ਨਰੇਸ਼ ਕਥੂਰੀਆ ਦੀ ਧੀ ਨੇ ਕਿਹਾ ‘ਮੈਂ ਇਸ ਸਟੂਡੈਂਟ ਨੂੰ ਕਦੋਂ ਤੋਂ ਤੈਰਾਕੀ ਸਿਖਾ ਰਹੀ ਹਾਂ…ਪਰ ਇਹ ਹਾਲੇ ਤੱਕ ਸਿੱਖ ਨਹੀਂ ਪਾਏ’

ਨਰੇਸ਼ ਕਥੂਰੀਆ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਵੈਕੇਸ਼ਨ ‘ਤੇ ਹਨ। ਜਿਸ ਦੀਆਂ ਤਸਵੀਰਾਂ ਤੇ ਵੀਡੀਓ ਵੀ ਉਹ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰ ਰਹੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਤੇ ਵੀਡੀਓ ਸਾਂਝੇ ਕੀਤੇ ਹਨ ।

By  Shaminder Kaur Kaler June 23rd 2026 05:20 PM

 ਨਰੇਸ਼ ਕਥੂਰੀਆ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਵੈਕੇਸ਼ਨ ‘ਤੇ ਹਨ। ਜਿਸ ਦੀਆਂ ਤਸਵੀਰਾਂ ਤੇ ਵੀਡੀਓ ਵੀ ਉਹ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰ ਰਹੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਤੇ ਵੀਡੀਓ ਸਾਂਝੇ ਕੀਤੇ ਹਨ । ਜਿਨ੍ਹਾਂ ‘ਚ ਉਹ ਆਪਣੇ ਪਰਿਵਾਰ ਦੇ ਨਾਲ ਵੈਕੇਸ਼ਨ ‘ਤੇ ਇਨਜੁਆਏ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।


ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨਰੇਸ਼ ਕਥੂਰੀਆ ਸਵਿਮਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੀ ਧੀ ਕਹਿੰਦੀ ਹੈ ਕਿ ਮੈਂ ਜਿਸ ਵੇਲੇ ਨਿਊਯਾਰਕ ‘ਚ ਸੀ । ਉਸ ਵੇਲੇ ਤੋਂ ਇਨ੍ਹਾਂ ਨੂੰ ਤੈਰਾਕੀ ਸਿਖਾ ਰਹੀ ਹਾਂ। ਪਰ ਹਾਲੇ ਤੱਕ ਇਸ ਸਟੂਡੈਂਟ ਨੂੰ ਤੈਰਨਾ ਨਹੀਂ ਆਇਆ ।


ਜੇ ਇਹੀ ਹਾਲ ਰਿਹਾ ਤਾਂ ਮੇਰੀ ਅਕੈਡਮੀ ਕਿਵੇਂ ਚੱਲੇਗੀ। ਨਰੇਸ਼ ਕਥੂਰੀਆ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਨਰੇਸ਼ ਕਥੂਰੀਆ ਵਧੀਆ ਅਦਾਕਾਰ, ਰਾਈਟਰ ਹਨ ਅਤੇ ਉਨ੍ਹਾਂ ਦੀ ਫ਼ਿਲਮ ‘ਕੈਰੀ ਆਨ ਜੱਟਾ-੪’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। 

© Copyright Galactic Television & Communications Pvt. Ltd. 2026. All rights reserved.