ਮਨਕਿਰਤ ਔਲਖ ਨੇ ਨਰੇਸ਼ ਖਰੜ ਵਾਲਾ ਦੇ ਨਾਲ ਸਾਂਝਾ ਕੀਤਾ ਵੀਡੀਓ, ਪ੍ਰਿੰਸ ਖਰੜ ਵਾਲੇ ਨੇ ਕਰਕੇ ਦਿਖਾਈ ਐਕਟਿੰਗ
ਮਨਕਿਰਤ ਔਲਖ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਨਰੇਸ਼ ਖਰੜ ਵਾਲਾ ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਪ੍ਰਿੰਸ ਖਰੜ ਵਾਲਾ ਮਨਕਿਰਤ ਔਲਖ ਨੂੰ ਐਕਟਿੰਗ ਕਰਕੇ ਦਿਖਾ ਰਹੇ ਹਨ ।
ਮਨਕਿਰਤ ਔਲਖ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਨਰੇਸ਼ ਖਰੜ ਵਾਲਾ ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਪ੍ਰਿੰਸ ਖਰੜ ਵਾਲਾ ਮਨਕਿਰਤ ਔਲਖ ਨੂੰ ਐਕਟਿੰਗ ਕਰਕੇ ਦਿਖਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਪ੍ਰਿੰਸ ਖਰੜ ਵਾਲਾ ਤੇ ਮਨਕਿਰਤ ਔਲਖ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
_c84827694ade1a96ebc20b5b7c72dc60_1280X720.webp)
ਦੱਸ ਦਈਏ ਕਿ ਪ੍ਰਿੰਸ ਖਰੜ ਵਾਲਾ ਨੂੰ ਮਨਕਿਰਤ ਔਲਖ ਨੇ ਮਕਾਨ ਬਨਾਉਣ ਦੇ ਲਈ ਨਕਦ ਰਾਸ਼ੀ ਵੀ ਦਿੱਤੀ ਹੈ। ਪ੍ਰਿੰਸ ਖਰੜ ਵਾਲਾ ਕਾਫੀ ਪ੍ਰਸਿੱਧ ਹੈ ਅਤੇ ਅਕਸਰ ਉਹ ਆਪਣੀਆਂ ਵੀਡੀਓਜ਼ ਸ਼ੇਅਰ ਕਰਦਾ ਰਹਿੰਦਾ ਹੈ।ਸੋਸ਼ਲ ਮੀਡੀਆ ‘ਤੇ ਉਸ ਦੇ ਲੱਖਾਂ ਦੀ ਗਿਣਤੀ ‘ਚ ਫਾਲੋਵਰਸ ਹਨ।

ਮਨਕਿਰਤ ਔਲਖ ਦਾ ਵਰਕ ਫ੍ਰੰਟ
ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਹੁਣ ਤੱਕ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ਅਤੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ। ਉਹ ਆਪਣੀ ਦਰਿਆ ਦਿਲੀ ਦੇ ਲਈ ਵੀ ਜਾਣੇ ਜਾਂਦੇ ਹਨ। ਉਹ ਅਕਸਰ ਲੋਕਾਂ ਦੀ ਸੇਵਾ ਕਰਦੇ ਹੋਏ ਦਿਖਾਈ ਦਿੰਦੇ ਹਨ । ਪੰਜਾਬ ‘ਚ ਬੀਤੇ ਸਾਲ ਆਏ ਹੜ੍ਹਾਂ ਦੇ ਦੌਰਾਨ ਦਿਲ ਖੋਲ੍ਹ ਕੇ ਉਨ੍ਹਾਂ ਨੇ ਲੋਕਾਂ ਦੀ ਸੇਵਾ ਕੀਤੀ ਸੀ ।ਇਸ ਤੋਂ ਇਲਾਵਾ ਅਕਸਰ ਹੀ ਉਹ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ।