ਜੈਸਮੀਨ ਭਸੀਨ ਨਹੀਂ ਹੋਈ ਪੂਰੀ ਤਰ੍ਹਾਂ ਠੀਕ, ਕਿਹਾ ‘ਖਤਰਾ ਹਾਲੇ ਟਲਿਆ ਨਹੀਂ’

ਜੈਸਮੀਨ ਭਸੀਨ ਬੀਤੇ ਦਿਨੀਂ ਆਪਣੇ ਬੁਆਏ ਫ੍ਰੈਂਡ ਦੇ ਨਾਲ ਦੁਬਈ ‘ਚ ਆਪਣਾ ਜਨਮ ਦਿਨ ਮਨਾਉਣ ਦੇ ਲਈ ਗਈ ਸੀ। ਪਰ ਜੈਸਮੀਨ ਨੂੰ ਨਹੀਂ ਸੀ ਪਤਾ ਕਿ ਉੱਥੇ ਜਾ ਕੇ ਜਨਮ ਦਿਨ ਦੀ ਪਾਰਟੀ ਉਸ ਦੇ ਲਈ ਮੁਸੀਬਤ ਦਾ ਸਬਬ ਬਣ ਜਾਵੇਗੀ। ਜੈਸਮੀਨ ਉੱਥੇ ਬੀਮਾਰ ਹੋ ਗਈ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ।

By  Shaminder Kaur Kaler July 1st 2026 05:25 PM -- Updated: July 1st 2026 05:27 PM

ਜੈਸਮੀਨ ਭਸੀਨ ਬੀਤੇ ਦਿਨੀਂ ਆਪਣੇ ਬੁਆਏ ਫ੍ਰੈਂਡ ਦੇ ਨਾਲ ਦੁਬਈ ‘ਚ ਆਪਣਾ ਜਨਮ ਦਿਨ ਮਨਾਉਣ ਦੇ ਲਈ ਗਈ ਸੀ। ਪਰ ਜੈਸਮੀਨ ਨੂੰ ਨਹੀਂ ਸੀ ਪਤਾ ਕਿ ਉੱਥੇ ਜਾ ਕੇ ਜਨਮ ਦਿਨ ਦੀ ਪਾਰਟੀ ਉਸ ਦੇ ਲਈ ਮੁਸੀਬਤ ਦਾ ਸਬਬ ਬਣ ਜਾਵੇਗੀ। ਜੈਸਮੀਨ ਉੱਥੇ ਬੀਮਾਰ ਹੋ ਗਈ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ।ਜਿਸ ਤੋਂ ਬਾਅਦ ਪਤਾ ਲੱਗਿਆ ਕਿ ਜੈਸਮੀਨ ਨੂੰ ਅੰਤੜੀਆਂ ‘ਚ ਗੰਭੀਰ ਸੋਜਿਸ਼ ਹੈ।


ਅਦਾਕਾਰਾ ਨੇ ਆਪਣੀ ਹੈਲਥ ਅਪਡੇਟ ਸਾਂਝੀ ਕਰਦੇ ਹੋਏ ਦੱਸਿਆ ਕਿ ਹਾਲੇ ਵੀ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਨਹੀਂ ਹੈ। ਜੈਸਮੀਨ ਬੀਤੇ ਦਿਨ ਹੀ ਦੁਬਈ ਤੋਂ ਭਾਰਤ ਪਰਤ ਆਈ ਸੀ।ਹਾਲਾਂਕਿ ਅਦਾਕਾਰਾ ਦਾ ਕਹਿਣਾ ਹੈ ਕਿ ਦੁਬਈ ‘ਚ ਉਹ ਡਾਕਟਰਾਂ ਤੇ ਸਭ ਦੀ ਅਤਿ ਧੰਨਵਾਦੀ ਹੈ ਜਿਨ੍ਹਾਂ ਨੇ ਉਸ ਦੀ ਦੇਖਭਾਲ ਕੀਤੀ ।ਪਰ ਘਰ ਤਾਂ ਘਰ ਹੀ ਹੁੰਦਾ ਹੈ ਅਤੇ ਉਹ ਆਪਣੇ ਦੇਸ਼ ‘ਚ ਹੀ ਆਪਣਾ ਇਲਾਜ ਕਰਵਾਉਣਾ ਚਾਹੁੰਦੀ ਹੈ।

ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਫੈਨਸ ਤੇ ਚਾਹੁਣ ਵਾਲਿਆਂ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ। ਜਿਨ੍ਹਾਂ ਨੇ ਉਸ ਦੀ ਚੰਗੀ ਸਿਹਤ ਦੇ ਲਈ ਦੁਆਵਾਂ ਕੀਤੀਆਂ। 


ਜੈਸਮੀਨ ਭਸੀਨ ਦਾ ਵਰਕ ਫਰੰਟ 

ਜੈਸਮੀਨ ਭਸੀਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਜਿਸ ‘ਚ ਗਿੱਪੀ ਗਰੇਵਾਲ ਦੀ ਫ਼ਿਲਮ ‘ਹਨੀਮੂਨ’ ਵੀ ਸ਼ਾਮਿਲ ਹੈ। ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ। 

 

© Copyright Galactic Television & Communications Pvt. Ltd. 2026. All rights reserved.