ਨੀਰੂ ਬਾਜਵਾ ਨੇ ਜੁੜਵਾ ਧੀਆਂ ਆਲੀਆ ਤੇ ਅਕੀਰਾ ਦਾ ਮਨਾਇਆ ਜਨਮ ਦਿਨ, ਜਸ਼ਨ ਦਾ ਵੀਡੀਓ ਕੀਤਾ ਸਾਂਝਾ
ਨੀਰੂ ਬਾਜਵਾ ਦੀਆਂ ਜੁੜਵਾ ਧੀਆਂ ਆਲੀਆ ਤੇ ਅਕੀਰਾ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ।ਜਿਸ ‘ਚ ਉਹ ਆਪਣੇ ਪਰਿਵਾਰ ਦੇ ਨਾਲ ਦੋਵਾਂ ਧੀਆਂ ਦੇ ਜਨਮ ਦਿਨ ‘ਤੇ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।
ਨੀਰੂ ਬਾਜਵਾ (Neeru Bajwa) ਦੀਆਂ ਜੁੜਵਾ ਧੀਆਂ ਆਲੀਆ ਤੇ ਅਕੀਰਾ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ।ਜਿਸ ‘ਚ ਉਹ ਆਪਣੇ ਪਰਿਵਾਰ ਦੇ ਨਾਲ ਦੋਵਾਂ ਧੀਆਂ ਦੇ ਜਨਮ ਦਿਨ ‘ਤੇ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਨੀਰੂ ਬਾਜਵਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਜਾਦੂ ਭਰੇ ਛੇ ਸਾਲ, ਚਮਤਕਾਰ…ਮੈਂ ਆਪਣੀਆਂ ਸ਼ਹਿਜ਼ਾਦੀਆਂ ਦਾ ਅੱਜ ਜਨਮ ਦਿਨ ਮਨਾ ਰਹੀ ਹਾਂ।
_0e217590db0168aed0477760b7901449_1280X720.webp)
ਸਾਡੇ ਆਲੇ ਦੁਆਲੇ ਸਭ ਤੋਂ ਮਜ਼ਬੂਤ ਮਹਿਲਾਵਾਂ ਮੇਰੀਆਂ ਨਨਾਣਾਂ, ਭਤੀਜੀ, ਮਾਂ ਤੇ ਸੱਸ…ਅਤੇ ਮੇਰਾ ਭਤੀਜਾ ਪ੍ਰਿੰਸ ਵੀਰ….ਜਿਸ ਨੂੰ ਇੱਥੇ ਵੇਖ ਕੇ ਮੈਂ ਬਹੁਤ ਖੁਸ਼ ਹਾਂ”।ਆਲੀਆ ਤੇ ਅਕੀਰਾ ਦੇ ਜਨਮ ਦਿਨ ‘ਤੇ ਨੀਰੂ ਬਾਜਵਾ ਦੇ ਵੱਲੋਂ ਇੱਕ ਪਾਰਟੀ ਰੱਖੀ ਗਈ । ਜਿਸ ‘ਚ ਸਾਰਾ ਪਰਿਵਾਰ ਸ਼ਾਮਿਲ ਹੋਇਆ ।ਜਿਉਂ ਹੀ ਨੀਰੂ ਬਾਜਵਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਨੀਰੂ ਬਾਜਵਾ ਦਾ ਵਰਕ ਫ੍ਰੰਟ
ਨੀਰੂ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੀ ਫ਼ਿਲਮ ‘ਕਲੀ ਜੋਟਾ’, ‘ਸ਼ਾਇਰ’ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਨੀਰੂ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਤੋਂ ਕੀਤੀ ਸੀ ਅਤੇ ਇਸ ਤੋਂ ਬਾਅਦ ੳੇੁਸਨੇ ਪੰਜਾਬੀ ਇੰਡਸਟਰੀ ਦਾ ਰੁਖ ਕੀਤਾ ਅਤੇਵ ਸ਼ੁਰੂਆਤ ‘ਕੁੜੀਏ ਨੀ ਸੱਗੀ ਫੁੱਲ ਵਾਲੀਏ’ ਗੀਤ ‘ਚ ਬਤੌਰ ਮਾਡਲ ਕੀਤੀ ਸੀ।