ਕੇਤਨ ਅਗਰਵਾਲ ਕਤਲ ਕੇਸ ‘ਚ ਹਿਨਾ ਖ਼ਾਨ ਨੇ ਦਿੱਤਾ ਪ੍ਰਤੀਕਰਮ, ਕਿਹਾ ‘ਅੱਜ ਕੱਲ ਦੇ ਸਮੇਂ ‘ਚ ਸੱਚ ਕਹਿਣਾ ਕਿੰਨਾ ਮੁਸ਼ਕਿਲ’

ਕੇਤਨ ਅਗਰਵਾਲ ਕਤਲ ਮਾਮਲੇ ਨੂੰ ਲੈ ਕੇ ਦੇਸ਼ ਦੇ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ ਅਤੇ ਹੁਣ ਸੀਆ ਗੋਇਲ ਦੀ ਹਰ ਪਾਸੇ ਨਿੰਦਿਆ ਹੋ ਰਹੀ ਹੈ ਕਿ ਉਸ ਨੇ ਆਪਣੇ ਬੁਆਏ ਫ੍ਰੈਂਡ ਦੇ ਨਾਲ ਰਲ ਕੇ ਆਪਣੇ ਮੰਗੇਤਰ ਦਾ ਕਤਲ ਕਿਉਂ ਕਰਵਾਇਆ।

By  Shaminder Kaur Kaler June 25th 2026 03:00 PM

ਕੇਤਨ ਅਗਰਵਾਲ ਕਤਲ ਮਾਮਲੇ ਨੂੰ ਲੈ ਕੇ ਦੇਸ਼ ਦੇ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ ਅਤੇ ਹੁਣ ਸੀਆ ਗੋਇਲ ਦੀ ਹਰ ਪਾਸੇ ਨਿੰਦਿਆ ਹੋ ਰਹੀ ਹੈ ਕਿ ਉਸ ਨੇ ਆਪਣੇ ਬੁਆਏ ਫ੍ਰੈਂਡ ਦੇ ਨਾਲ ਰਲ ਕੇ ਆਪਣੇ ਮੰਗੇਤਰ ਦਾ ਕਤਲ ਕਿਉਂ ਕਰਵਾਇਆ। ਇਸ ਦੇ ਨਾਲ ਹੀ ਹੋਰ ਵੀ ਕਈ ਸਵਾਲ ਉਸ ‘ਤੇ ਚੁੱਕੇ ਜਾ ਰਹੇ ਹਨ ਕਿ ਆਖਿਰ ਏਨੇ ਅਮੀਰ ਹੋਣ ਦੇ ਬਾਵਜੂਦ ਵੀ ਉਸ ਨੇ ਆਪਣੇ ਹੋਣ ਵਾਲੇ ਪਤੀ ਦਾ ਕਤਲ ਕਿਉਂ ਕੀਤਾ ।


ਇਸ ਮਾਮਲੇ ‘ਚ ਹੁਣ ਅਦਾਕਾਰਾ ਹਿਨਾ ਖ਼ਾਨ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਫੇਮ ਅਦਾਕਾਰਾ ਹਿਨਾ ਖ਼ਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਸਟੋਰੀ ਸਾਂਝੀ ਕਰਦੇ ਹੋਏ ਲਿਖਿਆ “ਅੱਜ ਦੇ ਸਮੇਂ ‘ਚ ਸੱਚ ਸੁਣਨਾ ਅਤੇ ਸੱਚ ਕਹਿਣਾ ਏਨਾਂ ਮੁਸ਼ਕਿਲ ਹੋ ਗਿਆ ਹੈ ਕਿ ਲੋਕ ਕਿਸੇ ਦੀ ਜਾਨ ਲੈਣ ਦੇ ਲਈ ਵੀ ਤਿਆਰ ਹਨ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਸੱਚ ਸਵੀਕਾਰ ਕਰਨ ਦੇ ਨਾਲੋਂ ਕਿਸੇ ਦੀ ਜਾਨ ਲੈਣਾ ਜ਼ਿਆਦਾ ਅਸਾਨ ਲੱਗਦਾ ਹੈ।ਤੁਸੀਂ ਉਸ ਦੀ ਜਾਨ ਬਖਸ਼ ਸਕਦੇ ਸੀ। ਬਸ ਇੱਕ ਸੱਚ ਬੋਲ ਕੇ ਅਤੇ ਉਸ ਤੋਂ ਬਾਅਦ ਜਿਸ ਦੇ ਨਾਲ ਵੀ ਤੁਸੀਂ ਆਪਣੀ ਜ਼ਿੰਦਗੀ ਬਿਤਾਉਣੀ ਸੀ ਬਿਤਾ ਲੈਂਦੇ, ਅਜਿਹਾ ਕਿਉਂ ਕੀਤਾ” ?

18  ਜੂਨ ਨੂੰ ਹੋਇਆ ਸੀ ਕਤਲ 

ਕੇਤਨ ਅਗਰਵਾਲ ਦਾ ਅਠਾਰਾਂ ਜੂਨ ਨੂੰ ਕਤਲ ਹੋ ਗਿਆ ਸੀ । ਪੁਣੇ ਦੇ ਲੋਹਗੜ੍ਹ ਕਿਲ੍ਹੇ ‘ਚ ਕੇਤਨ ਦਾ ਕਤਲ ਕੀਤਾ ਗਿਆ ਸੀ। ਜਿਸ ਦੀ ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਇੱਕ ਸਧਾਰਣ ਟ੍ਰੈਕਿੰਗ ਹਾਦਸਾ ਸੀ ।ਪਰ ਬਾਅਦ ‘ਚ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਹਾਦਸਾ ਨਹੀਂ ਬਲਕਿ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਕਤਲ ਹੈ। ਜੋ ਉਸ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਕੀਤਾ ਸੀ । 


Related Post

ਬਾਲੀਵੁੱਡ ਕਲਾਕਾਰਾਂ ਨੂੰ ਵੀ ਪਸੰਦ ਆਈ ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਦੀ ਫ਼ਿਲਮ ‘ਕੈਰੀ ਆਨ ਜੱਟਾ-4’
ਨਿੱਕੇ ਸਿੱਧੂ ਦੇ ਘਰ ਪਹੁੰਚੀ ਸੋਸ਼ਲ ਮੀਡੀਆ ਸਟਾਰ ਕਿਰਨਦੀਪ, ਛੋਟੇ ਸ਼ੁਭ ਨੇ ਦਿੱਤਾ ਪਿਆਰਾ ਜਿਹਾ ਗਿਫਟ
ਅੰਸ਼ੁਲਾ ਕਪੂਰ ਨੇ ਪ੍ਰੀ-ਵੈਡਿੰਗ ਦੌਰਾਨ ਸਿਰ ‘ਤੇ ਲਿਆ ਫੁਲਕਾਰੀ ਦੁੱਪਟਾ, ਕਿਹਾ ‘ਪੰਜਾਬੀ ਕੁੜੀ ਹੋਣ ਦੇ ਨਾਤੇ ਮੈਂ ਚਾਹੁੰਦੀ ਸੀ ਕਿ ਜਸ਼ਨਾਂ ਦਾ ਪਹਿਲੀ ਲੁੱਕ ਮੇਰੀਆਂ ਜੜ੍ਹਾਂ ਨਾਲ ਜੁੜੀ ਹੋਵੇ’
ਅਮਰਿੰਦਰ ਗਿੱਲ ਦੇ ਫੈਨਸ ਦੇ ਲਈ ਖੁਸ਼ਖਬਰੀ, ਨਵੇਂ ਗੀਤ ‘ਕੌਫੀ’ ਦੇ ਨਾਲ ਦਰਸ਼ਕਾਂ ‘ਚ ਹੋਣਗੇ ਹਾਜ਼ਰ
ਪੀਰ ਬਾਬਾ ਦੀ ਦਰਗਾਹ ‘ਤੇ ਜੈਸਮੀਨ ਜੱਸੀ ਤੇ ਦੀਪ ਢਿੱਲੋਂ ਨੇ ਟੇਕਿਆ ਮੱਥਾ, ਵੀਡੀਓ ਹੋ ਰਿਹਾ ਵਾਇਰਲ
ਸੇਵਾ ਨੂੰ ਸਮਰਪਿਤ ਸਾਬਕਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਕਰਦੇ ਨੇ ਚੰਡੀਗੜ੍ਹ ਦੀਆਂ ਸੜਕਾਂ ਤੇ ਸਫ਼ਾਈ, ਹੁਣ ਮਿਲਿਆ ਪਦਮ ਸ਼੍ਰੀ ਅਵਾਰਡ

© Copyright Galactic Television & Communications Pvt. Ltd. 2026. All rights reserved.