ਜਸਬੀਰ ਜੱਸੀ ਨੇ ਯੁਵਰਾਜ ਸਿੰਘ ਦੇ ਐਨਜੀਓ ਦੇ ਲਾਂਚ ਦੇ ਮੌਕੇ ‘ਤੇ ਸੈਨ-ਫਰਾਂਸਿਸਕੋ ‘ਚ ਰੱਖੇ ਪ੍ਰੋਗਰਾਮ ‘ਚ ਲਾਈ ਰੌਣਕ

ਸੈਨ ਫਰਾਂਸਿਸਕੋ ‘ਚ ਯੁਵਰਾਜ ਸਿੰਘ ਨੇ ਆਪਣੇ ਐਨਜੀਓ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਤੇ ਯੁਵਰਾਜ ਸਿੰਘ ਨੇ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ । ਜਿਸ ‘ਚ ਗਾਇਕ ਜਸਬੀਰ ਜੱਸੀ ਨੇ ਪਰਫਾਰਮ ਕੀਤਾ ।ਜਿਸ ਦੀ ਜਾਣਕਾਰੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।

By  Shaminder Kaur Kaler July 1st 2026 02:37 PM

ਸੈਨ ਫਰਾਂਸਿਸਕੋ ‘ਚ ਯੁਵਰਾਜ ਸਿੰਘ ਨੇ ਆਪਣੇ ਐਨਜੀਓ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਤੇ ਯੁਵਰਾਜ ਸਿੰਘ ਨੇ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ । ਜਿਸ ‘ਚ ਗਾਇਕ ਜਸਬੀਰ ਜੱਸੀ ਨੇ ਪਰਫਾਰਮ ਕੀਤਾ ।ਜਿਸ ਦੀ ਜਾਣਕਾਰੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ “ਯੁਵਰਾਜ ਵੀਰ ਨੇ ਇਨਸਾਨੀਅਤ ਦੀ ਸੇਵਾ ਵਾਸਤੇ ਯੂਵੀਕੈਨ ਐਨਜੀਓ ਸੈਨ-ਫਰਾਂਸਿਸਕੋ ‘ਚ ਸ਼ੁਰੂ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਯੁਵਰਾਜ ਸਿੰਘ ਨੂੰ ਇਸ ਐਨਜੀਓ ਦੇ ਸ਼ੁਰੂ ਕਰਨ ਤੇ ਵਧਾਈ ਵੀ ਦਿੱਤੀ ਹੈ। 


ਜਸਬੀਰ ਜੱਸੀ ਦਾ ਵਰਕ ਫ੍ਰੰਟ 

ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । ਉਹ ਗੀਤਾਂ ਦੇ ਨਾਲ-ਨਾਲ ਫ਼ਿ। ਲਮਾਂ ‘ਚ ਵੀ ਸਰਗਰਮ ਹਨ ਅਤੇ ਜਲਦ ਹੀ ਉਹ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ ।

ਜਸਬੀਰ ਜੱਸੀ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ। ਉਹ ਅਕਸਰ ਭਖਦੇ ਮੁੱਦਿਆਂ ‘ਤੇ ਆਪਣੀ ਰਾਇ ਰੱਖਦੇ ਹਨ ।


© Copyright Galactic Television & Communications Pvt. Ltd. 2026. All rights reserved.