ਨੀਰੂ ਬਾਜਵਾ ਨੇ ਕਿਹਾ ‘ਮੈਨੂੰ ਰਿਸ਼ਤੇਦਾਰ ਨਾਂਅ ਦਾ ਲਫਜ਼ ਵੀ ਪਸੰਦ ਨਹੀਂ’, ਵੇਖੋ ਮਜ਼ੇਦਾਰ ਵੀਡੀਓ

ਨੀਰੂ ਬਾਜਵਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ। ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।ਇਸ ਵੀਡੀਓ ‘ਚ ਉਨ੍ਹਾਂ ਦੀ ਸਹੇਲੀ ਉਨ੍ਹਾਂ ਨੂੰ ਪੁੱਛਦੀ ਹੈ ਕਿ ‘ਤੈਨੂੰ ਮਾਂ ਦੇ ਰਿਸ਼ਤੇਦਾਰ ਪਸੰਦ ਹਨ ਕਿ ਪਿਤਾ ਦੇ ਪਾਸੇ ਵੱਲ ਦੇ ਰਿਸ਼ਤੇਦਾਰ।

By  Shaminder Kaur Kaler May 28th 2026 01:16 PM

ਨੀਰੂ ਬਾਜਵਾ (Neeru Bajwa)ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ। ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।ਇਸ ਵੀਡੀਓ ‘ਚ ਉਨ੍ਹਾਂ ਦੀ ਸਹੇਲੀ ਉਨ੍ਹਾਂ ਨੂੰ ਪੁੱਛਦੀ ਹੈ ਕਿ ‘ਤੈਨੂੰ ਮਾਂ ਦੇ ਰਿਸ਼ਤੇਦਾਰ ਪਸੰਦ ਹਨ ਕਿ ਪਿਤਾ ਦੇ ਪਾਸੇ ਵੱਲ ਦੇ ਰਿਸ਼ਤੇਦਾਰ। ਜਿਸ ‘ਤੇ ਨੀਰੂ ਬਾਜਵਾ ਕਹਿੰਦੀ ਹੈ ਕਿ ਜਿੱਥੇ ‘ਰਿਸ਼ਤੇਦਾਰ ਲਫਜ਼ ਆ ਜਾਂਦਾ ਹੈ, ਉਹ ਲਫਜ਼ ਹੀ ਮੈਨੂੰ ਪਸੰਦ ਨਹੀਂ”। ਨੀਰੂ ਬਾਜਵਾ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦੇ ਰਹੇ ਹਨ । 


ਨੀਰੂ ਬਾਜਵਾ ਦਾ ਵਰਕ ਫ੍ਰੰਟ 

ਨੀਰੂ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।ਉਹ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ । ਉਨ੍ਹਾਂ ਦੀਆਂ ਫ਼ਿਲਮਾਂ ‘ਕਲੀ ਜੋਟਾ’, ‘ਸ਼ਾਇਰ’ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।


ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਜੁਆਕ’ ਰਿਲੀਜ਼ ਹੋਈ ਹੈ।ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਨੀਰੂ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਤੋਂ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਦਾ ਰੁਖ ਕੀਤਾ।ਉਹ ਸਭ ਤੋਂ ਪਹਿਲਾਂ ਬਤੌਰ ਮਾਡਲ ਕਮਲਹੀਰ ਦੇ ਗੀਤ ਕੁੜੀਏ ਨੀ ਸੱਗੀ ਫੁੱਲ ਵਾਲੀਏ ‘ਚ ਨਜ਼ਰ ਆਏ ਸਨ। 


© Copyright Galactic Television & Communications Pvt. Ltd. 2026. All rights reserved.