ਪੁੱਤ ਸਿੱਧੂ ਮੂਸੇਵਾਲਾ ਦੀ ਪੇਂਟਿੰਗ ਨੂੰ ਵੇਖ ਕੇ ਭਾਵੁਕ ਹੋਈ ਮਾਂ ਚਰਨ ਕੌਰ, ਵੀਡੀਓ ਹੋ ਰਿਹਾ ਵਾਇਰਲ

ਸਿੱਧੂ ਮੂਸੇਵਾਲਾ ਦੀ ਮਾਂ ਅਕਸਰ ਆਪਣੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ। ਸਿੱਧੂ ਮੂਸੇਵਾਲਾ ਦਾ ਇੱਕ ਫੈਨ ਉਸ ਦੀ ਪੇਂਟਿੰਗ ਬਣਾ ਕੇ ਮਾਤਾ ਚਰਨ ਕੌਰ ਕੋਲ ਪਹੁੰਚਿਆ । ਜਿਸ ਨੂੰ ਵੇਖ ਕੇ ਮਾਤਾ ਚਰਨ ਕੌਰ ਭਾਵੁਕ ਹੋ ਗਏ।

By  Shaminder Kaur Kaler December 29th 2025 07:03 PM

ਸਿੱਧੂ ਮੂਸੇਵਾਲਾ (Sidhu Moose wala) ਦੀ ਮਾਂ ਅਕਸਰ ਆਪਣੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ। ਸਿੱਧੂ ਮੂਸੇਵਾਲਾ ਦਾ ਇੱਕ ਫੈਨ ਉਸ ਦੀ ਪੇਂਟਿੰਗ ਬਣਾ ਕੇ ਮਾਤਾ ਚਰਨ ਕੌਰ ਕੋਲ ਪਹੁੰਚਿਆ । ਜਿਸ ਨੂੰ ਵੇਖ ਕੇ ਮਾਤਾ ਚਰਨ ਕੌਰ ਭਾਵੁਕ ਹੋ ਗਏ। ਇਸ ਤੋਂ ਬਾਅਦ ਉਸ ਨੇ ਛੋਟੇ ਸਿੱਧੂ ਮੂਸੇਵਾਲਾ ਦੀ ਤਸਵੀਰ ਵੀ ਬਣਾਈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮਾਂ ਉਸ ਨੂੰ ਕਿੰਨਾ ਪਿਆਰ ਕਰਦੇ ਸਨ ।


ਭਰ ਜਵਾਨੀ ‘ਚ ਆਪਣੇ ਪੁੱਤਰ ਦੀ ਮੌਤ ਨੂੰ ਮਾਂ ਹਾਲੇ ਵੀ ਭੁਲਾ ਨਹੀਂ ਸਕੀ ਹੈ। ਹਾਲਾਂਕਿ ਪੋਤਰੇ ਪੋਤਰੀਆਂ ਖਿਡਾਉਣ ਦੀ ਉਮਰ ‘ਚ ਮਾਂ ਨੇ ਫਿਰ ਤੋਂ ਛੋਟੇ ਸ਼ੁਭ ਨੂੰ ਜਨਮ ਦਿੱਤਾ ਤਾਂ ਕਿ ਹਵੇਲੀ ਨੂੰ ਉਸ ਦਾ ਵਾਰਿਸ ਮਿਲ ਸਕੇ । ਕਿਉਂਕਿ ਸਿੱਧੂ ਮੂਸੇਵਾਲਾ ਉਸ ਦਾ ਇੱਕਲੌਤਾ ਪੁੱਤਰ ਸੀ । 

ਸਿੱਧੂ ਮੂਸੇਵਾਲਾ ਦਾ ਹੋਇਆ ਸੀ ਕਤਲ

ਸਿੱਧੂ ਮੂਸੇਵਾਲਾ ਦਾ ਕੁਝ ਸਮਾਂ ਪਹਿਲਾਂ ਕਤਲ ਕਰ ਦਿੱਤਾ ਸੀ । ਪਿੰਡ ਜਵਾਹਰਕੇ ਦੇ ਕੋਲ ਸਿੱਧੂ ਮੂਸੇਵਾਲਾ ਜਦੋਂ ਆਪਣੀ ਬਿਮਾਰ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਆਪਣੀ ਥਾਰ ‘ਚ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਸਿੱਧੂ ਮੂਸੇਵਾਲਾ ਦਾ ਪਿੱਛਾ ਕਰ ਰਹੇ ਬਦਮਾਸ਼ਾਂ ਨੇ ਪਿੰਡ ਜਵਾਹਰਕੇ ਦੇ ਕੋਲ ਚਾਰੇ ਪਾਸਿਓਂ ਘੇਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ । 

ਦੇਸ਼ ਦੁਨੀਆ ‘ਚ ਕਮਾਇਆ ਨਾਮ 

ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਬੇਸ਼ੱਕ ਬਹੁਤ ਛੋਟੀ ਸੀ, ਪਰ ਉਸ ਨੇ ਆਪਣੇ ਗੀਤਾਂ ਦੇ ਜ਼ਰੀਏ ਪੂਰੀ ਦੁਨੀਆ ‘ਚ ਨਾਮਣਾ ਖੱਟਿਆ ਸੀ ।ਛੋਟੇ ਜਿਹੇ ਕਰੀਅਰ ‘ਚ ਉਸ ਨੇ ਜੋ ਜਗ੍ਹਾ ਸਰੋਤਿਆਂ ਦੇ ਦਿਲਾਂ ‘ਚ ਬਣਾਈ ਸੀ, ਉਹ ਜਗ੍ਹਾ ਬਨਾਉਣ ਦੇ ਲਈ ਕਈ ਵਾਰ ਲੋਕਾਂ ਨੂੰ ਸਾਰੀ ਉਮਰ ਲੱਗ ਜਾਂਦੀ ਹੈ।  

Related Post

ਬਾਲੀਵੁੱਡ ਕਲਾਕਾਰਾਂ ਨੂੰ ਵੀ ਪਸੰਦ ਆਈ ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਦੀ ਫ਼ਿਲਮ ‘ਕੈਰੀ ਆਨ ਜੱਟਾ-4’
ਨਿੱਕੇ ਸਿੱਧੂ ਦੇ ਘਰ ਪਹੁੰਚੀ ਸੋਸ਼ਲ ਮੀਡੀਆ ਸਟਾਰ ਕਿਰਨਦੀਪ, ਛੋਟੇ ਸ਼ੁਭ ਨੇ ਦਿੱਤਾ ਪਿਆਰਾ ਜਿਹਾ ਗਿਫਟ
ਅੰਸ਼ੁਲਾ ਕਪੂਰ ਨੇ ਪ੍ਰੀ-ਵੈਡਿੰਗ ਦੌਰਾਨ ਸਿਰ ‘ਤੇ ਲਿਆ ਫੁਲਕਾਰੀ ਦੁੱਪਟਾ, ਕਿਹਾ ‘ਪੰਜਾਬੀ ਕੁੜੀ ਹੋਣ ਦੇ ਨਾਤੇ ਮੈਂ ਚਾਹੁੰਦੀ ਸੀ ਕਿ ਜਸ਼ਨਾਂ ਦਾ ਪਹਿਲੀ ਲੁੱਕ ਮੇਰੀਆਂ ਜੜ੍ਹਾਂ ਨਾਲ ਜੁੜੀ ਹੋਵੇ’
ਕੇਤਨ ਅਗਰਵਾਲ ਕਤਲ ਕੇਸ ‘ਚ ਹਿਨਾ ਖ਼ਾਨ ਨੇ ਦਿੱਤਾ ਪ੍ਰਤੀਕਰਮ, ਕਿਹਾ ‘ਅੱਜ ਕੱਲ ਦੇ ਸਮੇਂ ‘ਚ ਸੱਚ ਕਹਿਣਾ ਕਿੰਨਾ ਮੁਸ਼ਕਿਲ’
ਅਮਰਿੰਦਰ ਗਿੱਲ ਦੇ ਫੈਨਸ ਦੇ ਲਈ ਖੁਸ਼ਖਬਰੀ, ਨਵੇਂ ਗੀਤ ‘ਕੌਫੀ’ ਦੇ ਨਾਲ ਦਰਸ਼ਕਾਂ ‘ਚ ਹੋਣਗੇ ਹਾਜ਼ਰ
ਪੀਰ ਬਾਬਾ ਦੀ ਦਰਗਾਹ ‘ਤੇ ਜੈਸਮੀਨ ਜੱਸੀ ਤੇ ਦੀਪ ਢਿੱਲੋਂ ਨੇ ਟੇਕਿਆ ਮੱਥਾ, ਵੀਡੀਓ ਹੋ ਰਿਹਾ ਵਾਇਰਲ

© Copyright Galactic Television & Communications Pvt. Ltd. 2026. All rights reserved.