ਜੈ ਰੰਧਾਵਾ ਨੇ ਕਿਹਾ ਵਾਹਿਗੁਰੂ ਨੇ ਮੈਨੂੰ ਦਿੱਤਾ ਹੈ ਦੂਜੀ ਵਾਰ ਮੌਕਾ, ‘ਇਸ਼ਕਨਾਮਾ’ ਫ਼ਿਲਮ ਦੇ ਸ਼ੂਟ ਦੇ ਦੌਰਾਨ ਹੋਏ ਸਨ ਜ਼ਖਮੀ
ਜੈ ਰੰਧਾਵਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਨੋਟ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਪ੍ਰਮਾਤਮਾ ਨੇ ਮੈਨੂੰ ਦੂਜਾ ਮੌਕਾ ਦਿੱਤਾ ਹੈ ਫ਼ਿਲਮ ‘ਇਸ਼ਕਨਾਮਾ’ ਦੀ ਸ਼ੂਟਿੰਗ ਦੇ ਦੌਰਾਨ । ਮੈਂ ਪ੍ਰਮਾਮਤਾ ‘ਚ ਵਿਸ਼ਵਾਸ਼ ਰੱਖਦਾ ਹਾਂ ਅਤੇ ਪ੍ਰਮਾਤਮਾ ਉਨ੍ਹਾਂ ਲੋਕਾਂ ਨੂੰ ਚੁਣਦਾ ਹੈ ਅਤੇ ਉਨ੍ਹਾਂ ਨਾਲ ਅਜਿਹਾ ਕਰਦਾ ਹੈ।
ਜੈ ਰੰਧਾਵਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਨੋਟ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਪ੍ਰਮਾਤਮਾ ਨੇ ਮੈਨੂੰ ਦੂਜਾ ਮੌਕਾ ਦਿੱਤਾ ਹੈ ਫ਼ਿਲਮ ‘ਇਸ਼ਕਨਾਮਾ’ ਦੀ ਸ਼ੂਟਿੰਗ ਦੇ ਦੌਰਾਨ । ਮੈਂ ਪ੍ਰਮਾਮਤਾ ‘ਚ ਵਿਸ਼ਵਾਸ਼ ਰੱਖਦਾ ਹਾਂ ਅਤੇ ਪ੍ਰਮਾਤਮਾ ਉਨ੍ਹਾਂ ਲੋਕਾਂ ਨੂੰ ਚੁਣਦਾ ਹੈ ਅਤੇ ਉਨ੍ਹਾਂ ਨਾਲ ਅਜਿਹਾ ਕਰਦਾ ਹੈ। ਪ੍ਰਮਾਤਮਾ ਨੇ ਮੈਨੂੰ ਚੁਣਿਆ ਇਹ ਉਸਦਾ ਮੌਕਾ ਨਹੀਂ ਹੁਕਮ ਹੈ’। ਜੈ ਰੰਧਾਵਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।ਜੈ ਰੰਧਾਵਾ ਇੱਕ ਸਟੰਟ ਸੀਨ ਕਰ ਰਹੇ ਸਨ ।

ਇਸੇ ਦੌਰਾਨ ਉਹ ਜ਼ਖਮੀ ਹੋ ਗਏ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਜੈ ਰੰਧਾਵਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਸ਼ੂਟਰ’ ਦੇ ਨਾਲ ਕੀਤੀ ਸੀ । ਪਰ ਇਸ ਫ਼ਿਲਮ ਨੂੰ ਰਿਲੀਜ਼ ਹੋਣ ‘ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਇਹ ਫ਼ਿਲਮ ਸੁੱਖਾ ਕਾਹਲਵਾਂ ਦੇ ਜੀਵਨ ‘ਤੇ ਅਧਾਰਿਤ ਸੀ ।

ਇਸ ਤੋਂ ਬਾਅਦ ਹੋਰ ਕਈ ਫ਼ਿਲਮਾਂ ਉਨ੍ਹਾਂ ਨੇ ਕੀਤੀਆਂ ਅਤੇ ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਸਰਾਹਿਆ ਗਿਆ ਸੀ ।ਜਲਦ ਹੀ ਉਹ ਸ਼ਹਿਨਾਜ਼ ਗਿੱਲ ਦੇ ਨਾਲ ਫ਼ਿਲਮ ‘ਇਸ਼ਕਨਾਮਾ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਹੋਰ ਕਈ ਕਲਾਕਾਰ ਵੀ ਉਨ੍ਹਾਂ ਦੇ ਨਾਲ ਨਜ਼ਰ ਆੳੇੁਣਗੇ ।