ਜੈਸਮੀਨ ਸੈਂਡਲਾਸ ਨੇ ‘ਇਨ ਆਂਖੋ ਕੀ ਮਸਤੀ ਨੇ’ ਗੀਤ ‘ਤੇ ਕੀਤੇ ਡਾਂਸ ਸਟੈਪਸ
ਜੈਸਮੀਨ ਸੈਂਡਲਾਸ ਜਿੱਥੇ ਵਧੀਆ ਗਾਇਕਾ ਹੈ, ਉੱਥੇ ਹੀ ਵਧੀਆ ਪਰਫਾਰਮਰ ਵੀ ਹੈ। ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।
ਜੈਸਮੀਨ ਸੈਂਡਲਾਸ (Jasmine Sandlas) ਜਿੱਥੇ ਵਧੀਆ ਗਾਇਕਾ ਹੈ, ਉੱਥੇ ਹੀ ਵਧੀਆ ਪਰਫਾਰਮਰ ਵੀ ਹੈ। ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕਾ ਬਾਲੀਵੁੱਡ ਫ਼ਿਲਮ ‘ਉਮਰਾਓ ਜਾਨ’ ਦੇ ਗੀਤ ‘ਇਨ ਆਂਖੋ ਕੀ ਮਸਤੀ’ ਗੀਤ ‘ਤੇ ਡਾਂਸ ਸਟੈਪਸ ਕਰਦੀ ਹੋਈ ਦਿਖਾਈ ਦੇ ਰਹੀ ਹੈ।

ਉਨ੍ਹਾਂ ਦੇ ਇਨ੍ਹਾਂ ਡਾਂਸ ਸਟੈਪਸ ਦੀ ਹਰ ਕੋਈ ਤਾਰੀਫ ਕਰਦਾ ਹੋਇਆ ਨਜ਼ਰ ਆ ਰਿਹਾ ਹੈ।ਫੈਨਸ ਨੇ ਵੀ ਹਾਰਟ ਵਾਲੇ ਇਮੋਜੀ ਪੋਸਟ ਕਰਦੇ ਹੋਏ ਜੈਮਸੀਨ ਦੀ ਤਾਰੀਫ਼ ਕੀਤੀ ਹੈ।

ਜੈਸਮੀਨ ਸੈਂਡਲਾਸ ਦਾ ਵਰਕ ਫ੍ਰੰਟ
ਜੈਸਮੀਨ ਸੈਂਡਲਾਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਜਾਈਏ ਸੱਜਣਾ’ ਰਿਲੀਜ਼ ਹੋਇਆ ਸੀ । ਫ਼ਿਲਮ ਧਰੁੰਧਰ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਹੈ।ਜੈਸਮੀਨ ਸੈਂਡਲਾਸ ਇਨ੍ਹੀਂ ਦਿਨੀਂ ਆਪਣੇ ਲਾਈਵ ਸ਼ੋਅ ‘ਚ ਵੀ ਰੁੱਝੀ ਹੋਈ ਹੈ। ਜਿਸ ‘ਚ ਉਹ ਆਪਣੀ ਜ਼ਬਰਦਸਤ ਪਰਫਾਰਮੈਂਸ ਦੇ ਨਾਲ ਸਰੋਤਿਆਂ ਦਾ ਦਿਲ ਜਿੱਤਦੀ ਹੋਈ ਨਜ਼ਰ ਆਈ ।