ਕੇ. ਐੱਸ. ਮੱਖਣ ਦੇ ਨਾਲ ਮੱਟ ਸ਼ੇਰੋਂਵਾਲਾ ਨੇ ਸਾਂਝਾ ਕਿੱਸਾ ‘ਸੇਮ ਸਾਈਜ਼ ਆ ਨੀ ਪਤਲੋ’ ਦੇ ਗਾਣੇ ਦੇ ਸਮੇਂ ਦਾ ਕਿੱਸਾ
ਮੱਟ ਸ਼ੇਰੋਂਵਾਲਾ ਦੇ ਨਾਲ ਕੇ.ਐੱਸ. ਮੱਖਣ ਨੇ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਮੱਟ ਸ਼ੇਰੋਂਵਾਲਾ ਨੇ ਕੇ.ਐੱਸ ਮੱਖਣ ਦੇ ਨਾਲ ਇੱਕ ਕਿੱਸਾ ਸਾਂਝਾ ਕੀਤਾ ਹੈ। ਇਹ ਕਿੱਸਾ ਉਸ ਵੇਲੇ ਦਾ ਹੈ, ਜਦੋਂ ਗਾਇਕ ਕੇ.ਐੱਸ ਮੱਖਣ ਦਾ ਗੀਤ ‘ਸੇਮ ਸਾਈਜ਼’ ਰਿਲੀਜ਼ ਹੋਇਆ ਸੀ।
ਮੱਟ ਸ਼ੇਰੋਂਵਾਲਾ ਦੇ ਨਾਲ ਕੇ.ਐੱਸ. ਮੱਖਣ ਨੇ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਮੱਟ ਸ਼ੇਰੋਂਵਾਲਾ ਨੇ ਕੇ.ਐੱਸ ਮੱਖਣ ਦੇ ਨਾਲ ਇੱਕ ਕਿੱਸਾ ਸਾਂਝਾ ਕੀਤਾ ਹੈ। ਇਹ ਕਿੱਸਾ ਉਸ ਵੇਲੇ ਦਾ ਹੈ, ਜਦੋਂ ਗਾਇਕ ਕੇ.ਐੱਸ ਮੱਖਣ ਦਾ ਗੀਤ ‘ਸੇਮ ਸਾਈਜ਼’ ਰਿਲੀਜ਼ ਹੋਇਆ ਸੀ। ਮੱਟ ਸ਼ੇਰੋਂਵਾਲਾ ਨੇ ਕਿਹਾ ਕਿ ਇੱਕ ਵਾਰ ਅਸੀਂ ਫ਼ਿਲਮ ਦੀ ਪ੍ਰਮੋਸ਼ਨ ਦੇ ਲਈ ਗਏ ਤਾਂ ਉੱਥੇ ਪੱਤਰਕਾਰ ਜਿਸ ਦਾ ਵਜ਼ਨ ਮਸਾਂ ਵੀਹ ਕਿੱਲੋ ਸੀ, ਸਾਨੂੰ ਪੁੱਛਣ ਲੱਗ ਪਿਆ ‘ਤੂੰ ਦੱਸ ਏਨਾ ਵੱਡਾ ਡੌਲਾ ਕਿਸੇ ਦਾ ਹੁੰਦਾ ਹੈ,ਸੇਮ ਸਾਈਜ਼ ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ’ ਜਿਸ ‘ਤੇ ਮੱਟ ਸ਼ੇਰੋਂਵਾਲਾ ਕਹਿੰਦੇ ਹਨ ਕਿ ‘ਮੈਂ ਤੇਰੀ ਗੱਲ ਨਹੀਂ ਕਰਦਾ ਤੇਰਾ ਨੀ ਹੋਣਾ, ਪਰ ਕੇ.ਐੱਸ ਮੱਖਣ ਦਾ ਜ਼ਰੂਰ ਹੋਵੇਗਾ’।
_4cad3d9e6fa12b73a63f5a09a8f39fe8_1280X720.webp)
ਜਿਸ ‘ਤੇ ਕੇ.ਐੱਸ ਮੱਖਣ ਹੱਸਣ ਲੱਗ ਪੈਂਦੇ ਹਨ ।ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਕੇ.ਐੱਸ ਮੱਖਣ ਇਨ੍ਹੀਂ ਦਿਨੀਂ ਸਿਆਸਤ ‘ਚ ਸਰਗਰਮ ਹਨ।

ਇਸ ਦੇ ਨਾਲ ਹੀ ਉਹ ਗਾਇਕੀ ਦੇ ਖੇਤਰ ‘ਚ ਵੀ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ। ਪਰ ਉਨ੍ਹਾਂ ਦਾ ਪੁੱਤਰ ਕਬੱਡੀ ਦੇ ਮੈਦਾਨ ‘ਚ ਜ਼ੋਰ ਅਜ਼ਮਾਇਸ਼ ਕਰਦਾ ਹੋਇਆ ਨਜ਼ਰ ਆਉਂਦਾ ਹੈ।