ਪਦਮ ਸ਼੍ਰੀ ਹੰਸ ਰਾਜ ਹੰਸ ਨੇ ਦੀਪ ਸਫੀਪੁਰੀਆ ਨੂੰ ਬਣਾਇਆ ਆਪਣਾ ਸ਼ਾਗਿਰਦ

ਪਦਮ ਸ਼੍ਰੀ ਹੰਸ ਰਾਜ ਹੰਸ ਨੇ ਦੀਪ ਸਫੀਪੁਰੀਆ ਨੂੰ ਆਪਣਾ ਸ਼ਾਗਿਰਦ ਬਣਾ ਲਿਆ ਹੈ। ਜਿਸ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋi ਕ ਗਾਇਕ ਹੰਸ ਰਾਜ ਹੰਸ ਦਾ ਦੀਪ ਸਫੀਪੁਰੀਆ ਨੇ ਆਪਣੇ ਘਰ ‘ਚ ਭਰਵਾਂ ਸੁਆਗਤ ਕੀਤਾ ਅਤੇ ਇਸ ਤੋਂ ਬਾਅਦ ਗਾਇਕ ਹੰਸ ਰਾਜ ਹੰਸ ਨੇ ਅਧਿਕਾਰਕ ਤੌਰ ‘ਤੇ ਦੀਪ ਸਫੀਪੁਰੀਆ ਨੂੰ ਆਪਣਾ ਸ਼ਾਗਿਰਦ ਬਣਾ ਲਿਆ ਹੈ।

By  Shaminder Kaur Kaler June 6th 2026 10:00 AM

ਪਦਮ ਸ਼੍ਰੀ ਹੰਸ ਰਾਜ ਹੰਸ ਨੇ ਦੀਪ ਸਫੀਪੁਰੀਆ ਨੂੰ ਆਪਣਾ ਸ਼ਾਗਿਰਦ ਬਣਾ ਲਿਆ ਹੈ। ਜਿਸ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋi ਕ ਗਾਇਕ ਹੰਸ ਰਾਜ ਹੰਸ ਦਾ ਦੀਪ ਸਫੀਪੁਰੀਆ ਨੇ ਆਪਣੇ ਘਰ ‘ਚ ਭਰਵਾਂ ਸੁਆਗਤ ਕੀਤਾ ਅਤੇ ਇਸ ਤੋਂ ਬਾਅਦ ਗਾਇਕ ਹੰਸ ਰਾਜ ਹੰਸ ਨੇ ਅਧਿਕਾਰਕ ਤੌਰ ‘ਤੇ ਦੀਪ ਸਫੀਪੁਰੀਆ ਨੂੰ ਆਪਣਾ ਸ਼ਾਗਿਰਦ ਬਣਾ ਲਿਆ ਹੈ।

ਇਸ ਦਾ ਇੱਕ ਵੀਡੀਓ ਵੀ ਦੀਪ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਦੀਪ ਨੂੰ ਆਪਣਾ ਸ਼ਾਗਿਰਦ ਬਨਾਉਣ ਦੀ ਰਸਮ ਅਦਾ ਕਰਦੇ ਹੋਏ ਨਜ਼ਰ ਆ ਰਹੇ ਹਨ । ਦੀਪ ਨੇ ਲਿਖਿਆ ‘ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਉਸਤਾਦ ਸ਼ਾਗਿਰਦ ਰਸਮ…ਮੁਰਸ਼ਦ ਹੀ ਮੁਰਸ਼ਦ”। ਦੋਵਾਂ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਹਰ ਕੋਈ ਗੁਰੁ ਚੇਲੇ ਦੀ ਇਸ ਜੋੜੀ ਤੇ ਪਿਆਰ ਦੀ ਵਰਖਾ ਕਰ ਰਿਹਾ ਹੈ।

ਦੱਸ ਦਈਏ ਕਿ ਗਾਇਕ ਹੰਸ ਰਾਜ ਹੰਸ ਨੇ ਇਸ ਤੋਂ ਪਹਿਲਾਂ ਵੀ ਕਈਆਂ ਸ਼ਾਗਿਰਦਾਂ ਨੂੰ ਮਿਊਜ਼ਿਕ ਦੀ ਸਿੱਖਿਆ ਦਿੱਤੀ ਹੈ। ਹੰਸ ਰਾਜ ਹੰਸ ਨੇ ਗਾਇਕੀ ਦੇ ਖੇਤਰ ‘ਚ ਵੱਡੀਆਂ ਮੱਲਾਂ ਮਾਰੀਆਂ ਹਨ ਪਦਮ ਸ਼੍ਰੀ ਦੇ ਨਾਲ ਨਾਲ ਉਹਨਾਂ ਨੂੰ ਰਾਜ ਗਾਇਕ ਹੋਣ ਦਾ ਵੀ ਮਾਣ ਪ੍ਰਾਪਤ ਹੈ। 

© Copyright Galactic Television & Communications Pvt. Ltd. 2026. All rights reserved.