ਵਕੀਲ ਤੇ ਸੋਸ਼ਲ ਮੀਡੀਆ ਸਟਾਰ ਹਰਵਿੰਦਰ ਕੌਰ ਰੂਬੀ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ
ਵਕੀਲ ਤੇ ਸੋਸ਼ਲ ਮੀਡੀਆ ਸਟਾਰ ਹਰਵਿੰਦਰ ਕੌਰ ਰੂਬੀ ਦੇ ਰੋਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਦੇ ਕਈ ਵੀਡੀਓਜ਼ ਵੀ ਹਰਵਿੰਦਰ ਕੌਰ ਰੂਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਹਰਵਿੰਦਰ ਕੌਰ ਰੂਬੀ ਆਪਣੇ ਹੋਣ ਵਾਲੇ ਪਤੀ ਦੇ ਨਾਲ ਐਂਟਰੀ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਪਰਿਵਾਰ ਵਾਲੇ ਦੋਸਤ ਤੇ ਮਿੱਤਰ ਜੋੜੀ ਨੂੰ ਵੇਖ ਰਹੇ ਹਨ ।

ਸੋਸ਼ਲ ਮੀਡੀਆ ‘ਤੇ ਦੋਵਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਹਰਵਿੰਦਰ ਕੌਰ ਰੂਬੀ ਆਪਣੇ ਮੰਗੇਤਰ ਦੇ ਨਾਲ ਬੈਠੀ ਹੋਈ ਹੈ ਅਤੇ ਨਾਲ ਉਸ ਦੇ ਮੰਗੇਤਰ ਦਾ ਭਰਾ ਵੀ ਬੈਠਾ ਹੋੋਇਆ ਹੈ।
ਹਰਵਿੰਦਰ ਕੌਰ ਰੂਬੀ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਆਖਿਰਕਾਰ ਉਹ ਦਿਨ ਆ ਹੀ ਗਿਆ। ਜਿਸ ਦੀ ਮੈਂ ਉਡੀਕ ਕਰ ਰਹੀ ਸੀ, ਉਹ ਦਿਨ ਆ ਹੀ ਗਿਆ ।ਅੱਜ ਇੱਕ ਨਵਾਂ ਅਧਿਆਇ ਸ਼ੁਰੂ ਹੁੰਦਾ ਹੈ ਅਤੇ ਇਸ ਤੋਂ ਜ਼ਿਆਦਾ ਹੋਰ ਮੈਂ ਸ਼ੁਕਰਗੁਜ਼ਾਰ ਨਹੀਂ ਹੋ ਸਕਦੀ।ਇੱਥੇ ਹਮੇਸ਼ਾ ਦੇ ਲਈ ਬੇਅੰਤ ਪਿਆਰ ਅਤੇ ਸੁੰਦਰ ਯਾਦਾਂ ਹਨ”।ਦੱਸ ਦਈਏ ਕਿ ਹਰਵਿੰਦਰ ਕੌਰ ਰੂਬੀ ਦੇਸ਼ ਦੀ ਸਭ ਤੋਂ ਛੋਟੇ ਕੱਦ ਦੇ ਵਕੀਲ ਹਨ। ਪਿਛਲੇ ਲੰਮੇ ਸਮੇਂ ਤੋਂ ਮਾਪੇ ਉਨ੍ਹਾਂ ਦੇ ਲਈ ਵਰ ਲੱਭ ਰਹੇ ਸਨ ਅਤੇ ਬੀਤੇ ਦਿਨੀਂ ਉਨ੍ਹਾਂ ਨੂੰ ਆਪਣਾ ਹੋਣ ਵਾਲਾ ਹਮਸਫ਼ਰ ਮਿਲ ਗਿਆ ਹੈ।