ਹਰਵਿੰਦਰ ਕੌਰ ਰੂਬੀ ਕਰ ਰਹੀ ਵਿਆਹ ਦੀਆਂ ਤਿਆਰੀਆਂ, ਹੋਣ ਵਾਲੇ ਪਤੀ ਦੇ ਨਾਲ ਕਰ ਰਹੀ ਸ਼ਾਪਿੰਗ
ਐਡਵੋਕੇਟ ਹਰਵਿੰਦਰ ਕੌਰ ਰੂਬੀ ਆਪਣੇ ਵਿਆਹ ਦੀਆਂ ਤਿਆਰੀਆਂ ‘ਚ ਰੁੱਝੀ ਹੋਈ ਹੈ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਰਵਿੰਦਰ ਕੌਰ ਰੂਬੀ ਆਪਣੇ ਸਹੁਰੇ ਪਰਿਵਾਰ ਦੇ ਨਾਲ ਸ਼ਾਪਿੰਗ ਕਰਨ ਦੇ ਲਈ ਆਈ ਹੋਈ ਹੈ।
ਐਡਵੋਕੇਟ ਹਰਵਿੰਦਰ ਕੌਰ ਰੂਬੀ ਆਪਣੇ ਵਿਆਹ ਦੀਆਂ ਤਿਆਰੀਆਂ ‘ਚ ਰੁੱਝੀ ਹੋਈ ਹੈ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਰਵਿੰਦਰ ਕੌਰ ਰੂਬੀ ਆਪਣੇ ਸਹੁਰੇ ਪਰਿਵਾਰ ਦੇ ਨਾਲ ਸ਼ਾਪਿੰਗ ਕਰਨ ਦੇ ਲਈ ਆਈ ਹੋਈ ਹੈ। ਇਸ ਮੌਕੇ ‘ਤੇ ਉਸ ਦਾ ਪਤੀ ਉਸ ਤੋਂ ਪੈਸੇ ਵਾਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਹ ਪੈਸੇ ਵਾਰ ਕੇ ਕੱਪੜੇ ਦੇ ਵਪਾਰੀ ਨੂੰ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ।

ਜਦੋਂਕਿ ਇੱਕ ਹੋਰ ਵੀਡੀਓ ‘ਚ ਉਹ ਕੱਪੜੇ ਖਰੀਦਦੀ ਹੋਈ ਦਿਖਾਈ ਦੇ ਰਹੀ ਹੈ।ਜਿਸ ਤੋਂ ਬਾਅਦ ਉਹ ਉੱਥੇ ਉਹ ਚਾਹ ਕੌਫੀ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਹਰਵਿੰਦਰ ਕੌਰ ਰੂਬੀ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ।
ਦੱਸ ਦਈਏ ਕਿ ਹਰਵਿੰਦਰ ਕੌਰ ਰੂਬੀ ਦੇਸ਼ ਦੀ ਸਭ ਤੋਂ ਛੋਟੇ ਕੱਦ ਦੀ ਵਕੀਲ ਹੈ।ਉਨ੍ਹਾਂ ਨੇ ਵਕਾਲਤ ਦੇ ਖੇਤਰ ‘ਚ ਮੱਲਾਂ ਮਾਰੀਆਂ ਹਨ।ਹਰਵਿੰਦਰ ਕੌਰ ਰੂਬੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਉਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲੋਵਿੰਗ ਹੈ । ਰੂਬੀ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਵਾਲੀ ਹੈ ਜਿਸ ਦੇ ਲਈ ਉਹ ਆਪਣੇ ਸਹੁਰਿਆਂ ਤੇ ਮੰਗੇਤਰ ਦੇ ਨਾਲ ਖੂਬ ਸ਼ਾਪਿੰਗ ਕਰ ਰਹੀ ਹੈ।