨ ਦੇ ਦੌਰਾਨ ਵੀ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ।


ਦੱਸ ਦਈਏ ਕਿ ਵੀਤ ਬਲਜੀਤ ਤੇ ਪਰਵੀਨ ਭਾਰਟਾ ਦੀ ਆਵਾਜ਼ ‘ਚ ਇਹ ਗੀਤ ਨੂੰ ਜਗਜੀਤ ਸੰਧੂ ਤੇ ਫ਼ਿਲਮ ਦੀ ਮੁੱਖ ਮਹਿਲਾ ਕਿਰਦਾਰ ‘ਤੇ ਫ਼ਿਲਮਾਇਆ ਗਿਆ ਹੈ। ਫ਼ਿਲਮ ਦੇ ਪਹਿਲੇ ਭਾਗਾਂ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਹੁਣ ਇਸ ਭਾਗ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। 


ਜਗਜੀਤ ਸੰਧੂ ਦਾ ਵਰਕ ਫਰੰਟ 

ਜਗਜੀਤ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਜਿਸ ‘ਚ ਐਮੀ ਵਿਰਕ ਦੀ ਸੁਫ਼ਨਾ ‘ਚ ਉਨ੍ਹਾਂ ਦੇ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।


ਇਸ ਤੋਂ ਇਲਾਵਾ ਉਹ ਕਈ ਹਿੰਦੀ ਵੈਬ ਸੀਰੀਜ਼ ‘ਚ ਵੀ ਕੰਮ ਕਰ ਚੁੱਕੇ ਹਨ।ਜਗਜੀਤ ਸੰਧੂ ਨੇ ਇਸ ਮੁਕਾਮ ਤੱਕ ਪਹੁੰਚਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਅਤੇ ਅੱਜ ਉਸੇ ਮਿਹਨਤ ਦਾ ਫ਼ਲ ਉਨ੍ਹਾਂ ਨੂੰ ਮਿਲਿਆ ਹੈ। 

© Copyright Galactic Television & Communications Pvt. Ltd. 2026. All rights reserved.